ਜੇਕਰ ਤੁਸੀਂ ਵੀ ਚਹੁਾਉਂਦੇ ਹੋ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ, ਤਾਂ ਇਸ ਤਰ੍ਹਾਂ ਕਰੋ ਹਲਦੀ ਦਾ ਸੇਵਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਆਯੂਰਵੈਦ ਵਿਚ ਹਲਦੀ ਨੂੰ ਸਭ ਤੋਂ ਵਧੀਆਂ ਕੁਦਰਤੀ ਐਂਟੀ-ਬਾਯੋਟਿਕ ਮੰਨਿਆ ਗਿਆ ਹੈ।

Photo

ਅਸੀਂ ਰੋਜ਼ਾਨਾਂ ਆਪਣੀ ਰਸੋਈ ਵਿਚ ਵਰਤੋਂ ਕਰਦੇ ਹਲਦੀ ਦੇ ਸ਼ਾਇਦ ਬੁਹ-ਗੁਣਾਂ ਨੂੰ ਨਹੀਂ ਜਾਣਦੇ। ਆਯੂਰਵੈਦ ਵਿਚ ਹਲਦੀ ਨੂੰ ਸਭ ਤੋਂ ਵਧੀਆਂ ਕੁਦਰਤੀ ਐਂਟੀ-ਬਾਯੋਟਿਕ ਮੰਨਿਆ ਗਿਆ ਹੈ। ਇਸ ਲਈ ਇਸ ਦੀ ਚਮੜੀ, ਪੇਟ ਅਤੇ ਸਰੀਰ ਦੇ ਕਈ ਹੋਰ ਹਿੱਸਿਆਂ ਵਿਚ ਰੋਗਾਂ ਨਾਲ ਲੜਨ ਦੀ ਵਰਤੋਂ ਕੀਤੀ ਜਾਂਦੀ ਹੈ। ਵੈਸੇ ਤਾਂ ਦੁੱਧ ਅਤੇ ਹਲਦੀ ਦੋਵੇ ਹੀਂ ਗੁਣਾਂ ਨਾਲ ਭਰਭੂਰ ਹਨ ਪਰ ਜੇਕਰ ਇਨ੍ਹਾਂ ਦੋਵਾਂ ਨੂੰ ਇਕੱਠਿਆਂ ਕਰ ਕੇ ਵਰਤੋਂ ਕੀਤੀ ਜਾਵੇ ਤਾਂ ਇਸ ਦੇ ਬੜੇ ਹੀ ਗੁਣਕਾਰੀ ਫਾਇਦੇ ਮਿਲਦੇ ਹਨ। ਹਲਦੀ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਦਰਦ ਦੇ ਨਾਲ-ਨਾਲ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਹਲਦੀ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਅਤੇ ਐਂਟੀ ਵਾਇਰਲ ਗੁਣ ਪਾਏ ਜਾਂਦੇ ਹਨ। ਦਿਨ ਵਿਚ ਦੁੱਧ ਦੇ ਇਕ ਗਿਲਾਸ ਵਿਚ ਦੋ ਚੁਟਕੀਆਂ ਹਲਦੀ ਦੀਆਂ ਮਿਲਾਕੇ ਪੀਣ ਨਾਲ ਫਾਇਦਾ ਮਿਲਦਾ ਹੈ। ਆਉ ਜਾਣਦੇ ਹਾਂ ਕਿ ਹਲਦੀ ਵਾਲੇ ਦੁੱਧ ਨਾਲ ਕਿਹੜੀਆਂ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ।

1 ਹੱਡੀਆਂ ਲਈ ਬਹੁਤ ਫਾਇਦੇਮੰਦ : ਹਰ ਰੋਜ਼ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਪੂਰਨ ਰੂਪ ਵਿਚ ਕੈਲਸ਼ੀਅਮ ਮਿਲਦਾ ਹੈ ਅਤੇ ਜਿਸ ਨਾਲ ਇਹ ਹੱਡੀਆਂ ਨੂੰ ਮਜ਼ਬੂਤ ਵੀ ਕਰਦਾ ਹੈ।

2 ਗੱਠੀਏ ਦੇ ਦਰਦ ਨੂੰ ਕਰੇ ਦੂਰ : ਹਲਦੀ ਵਾਲਾ ਦੁੱਧ ਗਠੀਏ ਕਾਰਨ ਹੋ ਰਹੀ ਸੋਜ਼ਸ ਨੂੰ ਦੂਰ ਕਰਦਾ ਹੈ। ਇਹ ਜੋੜਾਂ ਅਤੇ ਮਾਸ਼ ਪੇਸ਼ੀਆਂ ਨੂੰ ਲਚਕੀਲਾ ਬਣਾਉਂਦਾ ਹੈ ਅਤੇ ਦਰਦ ਨੂੰ ਘੱਟ ਕਰਦਾ ਹੈ।

3 ਕੀਮੋਥਰੈਪੀ ਦੇ ਪ੍ਰਭਾਵ ਨੂੰ ਘੱਟ ਕਰਦੀ ਹੈ : ਇਕ ਸੋਧ ਮੁਤਾਬਿਕ ਹਲਦੀ ਵਿਚ ਮੌਜ਼ੂਦ ਤੱਤ ਕੈਂਸਰ ਕੋਸ਼ਿਕਾਵਾਂ ਚੋਂ ਡੀ.ਐੱਨ.ਏ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦਾ ਹੈ ਅਤੇ ਕਿਮੋਥਰੈਪੀ ਦੇ ਮਾੜੇ ਪ੍ਰ੍ਰਭਾਵਾਂ ਨੂੰ ਘੱਟ ਕਰਦਾ ਹੈ।

4 ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ : ਰੋਜ਼ਾਨਾ ਹਲਦੀ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਚਿਹਰਾ ਚਮਕਣ ਲੱਗਦਾ ਹੈ। ਰੂ ਵਾਲੇ ਫੰਬੇ ਨੂੰ ਹਲਦੀ ਵਾਲੇ ਦੁੱਧ ਵਿਚ ਭਿਊਂ ਕੇ ਚਿਹਰੇ ਤੇ ਲਗਾਉ, ਜਿਸ ਨਾਲ ਤੁਹਾਡਾ ਚਿਹਰਾ ਨਿਖਰ ਆਵੇਗਾ।

5 ਬਲੱਡ ਸਰਕੂਲੇਸ਼ਨ ਰੱਖੇ ਠੀਕ : ਆਯੂਰਵੈਦ ਮੁਤਾਬਿਕ ਹਲਦੀ ਵਾਲੇ ਦੁੱਧ ਨੂੰ ਬਲੱਡ ਪਿਊਯੋਫਾਇਰ ਮੰਨਿਆ ਗਿਆ ਹੈ। ਇਸ ਲਈ ਇਹ ਸਰੀਰ ਵਿਚਲੇ ਬਲੱਡ ਸਰਕੂਲੇਸ਼ਨ ਨੂੰ ਠੀਕ ਬਣਾਉਂਦਾ ਹੈ। ਇਹ ਖੂਨ ਨੂੰ ਪਤਲਾ ਕਰਨ ਵਾਲਾ ਅਤੇ ਖੂਨ ਵਾਹਿਕਾਂ ਦੀ ਗੰਦਗੀਂ ਨੂੰ ਸਾਫ ਕਰਦਾ ਹੈ।

6 ਲੀਵਰ ਨੂੰ ਮਜ਼ਬੂਤ ਬਣਾਉਂਣਦਾ ਹੈ : ਹਲਦੀ ਵਾਲਾ ਦੁੱਧ ਲੀਵਰ ਨੂੰ ਮਜ਼ਬੂਤ ਬਣਾਉਂਦਾ ਹੈ । ਇਹ ਲੀਵਰ ਨਾਲ ਸਬੰਧਿਤ ਸਮੱਸਿਆਵਾਂ ਤੋਂ ਸਰੀਰ ਦੀ ਰੱਖਿਆ ਕਰਦਾ ਹੈ।

7 ਮਹਾਂਮਾਰੀ ਵਿਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ : ਹਲਦੀ ਵਾਲੇ ਦੁੱਧ ਨਾਲ ਮਹਾਂਮਾਰੀ ਸਮੇਂ ਹੋਣ ਵਾਲੇ ਦਰਦ ਵਿਚ ਰਾਹਤ ਮਿਲਦੀ ਹੈ ਅਤੇ ਇਸ ਨਾਲ ਹੀ ਕਈ ਬਿਮਾਰੀਆਂ ਠੀਕ ਹੋ ਸਕਦੀਆਂ ਹਨ।

8 ਸਰੀਰ ਨੂੰ ਸੁਡੋਲ ਬਣਾਉਂਦਾ ਹੈ : ਰੋਜ਼ਾਨਾ ਇਕ ਗਿਲਾਸ ਦੁੱਧ ਵਿਚ ਅੱਧਾ ਚਮਚ ਹਲਦੀ ਮਿਲਾ ਕੇ ਪੀਣ ਨਾਲ ਸਰੀਰ ਸਡੋਲ ਬਣਦਾ ਹੈ। ਕੋਸੇ ਦੁੱਧ ਵਿਚ ਹਲਦੀ ਪਾ ਕੇ ਪੀਣ ਨਾਲ ਸਰੀਰ ਇਕੱਠਾ ਹੋਇਆ ਮੋਟਪਾ ਘਟਦਾ ਹੈ ਕਿਉਂਕਿ ਇਸ ਵਿਚ ਕਈ ਅਜਿਹੇ ਤੱਤ ਹੁੰਦੇ ਹਨ ਜਿਹੜੇ ਸਰੀਰ ਦੇ ਵਜ਼ਨ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ।