ਗੁਲਾਬ ਸ਼ਰਬਤ ਹੈ ਬੇਹੱਦ ਲਾਭਕਾਰੀ ਚੁਟਕੀਆਂ 'ਚ ਦੂਰ ਕਰਦੈ ਖ਼ਤਰਨਾਕ ਬਿਮਾਰੀ
ਗਰਮੀ ਦੇ ਮੌਸਮ 'ਚ ਸਿਹਤ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਗਰਮੀ ਦੇ ਦਿਨਾਂ ਵਿਚ ਸਰੀਰ ਜ਼ਿਆਦਾ ਕਮਜ਼ੋਰ ਮਹਿਸੂਸ ਕਰਦਾ ਹੈ। ਗਰਮੀ ਦੇ ਮੌਸਮ ਵਿਚ...
ਗਰਮੀ ਦੇ ਮੌਸਮ 'ਚ ਸਿਹਤ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਗਰਮੀ ਦੇ ਦਿਨਾਂ ਵਿਚ ਸਰੀਰ ਜ਼ਿਆਦਾ ਕਮਜ਼ੋਰ ਮਹਿਸੂਸ ਕਰਦਾ ਹੈ। ਗਰਮੀ ਦੇ ਮੌਸਮ ਵਿਚ ਕਿਵੇਂ ਤੁਸੀਂ ਗੁਲਾਬ ਸ਼ਰਬਤ ਪੀ ਕੇ ਅਪਣੇ ਆਪ ਨੂੰ ਤੰਦਰੁਸਤ ਅਤੇ ਤਾਕਤਵਰ ਬਣਾ ਸਕਦੇ ਹੋ। ਕੀ ਤੁਸੀਂ ਜਾਣਦੇ ਹੋ ਕਿ ਗੁਲਾਬ ਸ਼ਰਬਤ ਨੂੰ ਕਾਫ਼ੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਨੂੰ ਠੰਡਾ ਰੱਖਦਾ ਹੈ। ਨਾਲ ਹੀ ਇਸ ਨੂੰ ਪੀਣ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਇਸ ਸ਼ਰਬਤ ਦੀ ਖਾਸ ਗੱਲ ਇਸ ਦੀ ਖ਼ੁਸ਼ਬੂ ਹੁੰਦੀ ਹੈ।
ਨਾਲ ਹੀ ਗੁਲਾਬ ਦੇ ਬੂਟੇ 'ਚ ਜੋ ਔਸ਼ਧੀ ਗੁਣ ਪਾਏ ਜਾਂਦੇ ਹਨ ਉਹ ਵੀ ਇਸ ਸ਼ਰਬਤ ਨੂੰ ਪੀਣ ਨਾਲ ਮਿਲਦੇ ਹਨ। ਗੁਲਾਬ 'ਚ ਪਾਇਆ ਜਾਣ ਵਾਲਾ ਫ਼ਾਇਬਰ ਢਿੱਡ ਨੂੰ ਦੁਰੁਸਤ ਰਖਦਾ ਹੈ। ਇਸ ਨਾਲ ਕਬਜ਼ ਨਹੀਂ ਹੁੰਦੀ, ਢਿੱਡ ਫ਼ੁਲਣ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨੂੰ ਪੀਣ ਨਾਲ ਚਮੜੀ ਅਤੇ ਵਾਲ ਵਧੀਆ ਹੁੰਦੇ ਹਨ।
ਇਸ ਨੂੰ ਪੀਣ ਨਾਲ ਲੂ ਨਹੀਂ ਲਗਦੀ, ਗਰਮੀ ਤੋਂ ਸਰੀਰ ਨੂੰ ਰਾਹਤ ਮਿਲਦੀ ਹੈ। ਇਸ ਵਿਚ ਐਂਟੀਆਕਸਿਡੈਂਟਸ ਪ੍ਰੋਪਰਟੀਜ਼ ਹੁੰਦੀਆਂ ਹਨ ਜੋ ਉਮਰ ਵਧਣ ਕਾਰਨ ਹੋਣ ਵਾਲੀ ਝੁਰੜੀਆਂ ਨੂੰ ਦੂਰ ਕਰਦੀਆਂ ਹਨ।
ਇਸ ਨੂੰ ਘਰ 'ਤੇ ਤਿਆਰ ਕਰਨ ਲਈ ਗੁਲਾਬ ਦੀਆਂ ਪੱਤੀਆਂ ਨੂੰ ਤੋਡ਼ ਲਵੋ, ਫਿਰ ਉਨ੍ਹਾਂ ਨੂੰ ਇਕ ਜਾਂ ਦੋ ਵਾਰ ਚੰਗੀ ਤਰ੍ਹਾਂ ਠੰਡੇ ਪਾਣੀ ਨਾਲ ਧੋ ਲਵੋ। ਉਨ੍ਹਾਂ 'ਤੇ ਲੱਗੀ ਮਿੱਟੀ ਪੂਰੀ ਤਰ੍ਹਾਂ ਨਾਲ ਹੱਟ ਜਾਣੀ ਚਾਹੀਦੀ ਹੈ। ਹੁਣ ਪੱਤੀਆਂ ਨੂੰ ਇਕ ਬਾਉਲ ਵਿਚ ਰਖੋ, ਉਸ 'ਚ ਪਾਣੀ ਭਰੋ ਅਤੇ ਉਬਾਲੋ। ਕੁੱਝ ਮਿੰਟ ਬਾਅਦ ਤੁਸੀਂ ਦੇਖੋਗੇ ਕਿ ਗੁਲਾਬ ਦੀਆਂ ਪੱਤੀਆਂ ਚਿਟੀ ਹੋਣੀ ਸ਼ੁਰੂ ਹੋ ਗਈਆਂ ਹਨ, ਪਾਣੀ ਗੁਲਾਬੀ ਹੋਣ ਲੱਗ ਜਾਵੇਗਾ। ਜਦੋਂ ਪੱਤੀਆਂ ਦਾ ਸਾਰਾ ਰਸ ਪਾਣੀ 'ਚ ਉਤਰ ਜਾਵੇ ਤਾਂ ਗੈਸ ਬੰਦ ਕਰ ਦਿਉ।
ਹੁਣ ਇਕ ਪੈਨ ਲਵੋ ਅਤੇ ਉਸ 'ਚ ਗੁਲਾਬ ਦਾ ਪਾਣੀ ਪਾਉ। ਇਸ 'ਚ ਇਕ ਛੋਟਾ ਬਾਉਲ ਖ਼ੰਡ ਪਾਉ। ਹੁਣ ਇਸ ਨੂੰ ਉਬਾਲ ਲਵੋ। ਜਦੋਂ ਤਕ ਖ਼ੰਡ ਪੂਰੀ ਤਰ੍ਹਾਂ ਘੁਲ ਨਾ ਜਾਵੇ। ਇਹ ਘੋਲ ਗਾੜ੍ਹਾ ਹੋਣ ਲੱਗ ਜਾਵੇਗਾ। ਇਸ ਨੂੰ ਉਤਾਰ ਕੇ ਠੰਡਾ ਕਰੋ। ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ 'ਚ ਠੰਡਾ ਪਾਣੀ, ਬਰਫ਼ ਆਦਿ ਪਾ ਕੇ ਸ਼ਰਬਤ ਤਿਆਰ ਕਰ ਲਵੋ। ਤੁਸੀਂ ਚਾਹੋ ਤਾਂ ਸ਼ਰਬਤ ਵਿਚ ਕੁੱਝ ਡਿਜ਼ਰਟ ਜਿਵੇਂ ਆਈਸਕ੍ਰੀਮ ਜਾਂ ਕਸਟਰਡ ਆਦਿ ਪਾ ਸਕਦੇ ਹੋ।