ਇਸ ਤਰ੍ਹਾਂ ਬਣਾਓ ਪਨੀਰ ਕੋਫ਼ਤਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਪਨੀਰ ਤੋਂ ਬਹੁਤ ਸਾਰੇ ਪਕਵਾਨ ਬਣਾਏ ਜਾਂਦੇ ਹਨ ਜਿਵੇਂ ਕਿ ਪਨੀਰ ਬਟਰ ਮਸਾਲਾ, ਸ਼ਾਹੀ ਪਨੀਰ, ਪਨੀਰ ਟਿੱਕਾ ਮਸਾਲਾ। ਅੱਜ ਅਸੀਂ ਤੁਹਾਨੂੰ ਪਨੀਰ ਕੋਫ਼ਤਾ...

paneer kofta

ਪਨੀਰ ਤੋਂ ਬਹੁਤ ਸਾਰੇ ਪਕਵਾਨ ਬਣਾਏ ਜਾਂਦੇ ਹਨ ਜਿਵੇਂ ਕਿ ਪਨੀਰ ਬਟਰ ਮਸਾਲਾ, ਸ਼ਾਹੀ ਪਨੀਰ, ਪਨੀਰ ਟਿੱਕਾ ਮਸਾਲਾ। ਅੱਜ ਅਸੀਂ ਤੁਹਾਨੂੰ ਪਨੀਰ ਕੋਫ਼ਤਾ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਪਨੀਰ ਕੋਫ਼ਤਾ ਨੂੰ ਤੁਸੀਂ ਨਾਨ, ਤੰਦੂਰੀ ਰੋਟੀ ਅਤੇ ਰੁਮਾਲੀ ਰੋਟੀ ਦੇ ਨਾਲ ਇਸ ਦਾ ਅਨੰਦ ਲੈ ਸਕਦੇ ਹੋ। ਇਸ ਦੇ ਨਾਲ ਚਾਵਲ ਵੀ ਲਏ ਜਾ ਸਕਦੇ ਹਨ ਜਿਸ ਦੇ ਨਾਲ ਇਹ ਹੋਰ ਵੀ ਸਵਾਦ ਲਗਦਾ ਹੈ। ਘਰ ਵਿਚ ਪਨੀਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਜਿਆਦਾਤਰ ਲੋਕ ਪਨੀਰ ਨੂੰ ਕੇਵਲ ਸਬਜ਼ੀ ਦੇ ਰੂਪ ਵਿਚ ਹੀ ਵੇਖਦੇ ਹਨ।

ਇਸ ਲਈ ਸਾਰੇ ਲੋਕ ਉਸ ਦੀ ਕੇਵਲ ਸਬਜ਼ੀ ਬਣਾ ਕੇ ਹੀ ਖਾਂਦੇ ਹਨ। ਪਨੀਰ ਤੋਂ ਵੱਖ ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਉਤਰ ਭਾਰਤ ਵਿਚ ਪਨੀਰ ਦਾ ਇਸਤੇਮਾਲ ਪਨੀਰ ਕੋਫ਼ਤਾ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਇਹ ਪਨੀਰ ਕੋਫ਼ਤਾ ਉਤਰ ਭਾਰਤ ਦੇ ਸਭ ਤੋਂ ਮਸ਼ਹੂਰ ਪਕਵਾਨਾਂ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਪਨੀਰ ਕੋਫ਼ਤਾ ਨੂੰ ਬਨਾਉਣਾ   ਕਾਫ਼ੀ ਸਰਲ ਅਤੇ ਆਸਾਨ ਹੈ। ਇਕ ਵਾਰ ਸਮੱਗਰੀ ਸਮਝ ਲੈਣ ਤੋਂ ਬਾਅਦ ਕੋਈ ਵੀ ਇਸ ਨੂੰ ਬਣਾ ਸਕਦਾ ਹੈ। 

ਸਮੱਗਰੀ : ਪਨੀਰ – 500 ਗ੍ਰਾਮ, ਬਦਾਮ – ¼ ਕਪ ਕਟੇ ਹੋਏ, ਹਲਦੀ– ਅਧਾ ਚਮਚ, ਲਾਲ ਮਿਰਚ- 4, ਨਮਕ–1 ਚਮਚ, ਧਨੀਆ ਪਾਊਡਰ – 2 ਚਮਚ, ਰਿਫਾਇੰਡ ਤੇਲ – 2 ਚਮਚ , ਲਾਲ ਮਿਰਚ ਪਾਊਡਰ –1 ਚਮਚ, ਮਲਾਈ – 2 ਚਮਚ, ਦਹੀ – 150 ਗਰਾਮ, ਟਮਾਟਰ ਪਿਊਰੀ – ਅਧਾ ਚਮਚ, ਲਸਣ ਪੇਸਟ – 1 ਚਮਚ, ਮੱਕੀ ਦਾ ਆਟਾ–1 ਚਮਚ, ਪਿਆਜ–2, ਪਾਣੀ–ਢਾਈ ਚਮਚ, ਧਨੀਏ ਦੇ ਪੱਤੇ–2 ਚਮਚ। 

ਪਨੀਰ ਕੋਫ਼ਤਾ ਬਣਾਉਣ ਦੀ ਵਿਧੀ : ਕੜ੍ਹਾਹੀ ਨੂੰ ਥੋੜੇ ਸੇਕ ਉਤੇ ਗਰਮ ਕਰੋ ਅਤੇ ਉਸ ਵਿਚ ਤੇਲ ਪਾ ਕੇ ਚੰਗੀ ਤਰਾਂ ਗਰਮ ਕਰ ਲਵੋ। ਹੁਣ ਇਕ ਬਰਤਨ ਵਿਚ ਪਨੀਰ ਦਾ ਚੂਰਾ ਬਣਾ ਲਵੋ ਅਤੇ ਉਸ ਤੋਂ ਬਾਅਦ ਵਿਚ ਉਸ ਵਿਚ ਨਮਕ, ਮੱਕੀ ਦਾ ਆਟਾ, ਅਤੇ ਲਾਲ ਮਿਰਚ ਪਾਊਡਰ ਪਾਓ। ਹੁਣ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਘੋਲ ਲਉ ਅਤੇ ਉਸ ਦੀਆ ਛੋਟੀਆਂ ਛੋਟੀਆਂ ਬਾਲ ਬਣਾ ਲਓ ਅਤੇ ਨਾਲ ਉਸ ਦੇ ਵਿਚ ਕਟੇ ਹੋਏ ਬਦਾਮ ਵੀ ਪਾਓ। ਜਦੋਂ ਤੇਲ ਚੰਗੀ ਤਰ੍ਹਾਂ ਤੋਂ ਗਰਮ ਹੋ ਜਾਵੇ ਤਾਂ ਉਸ ਵਿਚ ਪਨੀਰ ਦੇ ਕੋਫਤਿਆ ਨੂੰ ਪਾ ਕੇ ਅਤੇ ਉਸ ਦਾ ਰੰਗ ਭੂਰਾ ਹੋਣ ਤਕ ਤਲਦੇ ਰਹੋ। ਇਸੇ ਤਰ੍ਹਾਂ ਸਾਰੇ ਬਾਲ ਨੂੰ ਤਲੋ।

ਹੁਣ ਉਸ ਵਿਚ ਕੇਵਲ ਡੇਢ ਚਮਚ ਹੀ ਤੇਲ ਨੂੰ ਰਹਿਣ ਦਵੋ ਅਤੇ ਉਸ ਦੇ ਵਿਚ ਲਾਲ ਮਿਰਚ,ਕਾਲੀ ਇਲਾਚੀ ਪਾਓ। ਹੁਣ ਉਸ ਤੇਲ ਨੂੰ ਥੋੜੀ ਦੇਰ ਲਈ ਗਰਮ ਹੋਣ  ਦਿਉ ਅਤੇ ਉਸ ਦੇ ਵਿਚ ਹਲਦੀ ਪਾਊਡਰ, ਨਮਕ, ਲਾਲ ਮਿਰਚ, ਅਦਰਕ ਅਤੇ ਲਸਣ ਦਾ ਪੇਸਟ ਅਤੇ ਥੋੜਾ ਜਿਹਾ ਪਾਣੀ ਪਾ ਦਵੋ। ਹੁਣ ਉਸ ਨੂੰ ਕੁਝ ਸਮੇਂ ਤਕ ਉਬਾਲਦੇ ਰਹੋ ਅਤੇ ਬਾਅਦ ਵਿਚ ਫਿਰ ਉਸ ਵਿਚ ਦਹੀ ਅਤੇ ਟਮਾਟਰ ਪਿਉਰੀ ਪਾਓ।

ਬਾਅਦ ਵਿਚ ਉਸ ਵਿਚ 1-2 ਚਮਚ ਪਾਣੀ ਪਾ ਕੇ ਉਸ ਮਸਾਲੇ ਨੂੰ ਚੰਗੀ ਤਰ੍ਹਾਂ ਨਾਲ ਪੱਕਣ ਦਿਉ ਅਤੇ ਇਸ ਨੂੰ ਚੰਗੀ ਤਰ੍ਹਾਂ ਗਾੜਾ ਕਰ ਲਵੋ। ਜਦੋਂ ਮਸਾਲਾ ਚੰਗੀ ਤਰ੍ਹਾਂ ਤੋਂ ਬਣ ਜਾਵੇ ਤਾਂ ਫਰਾਈ ਕੀਤੇ ਹੋਏ ਪਨੀਰ ਕੋਫ਼ਤੇ ਪਾਓ। ਉਸ ਨੂੰ ਅਗਲੇ ਇਕ ਮਿੰਟ ਤਕ ਪਕਾਓ ਅਤੇ ਉਸ ਦੇ ਉੱਤੇ ਮਲਾਈ ਅਤੇ ਧਨੀਏ ਦੇ ਪੱਤੇ ਪਾ ਕੇ ਸਜਾਵਟ ਕਰੋ।