ਧਨੀਏ ਵਿਚ ਵੀ ਛੁਪਿਆ ਹੈ ਸਿਹਤ ਦਾ ਰਾਜ਼, ਜਾਣੋ ਫਾਇਦੇ

ਏਜੰਸੀ

ਜੀਵਨ ਜਾਚ, ਸਿਹਤ

ਧਨੀਏ ਦੇ ਬੀਜਾਂ ਤੋਂ ਤਿਆਰ ਪਾਊਡਰ ਨਾਲ ਜੂਸ ਬਣਾ ਕੇ ਪੀਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ

File Photo

ਚੰਡੀਗੜ੍ਹ - ਹੁਣ ਪੂਰੇ ਭਾਰਤ ਵਿਚ ਲੌਕਡਾਊਨ ਲੱਗਾ ਹੋਇਆ ਹੈ ਅਜਿਹੇ ਵਿਚ ਲੋਕਾਂ ਨੂੰ ਘਰ ਵਿਚ ਰਹਿਣ ਲਈ ਕਿਹਾ ਗਿਆ ਹੈ। ਇਹਨਾਂ ਦਿਨਾਂ ਵਿਚ ਤੁਹਾਡਾ ਫਿੱਟ ਰਹਿਣਾ ਬਹੁਤਾ ਜਰੂਰੀ ਹੈ। ਤਾਂ ਤੁਹਾਨੂੰ ਤੰਦਰੁਸਤ ਰਹਿਣ ਲਈ ਧਨੀਏ ਦੀ ਵਰਤੋਂ ਕਰਨੀ ਚਾਹੀਦੀ ਹੈ। ਧਨੀਏ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਖਣਿਜ, ਐਂਟੀ-ਆਕਸੀਡੈਂਟ ਆਦਿ ਹੁੰਦੇ ਹਨ। ਖ਼ਾਸਕਰ ਇਸ ਦੀ ਵਰਤੋਂ ਸਬਜੀ 'ਚ  ਕੀਤੀ ਜਾਂਦੀ ਹੈ ਪਰ ਭੋਜਨ ਦੇ ਨਾਲ ਇਹ ਸਰੀਰ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਪਾਉਣ ਲਈ ਵੀ ਲਾਭਕਾਰੀ ਹੈ। 

ਧਨੀਏ ਦੇ ਬੀਜਾਂ ਤੋਂ ਤਿਆਰ ਪਾਊਡਰ ਨਾਲ ਜੂਸ ਬਣਾ ਕੇ ਪੀਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਇਸਦੇ ਨਾਲ ਹੀ ਬਦਹਜ਼ਮੀ, ਐਸਿਡਿਟੀ ਆਦਿ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਧਨੀਏ ਦੇ ਬੀਜ ਨੂੰ ਪਾਣੀ ‘ਚ ਉਬਾਲ ਕੇ ਹਰ ਰੋਜ਼ ਸਵੇਰੇ ਖਾਲੀ ਪੇਟ ਪੀਣ ਨਾਲ ਕੋਲੈਸਟ੍ਰੋਲ ਕੰਟਰੋਲ ‘ਚ ਰਹਿੰਦਾ ਹੈ। ਅਜਿਹੀ ਸਥਿਤੀ ‘ਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।

ਗਠੀਏ ਦੀ ਸਮੱਸਿਆ ‘ਚ ਧਨੀਏ ਦੇ ਬੀਜ ਦਾ ਪੇਸਟ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਨਾਰੀਅਲ ਦੇ ਤੇਲ ਵਿਚ 1/2 ਚਮਚ ਧਨੀਆ ਪਾਊਡਰ ਮਿਲਾਓ। ਜੋੜਾਂ ‘ਤੇ ਤਿਆਰ ਮਲਮ ਲਗਾਉਣ ਨਾਲ ਲਾਭ ਹੁੰਦਾ ਹੈ। ਜੇ ਤੁਸੀਂ ਚਾਹੋ ਤਾਂ ਇਸ ਨੂੰ ਬਣਾਉਣ ਲਈ ਤੁਸੀਂ ਜੈਤੂਨ ਦਾ ਤੇਲ ਵੀ ਵਰਤ ਸਕਦੇ ਹੋ। 1 ਚਮਚ ਧਨੀਏ ਦੇ ਬੀਜ, 1/2 ਚਮਚ ਜੀਰਾ, 1/2 ਚਮਚ ਚਾਹ ਪੱਤੀ ਅਤੇ 1 ਚਮਚ ਚੀਨੀ, 2 ਕੱਪ ਪਾਣੀ ਵਿਚ ਉਬਾਲੋ। ਤਿਆਰ ਪਾਣੀ ਖਾਲੀ ਪੇਟ ਲੈਣ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।