ਘਰ ਦੀ ਰਸੋਈ ਵਿਚ : ਰਾਜਮਾ ਰੈਸਪੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਰਾਜਮਾ (200 ਗ੍ਰਾਮ), ਖਾਨਾ ਸੋਢਾ (1/2 ਟੀ ਸਪੂਨ), ਟਮਾਟਰ (250 ਗ੍ਰਾਮ), 3 - 4 ਹਰੀ ਮਿਰਚਾਂ, 1 ਟੁਕੜਾ ਅਦਰਕ, 2 ਟੀ ਸਪੂਨ ਤੇਲ, 1 ਟੁਕੜਾ ਹੀਂਗ, ਜੀਰਾ...

Rajma

ਸਮੱਗਰੀ - ਰਾਜਮਾ (200 ਗ੍ਰਾਮ), ਖਾਨਾ ਸੋਢਾ (1/2 ਟੀ ਸਪੂਨ), ਟਮਾਟਰ (250 ਗ੍ਰਾਮ), 3 - 4 ਹਰੀ ਮਿਰਚਾਂ, 1 ਟੁਕੜਾ ਅਦਰਕ, 2 ਟੀ ਸਪੂਨ ਤੇਲ, 1 ਟੁਕੜਾ ਹੀਂਗ, ਜੀਰਾ (1/2 ਟੀ ਸਪੂਨ), ਹਲਦੀ ਪਾਊਡਰ (1/4 ਟੀ ਸਪੂਨ), ਧਨੀਆ ਪਾਊਡਰ (1 ਟੀ ਸਪੂਨ), ਲਾਲ ਮਿਰਚ ਪਾਊਡਰ (1/2 ਟੀ ਸਪੂਨ), ਗਰਮ ਮਸਾਲਾ (1/4 ਟੀ ਸਪੂਨ), ਲੂਣ (ਸਵਾਦਾਨੁਸਾਰ)। 

ਬਣਾਉਣ ਦਾ ਢੰਗ - ਸਭ ਤੋਂ ਪਹਿਲਾਂ ਰਾਜਮਾ ਲਓ ਅਤੇ ਇਕ ਰਾਤ ਪਹਿਲਾਂ ਭਿਓ ਕੇ ਰੱਖ ਦਿਓ। ਜਿਸ ਦਿਨ ਰਾਜਮਾ ਬਣਾਉਣੇ ਹਨ। ਉਸ ਦਿਨ ਭੀਜੇ ਹੋਏ ਰਾਜਮਾ ਨੂੰ ਸਾਫ਼ ਪਾਣੀ ਨਾਲ ਧੋ ਲਵੋ। ਇੰਨਾ ਕਰਨ ਤੋਂ ਬਾਅਦ ਇਕ ਕੁਕਰ ਲੈ ਕੇ ਉਸ ਵਿਚ ਭੀਜੇ ਹੋਇਆ ਰਾਜਮਾ ਪਾਓ ਅਤੇ ਲੋੜ ਅਨੁਸਾਰ ਪਾਣੀ ਪਾ ਕੇ ਗੈਸ ਉਤੇ ਰੱਖ ਦਿਓ। ਗੈਸ ਉਤੇ ਕੁਕਰ ਰੱਖਣ ਤੋਂ ਬਾਅਦ ੪ ੫ ਸਿਟੀਆਂ ਆਉਣ ਦਓ ਤਾਂਕਿ ਰਾਜਮਾ ਚੰਗੀ ਤਰ੍ਹਾਂ ਉਬਲ ਜਾਣ ਅਤੇ ਕੱਚੇ ਨਾ ਰਹਿਣ। ਜਦੋਂ ਸਿਟੀ ਆ ਜਾਏ ਤਾਂ ਪ੍ਰੈਸ਼ਰ ਨਿਕਲਣ ਦਾ ਇੰਤਜਾਰ ਕਰੋ ਅਤੇ ਫਿਰ ਦੇਖਲੋ ਰਾਜਮਾ ਕੱਚੇ ਨਾ ਰਹਿ ਗਏ ਹੋਣ।

ਇੰਨਾ ਕਰਨ ਤੋਂ ਬਾਅਦ ਇਕ ਕੜਾਹੀ ਲਓ। ਉਹ ਦੇ ਵਿਚ ਤੇਲ ਪਾਕੇ ਉਸ ਵਿਚ ਜੀਰਾ ਪਾਓ। ਜਦੋਂ ਉਹ ਗਰਮ ਹੋ ਜਾਵੇ ਤੱਦ ਉਸ ਵਿਚ ਤੇਜ ਪੱਤਾ ਪਾਓ। ਉਸਦੇ ਬਾਅਦ ਪਿਆਜ਼ ਪਾਕੇ ਭੁੰਨੋ ਜਦੋਂ ਉਸਦਾ ਰੰਗ ਹਲਕਾ ਸੋਨੇ-ਰੰਗਾ ਹੋ ਜਾਵੇ ਤੱਦ ਉਸ ਵਿਚ ਅਦਰਕ ਲਸਣ ਹਰੀ ਮਿਰਚ ਆਦਿ ਪਾਕੇ ਭੁੰਨੋ। ਜਦੋਂ ਮਸਾਲਾ ਭੁੰਨਿਆ ਜਾਵੇ ਤੱਦ ਉਸ ਵਿਚ ਹਲਦੀ, ਧਨੀਆ, ਲੂਣ, ਗਰਮ ਮਸਾਲਾ ਪਾਓ ਅਤੇ ਭੁੰਨੋ।

ਹੁਣ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਉਸ ਵਿਚ ਟਮਾਟਰ ਪਾਓ ਤੱਦ ਤੱਕ ਭੁੰਨੋ ਜਦੋਂ ਤੱਕ ਟਮਾਟਰ ਚੰਗੀ ਤਰ੍ਹਾਂ ਭੁੰਨਿਆਂ ਨਾ ਜਾਵੇ। ਜਦੋਂ ਮਸਾਲਾ ਚੰਗੀ ਤਰ੍ਹਾਂ ਨਾਲ ਭੁੰਨਿਆਂ ਜਾਵੇ ਤੱਦ ਉਹਦੇ ਵਿਚ ਉਬਲੇ ਹੋਏ ਰਾਜਮਾ ਪਾ ਦਿਓ ਅਤੇ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਿਓ। ਜਦੋਂ ਇੰਨਾ ਹੋ ਜਾਵੇ ਤੱਦ ਉਹਨੂੰ ਥੋੜ੍ਹੀ ਦੇਰ ਗੈਸ ਉਤੇ ਪਕਨ ਲਈ ਛੱਡ ਦਿਓ ਨਾਲ ਹੀ ਉਸ ਵਿਚ ਕੁੱਝ ਬਟਰ ਜਾਂ ਕਰੀਮ ਵੀ ਪਾ ਦਿਓ। ਤੁਹਾਡੇ ਗਰਮਾ ਗਰਮ ਰਾਜਮਾ ਤਿਆਰ ਹਨ।