ਘਰ ਦੀ ਰਸੋਈ ਵਿਚ : ਵੈਜ ਸੈਂਡਵਿਚ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

2 ਬਰੈਡ, ਵੇਸਣ (100 ਗ੍ਰਾਮ), ਜੀਰਾ (1/2 ਚੱਮਚ), ਲਾਲ ਮਿਰਚ ਪਾਊਡਰ (1/2 ਚੱਮਚ), ਹਲਦੀ ਪਾਊਡਰ (1/2 ਚੱਮਚ), ਲੂਣ (1/2 ਚੱਮਚ), ਪਾਣੀ (1/2 ਕਪ), ਟਮਾਟਰ...

Sandwich

ਸਮੱਗਰੀ : 2 ਬਰੈਡ, ਵੇਸਣ (100 ਗ੍ਰਾਮ), ਜੀਰਾ (1/2 ਚੱਮਚ), ਲਾਲ ਮਿਰਚ ਪਾਊਡਰ (1/2 ਚੱਮਚ), ਹਲਦੀ ਪਾਊਡਰ (1/2 ਚੱਮਚ), ਲੂਣ (1/2 ਚੱਮਚ), ਪਾਣੀ (1/2 ਕਪ), ਟਮਾਟਰ (1/2 ਕਪ), ਪਿਆਜ (1/2 ਕਪ), 2 ਹਰੀ ਮਿਰਚ, ਧਨੀਆ ਪੱਤਾ (1/2 ਕਪ), ਤੇਲ (2 ਚੱਮਚ)। 

ਬਣਾਉਣ ਦਾ ਢੰਗ : ਸਭ ਤੋਂ ਪਹਿਲਾਂ ਇਕ ਵੱਡੀ ਕਟੋਰੀ ਵਿਚ ਵੇਸਣ ਲਓ। ਫਿਰ ਉਸ ਵਿਚ ਜੀਰਾ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਥੋੜ੍ਹਾ ਜਿਹਾ ਲੂਣ ਪਾ ਦਿਓ। ਫਿਰ ਉਸਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਫਿਰ ਉਸਨੂੰ ਥੋੜ੍ਹਾ ਜਿਹਾ ਪਾਣੀ ਪਾਕੇ ਉਸਦਾ ਘੋਲ ਬਣਾ ਲਓ। ਫਿਰ ਉਸ ਵਿਚ ਟਮਾਟਰ, ਪਿਆਜ, ਹਰੀ ਮਿਰਚ ਅਤੇ ਧਨੀਏ ਦੇ ਪੱਤੇ ਨੂੰ ਪਾ ਦਿਓ ਅਤੇ ਉਸਨੂੰ ਮਿਲਾ ਦਿਓ।

ਹੁਣ ਗੈਸ ਤੇ ਪੈਨ ਨੂੰ ਗਰਮ ਹੋਣ ਲਈ ਰੱਖ ਦਿਓ ਅਤੇ ਬਰੈਡ ਨੂੰ ਦੋਨਾਂ ਪਾਸਿਆਂ ਤੋਂ ਘੋਲ ਵਿਚ ਡਬੋ ਦਿਓ। ਫਿਰ ਪੈਨ ਵਿਚ ਥੋੜ੍ਹਾ ਜਿਹਾ ਤੇਲ ਪਾਕੇ ਉਸਨੂੰ ਫੈਲਾ ਦਿਓ ਅਤੇ ਬਰੈਡ ਨੂੰ ਪਾ ਦਿਓ ਅਤੇ ਉਸਨੂੰ 2 ਮਿੰਟ ਤੱਕ ਪਕਨ ਦਿਓ। ਫਿਰ ਉਤੇ ਥੋੜ੍ਹਾ ਜਿਹਾ ਤੇਲ ਪਾ ਦਿਓ ਅਤੇ ਉਸਨੂੰ ਪਲਟ ਦਿਓ। ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਪਕਾ ਲਓ ਅਤੇ ਉਸਨੂੰ ਕਿਸੇ ਪਲੇਟ ਵਿਚ ਕੱਢ ਲਓ। ਤੁਹਾਡਾ ਬਰੈਡ ਸੈਂਡਵਿਚ ਬਣਕੇ ਤਿਆਰ ਹੋ ਗਿਆ ਹੈ। ਇਸਨੂੰ ਗਰਮਾ - ਗਰਮ ਸੌਸ ਜਾਂ ਚਟਨੀ  ਦੇ ਨਾਲ ਸਰਵ ਕਰੋ।