ਓਡੀਸ਼ਾ ਦੇ ਰਸਗੁੱਲੇ ਨੂੰ ਵੀ ਮਿਲਿਆ ਜੀਆਈ ਟੈਗ

ਏਜੰਸੀ

ਜੀਵਨ ਜਾਚ, ਖਾਣ-ਪੀਣ

ਆਪਣੀ ਰਸਮਲਾਈ ਨੂੰ ਵਿਗਿਆਨਿਕ ਪਹਿਚਾਣ ਮਿਲਣ 'ਤੇ ਉਡੀਸ਼ਾ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ।

Odisha Rasgulla

ਨਵੀਂ ਦਿੱਲੀ- ਓਡੀਸ਼ਾ ਦੇ ਰਸਗੁੱਲੇ ਨੂੰ ਸੋਮਵਾਰ ਨੂੰ ਜੀ.ਆਈ. (ਭੂਗੋਲਿਕ ਸੰਕੇਤ) ਟੈਗ ਦੀ ਮਾਨਤਾ ਮਿਲ ਗਈ ਹੈ। ਇਹ ਮਾਨਤਾ ਭਾਰਤ ਸਰਕਾਰ ਦੀ ਜੀ.ਆਈ. ਰਜਿਸਟ੍ਰੇਸ਼ਨ ਦੁਆਰਾ ਦਿੱਤੀ ਗਈ ਹੈ। ਇਹ ਜਾਣਕਾਰੀ ਚੇਨਈ ਜੀ.ਆਈ. ਰਜਿਸਟ੍ਰਾਰ ਵੱਲੋਂ ਜਾਰੀ ਕੀਤੀ ਗਈ ਹੈ। ਜੀ.ਆਈ. ਸਰਟੀਫਿਕੇਟ ਨੇ ਓਡੀਸ਼ਾ ਦੇ ਰਸਗੁੱਲੇ ਨੂੰ ਸਵਾਦ ਅਤੇ ਦਿੱਖ ਦੇ ਅਧਾਰ 'ਤੇ ਇਕ ਵਿਲੱਖਣ ਪਛਾਣ ਦਿੱਤੀ ਹੈ।

ਏਜੰਸੀ ਨੇ ਇਸ ਦੀ ਜਾਣਕਾਰੀ ਆਪਣੀ ਵੈੱਬਸਾਈਟ 'ਤੇ ਪੋਸਟ ਕੀਤੀ ਹੈ। ਆਪਣੇ ਰਸਗੁੱਲੇ  ਨੂੰ ਵਿਗਿਆਨਿਕ ਪਹਿਚਾਣ ਮਿਲਣ 'ਤੇ ਉਡੀਸ਼ਾ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਟਵਿੱਟਰ 'ਤੇ ਸਰਟੀਫ਼ੀਕੇਟ ਦੀ ਇਕ ਕਾਪੀ ਜਾਰੀ ਕੀਤੀ ਹੈ। ਜੀ ਆਈ ਮਾਨਤਾ ਲਈ, 2018 ਵਿਚ ਓਡੀਸ਼ਾ ਸਰਕਾਰ ਵੱਲੋਂ ਬੇਨਤੀ ਕੀਤੀ ਗਈ ਸੀ।

ਤੱਥਾਂ ਅਤੇ ਸਬੂਤਾਂ ਦੇ ਅਧਾਰ 'ਤੇ ਹੁਣ ਓਡੀਸ਼ਾ ਦੇ ਰਸਗੁੱਲੇ  ਨੂੰ ਵੀ ਜੀਆਈ ਟੈਗ ਮਿਲਿਆ ਹੈ। ਦੋ ਸਾਲ ਪਹਿਲਾਂ, 2017 ਵਿਚ ਬੰਗਾਲ ਦੇ ਰਸਗੁੱਲੇ  ਨੂੰ ਵੀ ਜੀ.ਆਈ. ਟੈਗ ਮਿਲਿਆ ਸੀ। ਇਸ ਤੋਂ ਬਾਅਦ, 2018 ਫਰਵਰੀ ਵਿਚ, ਓਡੀਸ਼ਾ ਨੇ ਮਾਈਕਰੋ ਐਂਟਰਪ੍ਰਾਈਜਜ਼ ਕਾਰਪੋਰੇਸ਼ਨ ਵੱਲੋਂ ਚੇਨਈ ਦੇ ਜੀ.ਆਈ. ਦਫ਼ਤਰ ਵਿਚ ਵੱਖ ਵੱਖ ਸਬੂਤਾਂ ਨਾਲ ਆਪਣੇ ਰਸਗੁੱਲੇ  ਨੂੰ ਪ੍ਰਮਾਣਿਤ ਕਰਨ ਦਾ ਦਾਅਵਾ ਕੀਤਾ ਸੀ। ਬੰਗਾਲ ਦੇ ਲੋਕਾਂ ਦਾ ਤਰਕ ਹੈ ਕਿ ਰਸਗੁੱਲੇ ਦੀ ਕਾਢ ਨਬੀਨ ਚੰਦਰਦਾਸਾ ਨੇ 1845 ਵਿਚ ਕੀਤੀ ਸੀ।

ਉਹ ਕੋਲਕਾਤਾ ਦੇ ਬਾਗ ਬਾਜ਼ਾਰ ਵਿਚ ਇਕ ਹਲਵਾਈ ਦੀ ਦੁਕਾਨ ਚਲਾਉਂਦੇ ਸਨ। ਉਸਦੀ ਦੁਕਾਨ ਅਜੇ ਵੀ ਕੇਸੀ ਦਾਸ ਦੇ ਨਾਮ ਨਾਲ ਚੱਲ ਰਹੀ ਹੈ। ਪਰ ਓਡੀਸ਼ਾ ਦਾ ਤਰਕ ਹੈ ਕਿ 12 ਵੀਂ ਸਦੀ ਦੇ ਰਾਜ ਤੋਂ ਰਸਗੁੱਲੇ  ਬਣਦੀ ਆ ਰਹੀ ਹੈ। ਉੜੀਆ ਸਭਿਆਚਾਰ ਦੇ ਵਿਦਵਾਨ ਅਸੀਤ ਮੋਹੰਤੀ ਨੇ ਖੋਜ ਵਿਚ ਸਾਬਤ ਕੀਤਾ ਕਿ 15 ਵੀਂ ਸਦੀ ਵਿਚ, ਬਾਲ ਰਾਮਦਾਸ ਦੁਆਰਾ ਲਿਖੀ ਉੜੀਆ ਗ੍ਰੰਥ, ਡਾਂਡੀ ਰਾਮਾਇਣ ਵਿਚ ਰਸਗੁੱਲੇ  ਦੀ ਚਰਚਾ ਵੀ ਹੈ।  ਉਸਨੇ ਤੁਲਸੀ ਮਾਨਸ ਤੋਂ ਪਹਿਲਾਂ ਉੜੀਆ ਵਿਚ ਰਾਮਾਇਣ ਲ਼ਿਖ ਚੁੱਕੇ ਸਨ।

ਬੰਗਾਲੀ ਰਸਗੁੱਲੇ ਬਿਲਕੁਲ ਸਫ਼ੈਦ ਅਤੇ ਸਪੰਜੀ ਹੁੰਦੇ ਹਨ, ਜਦੋਂ ਕਿ ਓਡੀਸ਼ਾ ਰਸਗੁੱਲਾ ਹਲਕੇ ਭੂਰੇ ਰੰਗ ਦਾ ਅਤੇ ਬੰਗਾਲੀ ਰਸਗੁੱਲੇ ਦੀ ਤੁਲਣਾ ਵਿਚ ਮੁਲਾਇਮ ਹੁੰਦਾ ਹੈ। ਇਹ ਮੂੰਹ ਵਿਚ ਜਾ ਕੇ ਆਸਾਨੀ ਨਾਲ ਘੁਲ ਜਾਂਦਾ ਹੈ। ਉੜੀਸਾ ਵੱਲੋਂ ਰਸਗੁੱਲੇ ਨੂੰ ਲੈ ਕੇ ਦਾਅਵਾ ਹੈ ਕਿ ਇਸ ਨਾਲ 12 ਵੀਂ ਸਦੀ ਤੋਂ ਭਗਵਾਨ ਜਗਨਨਾਥ ਨੂੰ ਭੋਗ ਚੜਾਇਆ ਜਾਂਦਾ ਹੈ।