ਸਵਿਗੀ, ਜਮੈਟੋ, ਗ੍ਰੋਫਰਸ, ਬਿਗਬਾਸਕਟ ਵਰਗੀਆਂ ਕੰਪਨੀਆਂ ‘ਤੇ Fssai ਨੇ ਕਸਿਆ ਸ਼ਿਕੰਜਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਆਥਾਰਿਟੀ ਆਫ਼ ਇੰਡੀਆ (Fssai) ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹਨ, ਜਿਨ੍ਹਾਂ ਦਾ ਅਸਰ ਗ੍ਰੋਫ਼ਰਸ ਅਤੇ ਬਿਗਬਾਸਕਟ....

Fssai

ਨਵੀਂ ਦਿੱਲੀ (ਭਾਸ਼ਾ) : ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਆਥਾਰਿਟੀ ਆਫ਼ ਇੰਡੀਆ (Fssai) ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹਨ, ਜਿਨ੍ਹਾਂ ਦਾ ਅਸਰ ਗ੍ਰੋਫ਼ਰਸ ਅਤੇ ਬਿਗਬਾਸਕਟ ਵਰਗੀਆਂ ਆਨਲਾਈਨ ਗ੍ਰਾਸਰੀ ਸਟੋਰ ਦੇ ਨਾਲ ਸਿਵਗੀ ਅਤੇ ਜੋਮੈਟੋ ਵਰਗੇ ਫੂਡ ਡਿਲੀਵਰੀ ਪਲੇਟਫਾਰਮ ‘ਤੇ ਵੀ ਪਵੇਗਾ। ਉਸ ਨੇ ਦੱਸਿਆ ਕਿ ਗ੍ਰਾਹਕਾਂ ਦੇ ਹਿੱਤ ਵਿਚ ਉਹ ਈ-ਕਾਮਰਸ ਫੂਡ ਕੰਪਨੀਆਂ ਦੀ ਨਿਗਰਾਨੀ ਵਧਾ ਰਿਹਾ ਹੈ। Fssai ਨੇ ਕਿਹਾ ਕਿ ਫੂਡ ਪ੍ਰੋਡਕਟਸ ਦੀ ਸੁਰੱਖਿਆ ਅਤੇ ਡਿਲੀਵਰੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਬਜ਼ਾਰ ਵਿਚ ਜੋ ਵੀ ਫੂਡ ਪ੍ਰੋਡਕਟਸ ਵਿਕਦੇ ਹਨ, ਉਹਨਾਂ ਦੀ ਸਪਲਾਈ ਚੈਨ ਵਿਚ ਕਿਤੇ ਵੀ ਪੜਤਾਲ ਹੋ ਸਕਦੀ ਹੈ. ਕੰਪਨੀਆਂ ਨੂੰ ਅਪਣੇ ਪਲੇਟਫਾਰਮ ਉਤੇ ਫੂਡ ਪ੍ਰੋਡਕਟਸ ਦੀ ਸੰਕੇਤਿਕ ਤਸਵੀਰ ਵੀ ਦੇਣੀ ਪਵੇਗੀ ਤਾਂਕਿ ਗ੍ਰਾਹਕ ਉਸਦੀ ਪਹਿਚਾਣ ਕਰ ਸਕੇ।

ਫੂਡ ਸੇਫ਼ਟੀ ਐਂਡ ਸਟੈਂਡਰਡਜ਼ (FSS) ਐਕਟ ਵਿਚ ਜਿਨ੍ਹਾਂ ਸੂਚਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹਨਾਂ ਦੀ ਜਾਣਕਾਰੀ ਗ੍ਰਾਹਕਾਂ ਨੂੰ ਖਦੀਦਾਰੀ ਤੋਂ ਪਹਿਲਾਂ ਦੇਣੀ ਪਵੇਗੀ। ਨਾਲ ਹੀ ਉਹਨਾਂ ਨੂੰ ਸਿਰਫ਼ ਤਾਜ਼ਾ ਫੂਡ ਪ੍ਰੋਡਕਟਸ ਡਿਲੀਵਰ ਕਰਨੇ ਹੋਣਗੇ। Fssai ਦੇ ਸੀਈਓ ਪਵਨ ਅਗਰਵਾਲ ਨੇ ਕਿਹਾ, ਅੱਜ ਕੱਲ ਵੱਡੀ ਸੰਖਿਆ ਵਿਚ ਗ੍ਰਾਹਕ ਈ-ਕਾਮਰਸ ਪਲੇਟਫਾਰਮ ਦਾ ਇਸਤੇਮਾਲ ਕਰਦੇ ਹਨ। ਦਿਸ਼ਾ-ਨਿਰਦੇਸ਼ ਜਾਰੀ ਕਰਨ ਦਾ ਮਕਸਦ ਗ੍ਰਾਹਕਾਂ ਨੂੰ ਡਿਲੀਵਰ ਕੀਤੇ ਜਾ ਰਹੇ ਫੂਡ ਪ੍ਰੋਡਕਟਸ ਦੀ ਚੌਕਸੀ ਵਧਾਉਣਾ ਹੈ। ਅਗਰਵਾਲ ਨੇ ਦੱਸਿਆ ਕਿ ਇਨ੍ਹਾ ਤੋਂ ਈ-ਕਾਮਰਸ ਫੂਡ ਬਿਜਨਸ ਸੈਕਟਰ ਉਤੇ ਭਰੋਸਾ ਅਤੇ ਵਿਸ਼ਵਾਸ਼ਹੀਣਤਾ ਵੀ ਵਧੇਗੀ।

ਇਸ ‘ਤੇ ਆਨਲਾਈਨ ਗ੍ਰਾਸਰੀ ਸਟਾਰਟਅਪ ਗ੍ਰੋਫਰਸ ਦੇ ਸੀਈਓ ਅਲਵਿੰਦਰ ਢੀਂਡਸਾ ਨੇ ਦੱਸਿਆ, ਅਸੀਂ ਸਾਰੇ ਕਾਨੂੰਨੀ ਸ਼ਰਤਾਂ ਦਾ ਪਾਲਣ ਕਰ ਰਹੇ ਹਾਂ। ਸਾਡੇ ਮਰਚੈਂਟ ਪਾਰਟਨਰਜ਼ ਵੀ ਇਹਨਾਂ ਦਾ ਪਾਲਣ ਕਰਨ, ਢੀਂਡਸਾ ਨੇ ਦੱਸਿਆ ਕਿ ਕੰਪਨੀ ਉਹਨਾਂ ਮਰਚੈਂਟਸ ਦੇ ਨਲਾ ਕੰਮ ਨਹੀਂ ਕਰਦੀ, ਜਿਹੜੇ ਇਹਨਾਂ ਸ਼ਰਤਾਂ ਉਤੇ ਅਮਲ ਨਹੀਂ ਕਰਦੇ। ਉਹਨਾਂ ਨੇ ਕਿਹਾ ਕਿ ਇਸ ਨੂੰ ਲਾਗੂ ਕਰਵਾਉਣਾ ਰੈਗੂਲੇਟਰ ਮਤਲਬ Fssai ਦੀ ਜ਼ਿੰਮੇਵਾਰੀ ਹੈ। ਨਿਯਮ ਦੇ ਮੁਤਾਬਿਕ, ਫੂਡ ਡਿਲੀਵਰ ਕੀਤੇ ਜਾਣ ਤੋਂ ਪਹਿਲਾਂ ਉਸਦੀ ਸੈਲਫ਼ ਲਾਈਫ਼ 30 ਫ਼ੀਸਦੀ ਮਤਲਬ ਐਕਸਪਾਇਰੀ ਤੋਂ 45 ਦਿਨ ਪਹਿਲਾਂ ਹੋਣੀ ਚਾਹੀਦੀ ਹੈ।

ਡਿਲੀਵਰ ਸਰਵਿਸ ਕੰਪਨੀ ਜੋਮੈਟੋ ਨੇ ਦੱਸਿਆ ਕਿ ਫੂਡ ਸੇਫ਼ਟੀ ਉਸ ਦੇ ਲਈ ਬਹੁਤ ਮਹੱਤਵਪੂਰਨ ਹੈ। ਕੰਪਨੀ ਦੀ ਦੇ ਬੁਲਾਰੇ ਨੇ ਦੱਸਿਆ, ਅਸੀਂ Fssai ਦੇ ਹਰ ਉਸ ਉਦਮ ਦਾ ਸਵਾਗਤ ਕਰਦੇ ਹਾਂ, ਜਿਸ ਨਾਲ ਗ੍ਰਾਹਕਾਂ ਦੇ ਲਈ ਰੈਸਟੋਰੈਂਟ ਇੰਡਸਟਰੀ ਨੂੰ ਹੋਰ ਵੀ ਸੁਰੱਖਿਅਤ ਬਣਾਇਆ ਜਾ ਸਕਦੈ। ਸਾਨੂੰ ਸਾਰਿਆਂ ਨੂੰ ਫੂਡ ਡਿਲੀਵਰ ਕਰਦੇ ਹਨ। ਇਸ ਲਈ ਫੂਡ ਦੀ ਸੁਰੱਖਿਆ ਲਈ ਅਸੀਂ ਸਖ਼ਤ ਉਪਾਅ ਕਰ ਰਹੇ ਹਾਂ। ਉਹਨਾਂ ਨੇ ਦੱਸਿਆ ਕਿ ਜੋਮੈਟੋ ਨੇ ਇਸ ਵਜ੍ਹਾ ਨਾਲ ਪਿਛਲੇ ਕੁਝ ਮਹੀਨਿਆਂ ਵਿਚ ਅਜਿਹੇ ਹਜ਼ਾਰਾਂ ਰੈਸਟਰੈਂਟਾਂ ਨੂੰ ਪਲੇਟਫਾਰਮ ਤੋਂ ਹਟਾਇਆ ਹੈ. ਬੁਲਾਰੇ ਨੇ ਕਿਹਾ, ਅਸੀਂ FSS ਐਕਟ ਦਾ ਪਹਿਲਾਂ ਤੋਂ ਪਾਲਣ ਕਰ ਰਹੇ ਹਾਂ।

ਅਸੀਂ ਇੰਡਸਟਰੀ ਵਿਚ ਸੁਧਾਰ ਲਈ ਰੇਗੂਲੇਟਰ ਦੇ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹਾਂ. ਇਸ ਖ਼ਬਰ ‘ਤੇ ਬਿਗਬਾਸਕਟ, ਸਵਿਗੀ ਅਤੇ ਉਬਰ ਇਟਸ ਦੀ ਪ੍ਰਤੀਕ੍ਰਿਆ ਨਹੀਂ ਮਿਲ ਸਕੀ। Fssai ਦੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਮੁਤਬਿਕ, ਕੁਸ਼ਲ ਪੇਸ਼ੇਵਰਾਂ ਨੂੰ ਹੀ ਫੂਡ ਦੀ ਡਿਲੀਵਰੀ ਕਰਨੀ ਚਾਹੀਦੀ। ਇਹ ਦੇਖਣ ਦਾ ਕੰਮ ਫੂਡ ਬਿਜਨਸ ਅਪਰੇਟਰਾਂ ਦਾ ਹੈ। ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਡਿਲੀਵਰੀ ਦੇ ਸਮੇਂ ਖੁਰਾਕ ਸੁਰੱਖਿਆ ਦੇ ਨਾਲ ਖਿਲਵਾੜ ਨਹੀਂ ਕੀਤਾ ਜਾਣਾ ਚਾਹੀਦੈ। ਦਰਅਸਲ, ਆਨਲਾਈਨ ਫੂਡ ਅਤੇ ਗ੍ਰਾਸਰੀ ਸੇਗਮੇਂਟ ਦੀ ਗ੍ਰੋਥ ਆਨਲਾਈਨ ਰਿਟੇਲ ਵਿਚ ਸਭ ਤੋਂ ਤੇਜ਼ ਰਹਿਣ ਵਾਲੀ ਹੈ। ਇਸ ਸੇਗਮੇਂਟ ਦੀ ਆਮਦਨੀ ਅਗਲੇ ਤਿੰਨ ਸਾਲ ਵਿਚ ਵਧ ਕੇ 10 ਹਜ਼ਾਰ ਕਰੋੜ ਰੁਪਏ ਹੋ ਜਾਵੇਗੀ।