ਘਰ ਦੀ ਰਸੋਈ ਵਿਚ : ਮਲਾਈ ਕੋਫਤਾ ਰੈਸਪੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਕਦੁਕਸ ਕੀਤਾ ਹੋਇਆ (1 ਕਪ ਪਨੀਰ), ਉਬਲੇ ਹੋਏ (2 ਆਲੂ), ਕਾਜੂ (1 ਟੀ ਸਪੂਨ), ਕਿਸ਼ਮਿਸ਼ (1 ਟੀ ਸਪੂਨ), ਕੌਰੰਫਲੌਰ (3 ਟੀ ਸਪੂਨ), ਗਰਮ ਮਸਾਲਾ (1/4 ਟੀ ਸਪੂਨ)...

Malai Kofta

ਸਮੱਗਰੀ : ਕਦੁਕਸ ਕੀਤਾ ਹੋਇਆ (1 ਕਪ ਪਨੀਰ), ਉਬਲੇ ਹੋਏ (2 ਆਲੂ), ਕਾਜੂ (1 ਟੀ ਸਪੂਨ), ਕਿਸ਼ਮਿਸ਼ (1 ਟੀ ਸਪੂਨ), ਕੌਰੰਫਲੌਰ (3 ਟੀ ਸਪੂਨ), ਗਰਮ ਮਸਾਲਾ (1/4 ਟੀ ਸਪੂਨ), ਲਾਲ ਮਿਰਚ  (1/2 ਟੀ ਸਪੂਨ), ਤੇਲ (2 ਟੀ ਸਪੂਨ), 2 ਪਿਆਜ਼, 2 ਟਮਾਟਰ, ਅਦਰਕ ਲਸਣ ਦਾ ਪੇਸਟ (1 ਟੀ ਸਪੂਨ), ਹਲਦੀ  (1/2 ਟੀ ਸਪੂਨ), ਕਾਜੂ ਦਾ ਪੇਸਟ (1/4 ਕਪ), 1 ਤੇਜ਼ ਪੱਤਾ, ਦਾਲਚੀਨੀ  (1 ਟੁਕੜਾ), 2 ਇਲਾਚੀ, 2 ਲੌਂਗ, ਕਸੂਰੀ ਮੇਥੀ (1 ਟੀ ਸਪੂਨ), ਧਨੀਆ ਪੱਤਾ (2 ਟੀ ਸਪੂਨ), ਕਰੀਮ (2 ਟੀ ਸਪੂਨ), ਲੂਣ (ਸਵਾਦਾਨੁਸਾਰ)। 

ਬਣਾਉਣ ਦੀ ਢੰਗ : ਮਲਾਈ ਕੋਫਤਾ ਬਣਾਉਣ ਲਈ ਸਭ ਤੋਂ ਪਹਿਲਾਂ ਉਬਲੇ ਹੋਏ ਆਲੂ ਨੂੰ ਲੈ ਛਿੱਲ ਕੇ ਮੈਸ਼ ਕਰ ਲਓ। ਹੁਣ ਇਕ ਬਾਉਲ ਵਿਚ ਮੈਸ਼ ਕੀਤਾ ਹੋਇਆ ਆਲੂ, ਕੌਰਨਫਲੋਰ, ਕਦੁਕਸ ਕੀਤਾ ਹੋਇਆ ਪਨੀਰ, ਲੂਣ, ਮਿਰਚ, ਗਰਮ ਮਸਾਲਾ, ਕਾਜੂ, ਕਿਸ਼ਮਿਸ਼ ਆਦਿ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਮਿਸ਼ਰਣ ਬਣਾ ਲਓ। ਇਸ ਮਿਸ਼ਰਣ  ਨੂੰ ਗੋਲ ਕਰਕੇ ਕੋਫਤੇ ਬਣਾ ਲਓ। ਹੁਣ ਇਕ ਕੜਾਹੀ ਲਓ, ਉਸ ਵਿਚ ਤੇਲ ਗਰਮ ਕਰ ਲਓ। ਹੁਣ ਬਣਾਏ ਹੋਏ ਕੋਫਤੇ ਉਸ ਵਿਚ ਪਾ ਕੇ ਤਲ ਲਓ।

ਸਾਰੇ ਕੋਫਤਿਆਂ ਨੂੰ ਇੰਝ ਹੀ ਤਲੋ ਅਤੇ ਇਕ ਪਲੇਟ ਵਿਚ ਕੱਢ ਕੇ ਰੱਖ ਲਓ। ਪਿਆਜ਼ ਅਤੇ ਟਮਾਟਰ ਨੂੰ ਕੱਟ ਕੇ ਬਰੀਕ ਪੀਸ ਲਓ। ਕੜਾਹੀ ਨੂੰ ਗੈਸ ਉਤੇ ਰੱਖ ਕੇ ਤੇਲ ਗਰਮ ਕਰਕੇ ਉਸ ਵਿਚ ਜੀਰਾ ਪਾਓ। ਜੀਰਾ ਗਰਮ ਹੋਣ ਉਤੇ ਉਸ ਵਿਚ ਦਾਲ ਚੀਨੀ,  ਇਲਾਇਚੀ, ਲੌਂਗ, ਤੇਜ਼ ਪੱਤਾ ਪਾਕੇ ਭੁੰਨੋ ਨਾਲ ਹੀ ਉਸ ਵਿਚ ਪਿਆਜ਼ ਟਮਾਟਰ ਦਾ ਬਣਿਆ ਹੋਇਆ ਮਿਸ਼ਰਣ ਵੀ ਪਾ ਦਿਓ।

ਹੁਣ ਪੂਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਹੁਣ ਇਸ ਵਿਚ ਹਲਦੀ, ਮਿਰਚ, ਅਦਰਕ ਲਸਣ ਦਾ ਪੇਸਟ, ਗਰਮ ਮਸਾਲਾ ਆਦਿ ਪਾਕੇ ਤੱਦ ਤੱਕ ਪਕਾਓ ਜਦੋਂ ਤੱਕ ਤੇਲ ਵੱਖ ਨਾ ਹੋਣ ਲੱਗੇ। ਇੰਨਾ ਕਰਨ ਤੋਂ ਬਾਅਦ 2 - 3 ਕਪ ਪਾਣੀ ਪਾ ਦਿਓ ਅਤੇ ਕੁੱਝ ਦੇਰ ਗੈਸ ਉਤੇ ਪਕਨ ਲਈ ਛੱਡ ਦਿਓ। ਜਦੋਂ ਇਨ੍ਹਾਂ ਮਿਸ਼ਰਣ ਪਕ ਜਾਵੇ ਤੱਦ ਉਸ ਵਿਚ ਬਣਾਏ ਹੋਏ ਕੋਫਤੇ ਪਾ ਦਿਓ। ਕੁੱਝ ਦੇਰ ਪਕਾਉਣ ਲਈ ਘੱਟ ਗੈਸ ਉਤੇ ਛੱਡ ਦਿਓ। ਕੁੱਝ ਹੀ ਦੇਰ ਵਿਚ ਤੁਹਾਡੇ ਗਰਮ ਗਰਮ ਮਲਾਈ ਕੋਫਤੇ ਤਿਆਰ ਹਨ।