ਮੇਥੀਦਾਣੇ ਨਾਲ ਦੂਰ ਹੋਵੇਗੀ ਸ਼ੂਗਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸ਼ੂਗਰ ਦੇ ਮਰੀਜ਼ਾਂ ਨੂੰ ਅਪਣੇ ਖਾਣ ਪੀਣ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ।

Fenugreek

ਨਵੀਂ ਦਿੱਲੀ: ਸ਼ੂਗਰ ਦੇ ਮਰੀਜ਼ਾਂ ਨੂੰ ਅਪਣੇ ਖਾਣ ਪੀਣ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਮਿੱਠੇ ਵਾਲੀਆਂ ਚੀਜਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣੀ ਪੈਂਦੀ ਹੈ। ਬਹੁਤ ਸਾਰੀਆਂ ਜੜੀ-ਬੂਟੀਆਂ ਅਤੇ ਮਸਾਲੇ ਹਨ ਜੋ ਕਿ ਇਸ ਬਿਮਾਰੀ ਨਾਲ ਲੜ੍ਹਨ ਵਿਚ ਤੁਹਾਡੀ ਮਦਦ ਕਰਦੇ ਹਨ।

ਜਿਵੇਂ ਮੇਥੀਦਾਣਾ ਤੁਹਾਡੇ ਵਧੇ ਹੋਏ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਇੰਟਰਨੈਸ਼ਨਲ ਜਰਨਲ ਫਾਰ ਵਿਟਾਮਿਨ ਐਂਡ ਪੋਸ਼ਣ ਰਿਸਰਚ ਵਿਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਰੋਜ਼ਾਨਾ 10 ਗ੍ਰਾਮ ਮੇਥੀਦਾਣੇ ਦਾ ਗਰਮ ਪਾਣੀ ਪੀਣ ਨਾਲ ਟਾਇਪ-2 ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਮੇਥੀਦਾਣਾ ਦੇ ਪਾਣੀ ਵਿਚ ਇੰਨੀ ਤਾਕਤ ਹੁੰਦੀ ਹੈ ਕਿ ਇਹ ਬਲੱਡ ਸ਼ੂਗਰ ਨੂੰ ਘੱਟ ਕਰ ਸਕਦਾ ਹੈ। ਇਸ ਵਿਚ ਕਾਫੀ ਮਾਤਰਾ ਵਿਚ ਫਾਇਬਰ ਹੁੰਦਾ ਹੈ ਜੋ ਪਾਚਣ ਕਿਰਿਆ ਨੂੰ ਤੇਜ਼ ਕਰਦਾ ਹੈ।

ਇਸ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ ਅਤੇ ਸ਼ੂਗਰ ਤੋਂ ਬਚਾਅ ਰਹਿੰਦਾ ਹੈ। ਮੇਥੀ ਵਿਚ ਮੌਜੂਦ ਗੇਲੇਕਟੋਮੈਨਨ ਨਾਮਕ ਫਾਇਬਰ, ਖੂਨ ਵਿਚ ਸ਼ੂਗਰ ਦੇ ਨਿਕਾਸ ਨੂੰ ਘੱਟ ਕਰਦਾ ਹੈ। ਇਹ ਦੁਕਾਨ ਤੋਂ ਬੜੀ ਆਸਾਨੀ ਨਾਲ ਮਿਲ ਜਾਂਦੇ ਹਨ। ਲੋਕ ਇਸ ਦ ਵਰਤੋਂ ਆਚਾਰ ਵਿਚ ਸਵਾਦ ਵਜੋਂ ਕਰਦੇ ਹਨ।