Pea Soup: ਘਰ ਵਿਚ ਇੰਝ ਬਣਾਉ ਮਟਰ ਸੂਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸੱਭ ਤੋਂ ਪਹਿਲਾਂ ਮਿਕਸੀ ’ਚ ਲੱਸਣ, ਅਦਰਕ ਅਤੇ ਹਰੀ ਮਿਰਚ ਪਾ ਕੇ ਪੇਸਟ ਬਣਾ ਲਉ। ਹੁਣ ਮਟਰ ਅਤੇ ਪਾਲਕ ਦਾ ਪੇਸਟ ਬਣਾਉ।

How to make pea soup at home

Pea Soup: ਬਣਾਉਣ ਲਈ ਸਮੱਗਰੀ: ਹਰੇ ਮਟਰ-2 ਕੱਪ (ਉਬਲੇ ਹੋਏ), ਪਾਲਕ-2 ਕੱਪ (ਉਬਲੀ ਹੋਈ), ਪਿਆਜ਼- 1 (ਬਾਰੀਕ ਕੱਟਿਆ ਹੋਇਆ), ਅਦਰਕ-1 ਛੋਟਾ ਟੁਕੜਾ, ਲੱਸਣ-4-5 ਕਲੀਆਂ, ਹਰੀ ਮਿਰਚ- 2 , ਤੇਜ਼ ਪੱਤਾ-2-3 , ਜ਼ੀਰਾ-1/2 ਛੋਟਾ ਚਮਚਾ, ਇਲਾਇਚੀ- 1, ਦਾਲਚੀਨੀ-1 ਛੋਟਾ ਟੁਕੜਾ, ਤੇਲ ਲੋੜ ਅਨੁਸਾਰ, ਲੂਣ ਲੋੜ ਅਨੁਸਾਰ, ਪਾਣੀ ਲੋੜ ਅਨੁਸਾਰ, ਕ੍ਰੀਮ- 1 ਵੱਡਾ ਚਮਚਾ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਮਿਕਸੀ ’ਚ ਲੱਸਣ, ਅਦਰਕ ਅਤੇ ਹਰੀ ਮਿਰਚ ਪਾ ਕੇ ਪੇਸਟ ਬਣਾ ਲਉ। ਹੁਣ ਮਟਰ ਅਤੇ ਪਾਲਕ ਦਾ ਪੇਸਟ ਬਣਾਉ। ਫ਼ਰਾਈਪੈਨ ’ਚ ਤੇਲ ਗਰਮ ਕਰ ਕੇ ਜ਼ੀਰਾ, ਦਾਲਚੀਨੀ ਅਤੇ ਤੇਜ਼ ਪੱਤਾ ਹੌਲੇ ਸੇਕ ’ਤੇ ਭੁੰਨੋ। ਇਸ ’ਚ ਪਿਆਜ਼ ਪਾ ਕੇ, ਅਦਰਕ-ਲੱਸਣ ਦਾ ਪੇਸਟ ਪਾ ਕੇ ਭੁੰਨੋ। ਹੁਣ ਮਟਰ ਅਤੇ ਪਾਲਕ ਦਾ ਪੇਸਟ ਪਾ ਕੇ 5-6 ਮਿੰਟ ਤਕ ਪਕਾਉ। ਇਸ ’ਚ ਨਮਕ ਅਤੇ ਪਾਣੀ ਪਾ ਕੇ 2-4 ਮਿੰਟ ਤਕ ਉਬਾਲੋ। ਇਸ ਨੂੰ ਖਾਣ ਲਈ ਕੌਲੀ ’ਚ ਕੱਢ ਕੇ ਇਸ ਉਮਰ ਕ੍ਰੀਮ ਪਾਉ। ਤੁਹਾਡਾ ਹਰੇ ਮਟਰ ਦਾ ਸੂਪ ਬਣ ਕੇ ਤਿਆਰ ਹੈ।

 (For more news apart from How to make pea soup at home, stay tuned to Rozana Spokesman)