ਘਰ ਦੀ ਰਸੋਈ ਵਿਚ : ਮਿਕਸਡ ਵੈਜਿਟੇਬਲ ਸੂਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਜੈਤੂਨ ਦਾ ਤੇਲ - 1 ਚੱਮਚ, ਇਕ ਪਿਆਜ, ਤਿੰਨ ਲੱਸਣ, ਦੋ ਸੈਲਰੀ ਪੱਤੇ, ਦੋ ਗਾਜਰ, ਦੋ ਕਪ ਮਿਕਸਡ ਵੈਜਿਟੇਬਲ (ਗੋਭੀ, ਜ਼ੁਕੀਨੀ ਅਤੇ ਫਰੈਂਚਬੀਨਸ), ਲੂਣ...

Mixed Vegetable Soup

ਸਮੱਗਰੀ : ਜੈਤੂਨ ਦਾ ਤੇਲ - 1 ਚੱਮਚ, ਇਕ ਪਿਆਜ, ਤਿੰਨ ਲੱਸਣ, ਦੋ ਸੈਲਰੀ ਪੱਤੇ, ਦੋ ਗਾਜਰ, ਦੋ ਕਪ ਮਿਕਸਡ ਵੈਜਿਟੇਬਲ (ਗੋਭੀ, ਜ਼ੁਕੀਨੀ ਅਤੇ ਫਰੈਂਚਬੀਨਸ), ਲੂਣ ਸਵਾਦਾਨੁਸਾਰ, ਗਾਰਲਿਕ ਪਾਊਡਰ - ਅੱਧਾ ਚੱਮਚ, ਆਰਿਗੈਨੋ - ਇਕ ਚੱਮਚ, ਇਕ ਤੇਜ਼ਪੱਤਾ, ਅੱਠ ਕਪ - ਵੈਜਿਟੇਬਲ ਸਟਾਕ,  ਟਮਾਟਰ - 4, ਚੀਜ਼ - ਲੋੜ ਮੁਤਾਬਕ।

ਢੰਗ : ਪੈਨ ਵਿਚ ਤੇਲ ਗਰਮ ਕਰਨ ਤੋਂ ਬਾਅਦ ਉਸ ਵਿਚ ਪਿਆਜ ਅਤੇ ਲੱਸਣ ਪਾਓ। ਹੁਣ ਸਾਰੀ ਸਬਜ਼ੀਆਂ ਪਾ ਕੇ ਦੋ ਮਿੰਟ ਤੱਕ ਭੁੰਨੋ। ਹੁਣ ਇਸ ਵਿਚ ਲੂਣ,  ਗਾਰਲਿਕ ਪਾਊਡਰ ਅਤੇ ਆਰਿਗੈਨੋ ਪਾ ਕੇ ਚਲਾਓ। ਵੈਜਿਟੇਬਲ ਸਟਾਕ ਬਣਾਉਣ ਲਈ ਪਾਣੀ ਵਿਚ ਟਮਾਟਰ ਅਤੇ ਤੇਜ਼ਪੱਤਾ ਪਾ ਕੇ ਦਸ - ਬਾਰਾਂ ਮਿੰਟ ਲਈ ਪਕਾਓ। ਬਾਅਦ ਵਿਚ ਛਾਣ ਕੇ ਇਸ ਪਾਣੀ ਦਾ ਸਟਾਕ ਬਣਾਓ। ਇਹਨਾਂ ਸਬਜ਼ੀਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਹੁਣ ਪੈਨ ਵਿਚ ਸਟਾਕ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਚਲਾਓ ਅਤੇ ਚੀਜ਼ ਪਾ ਕੇ ਜਾਂ ਇੰਝ ਹੀ ਸਰਵ ਕਰੋ।

Related Stories