ਇਸ ਆਸਾਨ ਤਰੀਕੇ ਨਾਲ ਬਣਾਓ ਘਰ ਵਿਚ ਸਵਾਦ ਦਹੀਂ ਭਿੰਡੀ

ਏਜੰਸੀ

ਜੀਵਨ ਜਾਚ, ਖਾਣ-ਪੀਣ

ਜਾਣੋ ਭਿੰਡੀ ਬਣਾਉਣ ਦਾ ਨਵਾਂ ਤਰੀਕਾ

how to make dahi bhindi at home

ਨਵੀਂ ਦਿੱਲੀ: ਭਿੰਡੀ ਲੋਕਾਂ ਦੀ ਪਸੰਦੀਦਾ ਸਬਜ਼ੀ ਹੈ ਜਿਸ ਨੂੰ ਭਾਰਤ ਦੇ ਘਰ ਵਿਚ ਬਹੁਤ ਪਸੰਦ ਕੀਤਾ ਜਾਂਦਾ ਹੈ। ਇਹ  ਬਹੁਤ ਜਲਦ ਤਿਆਰ ਹੋਣ ਵਾਲੀ ਸਬਜ਼ੀ ਹੈ। ਭਿੰਡੀ ਗਰਮ ਜਲਵਾਯੂ ਵਿਚ ਪਾਈ ਜਾਂਦੀ ਹੈ। ਭਾਰਤ ਵਿਚ ਆਮ ਤੌਰ ’ਤੇ ਭਿੰਡੀ ਨੂੰ ਗਰਮ ਮਸਾਲੇ, ਆਮਚੂਰ ਅਤੇ ਹਲਦੀ ਪਾ ਕੇ ਪੈਨ ਫਰਾਈ ਕੀਤਾ ਜਾਂਦਾ ਹੈ। ਕਈ ਲੋਕ ਇਸ ਦਾ ਇਸਤੇਮਾਲ ਸਲਾਦ, ਸੂਪ ਅਤੇ ਕੜੀ ਵਿਚ ਵੀ ਕਰਨਾ ਪਸੰਦ ਕਰਦੇ ਹਨ। ਭਿੰਡੀ ਨਾਲ ਲੋਕ ਹੋਰ ਵੀ ਬਹੁਤ ਸਾਰੇ ਭੋਜਨ ਬਣਾਉਂਦੇ ਹਨ।

ਕਿਸੇ ਨੂੰ ਮਸਾਲੇ ਵਾਲੀ ਭਿੰਡੀ ਪਸੰਦ ਹੈ ਤੇ ਕਿਸੇ ਨੂੰ ਘਟ ਮਸਾਲੇ ਵਾਲੀ। ਇਸ ਦੇ ਪਰਾਂਠੇ ਵੀ ਬਣਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਭਿੰਡੀ ਦਾ ਇਕ ਹੋਰ ਅਤੇ ਸਵਾਦ ਵਰਜਨ ਹੈ ਅਤੇ ਉਹ ਹੈ ਦਹੀਂ ਭਿੰਡੀ। ਦਹੀ ਭਿੰਡੀ ਬਣਾਉਣ ਵਿਚ ਬੇਹੱਦ ਹੀ ਆਸਾਨ ਹੈ ਜਿਸ ਨੂੰ ਦਹੀਂ ਪਾ ਕੇ ਬਣਾਇਆ ਜਾ ਸਕਦਾ ਹੈ।

ਦਹੀਂ ਅਤੇ ਮਸਾਲਿਆਂ ਦੇ ਮਿਸ਼ਰਣ ਨਾਲ ਬਹੁਤ ਹੀ ਸਵਾਦ ਗ੍ਰੇਵੀ ਤਿਆਰ ਕੀਤੀ ਜਾਂਦੀ ਹੈ। ਦਹੀਂ ਭਿੰਡੀ ਆਮ ਤੌਰ ’ਤੇ ਹੈਦਰਾਬਾਦ ਵਿਚ ਕਾਫ਼ੀ ਮਸ਼ਹੂਰ ਹੈ ਜਿਸ ਨੂੰ ਹੈਦਰਾਬਾਦੀ ਭਿੰਡੀ, ਸ਼ਾਹੀ ਭਿੰਡੀ ਮਸਾਲਾ ਅਤੇ ਵੇਂਦਾਕੀ ਕੜੀ ਕਿਹਾ ਜਾਂਦਾ ਹੈ।

ਘਰ ਦਹੀਂ ਭਿੰਡੀ ਬਣਾਉਣ ਦਾ ਤਰੀਕਾ

ਸਮੱਗਰੀ: 2 ਟੇਬਲ ਸਪੂਨ ਤੇਲ, 1 ਕੱਪ ਭਿੰਡੀ, 1 ਪਿਆਜ਼, 1 ਟੀ ਸਪੂਨ ਨਮਕ, 1 ਟੀ ਸਪੂਨ ਹਲਦੀ, 1 ਟੀ ਸਪੂਨ ਲਾਲ ਮਿਰਚ ਪਾਉਡਰ, 1 ਟੀ ਸਪੂਨ ਧਨੀਆ ਪਾਉਡਰ, 1 ਕੱਪ ਦਹੀਂ, 1 ਟੀ ਸਪੂਨ ਰਾਈ, 1 ਟੀ ਸਪੂਨ ਉੜਦ ਦਾਲ, 10-12 ਕੜੀਪੱਤਾ, 2 ਹਰੀ ਮਿਰਚ

ਬਣਾਉਣ ਦਾ ਤਰੀਕਾ: ਇਕ ਪੈਨ ਵਿਚ ਤੇਲ ਗਰਮ ਕਰ ਕੇ ਇਕ ਕੱਪ ਭਿੰਡੀ ਪਾ ਕੇ ਭੁੰਨੋ। ਭਿੰਡੀ ਤੋਂ ਬਾਅਦ ਇਸ ਵਿਚ ਪਿਆਜ਼ ਪਾਓ ਅਤੇ ਗੋਲਡਨ ਬ੍ਰਾਉਨ ਹੋਣ ਤਕ ਭੁੰਨੋ। ਹੁਣ ਇਸ ਵਿਚ ਨਮਕ, ਹਲਦੀ, ਲਾਲ ਮਿਰਚ, ਧਨੀਆ ਅਤੇ ਜੀਰਾ ਪਾਉਡਰ ਪਾਓ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਵਿਚ ਦਹੀਂ ਪਾਓ।

ਤੜਕੇ ਲਈ: ਇਕ ਪੈਨ ਵਿਚ ਘਿਓ ਲਓ। ਇਸ ਵਿਚ ਉੜਦ ਦਾਲ, ਕੜੀਪੱਤਾ ਅਤੇ ਹਰੀ ਮਿਰਚ ਪਾਓ। ਸਾਰੇ ਮਸਾਲੇ ਚੰਗੀ ਤਰ੍ਹਾਂ ਭੁੰਨ ਲਵੋ। ਹੁਣ ਇਸ ਤੜਕੇ ਨੂੰ ਕੜੀ ਵਿਚ ਮਿਲਾ ਲਓ। ਇਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੀ ਹੈ। ਹੁਣ ਇਸ ਨੂੰ ਗਰਮ ਗਰਮ ਸਰਵ ਕੀਤਾ ਜਾ ਸਕਦਾ ਹੈ।