ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਗਾਜਰ ਦੀ ਖੀਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸਮੱਗਰੀ: ਗਾਜਰ-250 ਗ੍ਰਾਮ, ਦੁੱਧ-1 ਲੀਟਰ, ਬਦਾਮ-8-10, ਇਲਾਇਚੀ-2 ਚੁਟਕੀ, ਖੰਡ-1 ਕੱਪ

Make carrot kheer at home


ਸਮੱਗਰੀ: ਗਾਜਰ-250 ਗ੍ਰਾਮ, ਦੁੱਧ-1 ਲੀਟਰ, ਬਦਾਮ-8-10, ਇਲਾਇਚੀ-2 ਚੁਟਕੀ, ਖੰਡ-1 ਕੱਪ

ਬਣਾਉਣ ਦੀ ਵਿਧੀ: ਗਾਜਰ ਦੀ ਖੀਰ ਬਣਾਉਣ ਲਈ ਪਹਿਲਾਂ ਗਾਜਰਾਂ ਨੂੰ ਧੋ ਕੇ ਸਾਫ਼ ਕਰ ਲਉ। ਇਸ ਤੋਂ ਬਾਅਦ ਇਨ੍ਹਾਂ ਨੂੰ ਸੁੱਕੇ ਸੂਤੀ ਕਪੜੇ ਨਾਲ ਪੂੰਝ ਲਉ। ਹੁਣ ਗਾਜਰਾਂ ਨੂੰ ਪੀਸ ਕੇ ਭਾਂਡੇ ਵਿਚ ਰੱਖ ਲਉ। ਇਸ ਤੋਂ ਬਾਅਦ ਬਦਾਮ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਉ। ਇਕ ਡੂੰਘੇ ਭਾਂਡੇ ਵਿਚ ਦੁੱਧ ਪਾਉ ਅਤੇ ਇਸ ਨੂੰ ਘੱਟ ਅੱਗ ’ਤੇ ਗਰਮ ਕਰਨ ਲਈ ਰੱਖੋ। ਦੁੱਧ ਨੂੰ 2-3 ਮਿੰਟ ਤਕ ਪਕਾਉਣ ਤੋਂ ਬਾਅਦ ਇਹ ਉਬਲਣ ਲੱਗ ਜਾਵੇਗਾ।

ਇਸ ਤੋਂ ਬਾਅਦ ਦੁੱਧ ਵਿਚ ਪੀਸੀ ਹੋਈ ਗਾਜਰ ਪਾ ਕੇ ਮਿਕਸ ਕਰ ਲਉ। ਹੁਣ ਖੀਰ ਨੂੰ 4-5 ਮਿੰਟ ਤਕ ਪਕਣ ਦਿਉ। ਜਦੋਂ ਖੀਰ ਗਾੜ੍ਹੀ ਹੋਣ ਲੱਗੇ ਤਾਂ ਦੋ ਚੁਟਕੀ ਇਲਾਇਚੀ ਪਾਊਡਰ ਅਤੇ ਸਵਾਦ ਅਨੁਸਾਰ ਚੀਨੀ ਪਾ ਕੇ ਮਿਕਸ ਕਰ ਲਉ। ਖੀਰ ਨੂੰ ਢੱਕ ਕੇ 10 ਮਿੰਟ ਤਕ ਘੱਟ ਅੱਗ ’ਤੇ ਪਕਾਉ। ਖੀਰ ਨੂੰ ਉਦੋਂ ਤਕ ਪਕਾਉਣਾ ਚਾਹੀਦਾ ਹੈ ਜਦੋਂ ਤਕ ਗਾਜਰ ਨਰਮ ਅਤੇ ਪੂਰੀ ਤਰ੍ਹਾਂ ਪਕ ਨਾ ਜਾਵੇ। ਤੁਹਾਡੀ ਗਾਜਰ ਦੀ ਖੀਰ ਬਣ ਕੇ ਤਿਆਰ ਹੈ। ਹੁਣ ਅਪਣੇ ਬੱਚਿਆਂ ਨੂੰ ਖਵਾਉ।