ਕਿਡਨੀ ਨੂੰ ਤੰਦਰੁਸਤ ਰੱਖਣ ਲਈ ਪੀਓ ਧਨੀਏ ਦਾ ਜੂਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਧਨੀਆ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਐਮੀਨੋ ਐਸਿਡ, ਐਂਟੀ ਆਕਸੀਡੈਂਟਸ, ਐਂਜਾਇਮ, ਮਿਨਰਲ, ਪੋਟੈਸ਼ੀਅਮ, ਸੋਡੀਅਮ, ਵਿਟਾਮਿਨ ਏ,

parsley juice

ਧਨੀਆ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਐਮੀਨੋ ਐਸਿਡ, ਐਂਟੀ ਆਕਸੀਡੈਂਟਸ, ਐਂਜਾਇਮ, ਮਿਨਰਲ, ਪੋਟੈਸ਼ੀਅਮ, ਸੋਡੀਅਮ, ਵਿਟਾਮਿਨ ਏ, ਬੀ1, ਬੀ2, ਬੀ6 ਅਤੇ ਸੀ ਦੇ ਗੁਣਾਂ ਨਾਲ ਭਰਪੂਰ ਹੋਣ ਦੇ ਕਾਰਨ ਧਨੀਆ ਸਿਹਤ ਨਾਲ ਜੁੜੀ ਕਈ ਪ੍ਰੇਸ਼ਾਨੀਆਂ ਨੂੰ ਵੀ ਦੂਰ ਕਰਣ ਵਿਚ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਧਨੀਆ ਦਾ ਜੂਸ ਪੀਣ ਦੇ ਫਾਇਦੇ ਦੱਸਣ ਜਾ ਰਹੇ ਹਾਂ, ਜੋਕਿ ਤੁਹਾਨੂੰ ਗੁਰਦੇ, ਦਿਲ ਅਤੇ ਚਮੜੀ ਨਾਲ ਸਬੰਧਤ ਕਈ ਸਮਸਿਆਵਾਂ ਤੋਂ ਬਚਾਉਣ ਵਿਚ ਮਦਦ ਕਰਦਾ ਹੈ। 

ਧਨੀਆ ਦਾ ਜੂਸ ਬਣਾਉਣ ਲਈ 2 ਸਟਿਕ ਆਰਗੇਨਿਕ ਧਨੀਆ, 2 ਆਰਗੇਨਿਕ ਗਾਜਰ   ਛਿਲੀ ਹੋਈ, 1 ਚੁਕੰਦਰ ਛਿਲੀ ਹੋਈ, 1 ਖੀਰਾ ਛਿਲਿਆ ਹੋਇਆ, 1 ਚਮਚ ਨਿੰਬੂ ਦਾ ਰਸ ਅਤੇ ਬਰਫ਼ ਨੂੰ ਮਿਕਸ ਕਰਕੇ ਬਲੈਂਡਰ ਜਾਂ ਜੂਸਰ ਵਿਚ ਪਾ ਲਓ। ਹੁਣ ਇਸ ਨੂੰ ਚੰਗੀ ਤਰ੍ਹਾਂ ਬਲੈਂਡ ਕਰਣ ਤੋਂ ਬਾਅਦ ਗਲਾਸ ਵਿਚ ਪਾ ਕੇ ਮਿਕਸ ਕਰੋ। ਹੁਣ ਤੁਰੰਤ ਇਸ ਦਾ ਸੇਵਨ ਕਰੋ। ਇਸ ਜੂਸ ਦਾ ਸੇਵਨ ਦਿਲ ਨੂੰ ਤੰਦਰੁਸਤ ਅਤੇ ਤੁਹਾਨੂੰ ਰੋਗਾਂ ਤੋਂ ਦੂਰ ਰੱਖਦਾ ਹੈ। ਇਸ ਦਾ ਸੇਵਨ ਕਿਡਨੀ ਨੂੰ ਡਿਟਰਾਕਸ ਕਰਣ ਦੇ ਨਾਲ ਉਸ ਨੂੰ ਇੰਫੈਕਸ਼ਨ ਤੋਂ ਵੀ ਬਚਾਉਂਦਾ ਹੈ।​

ਇਸ ਨਾਲ ਕਿਡਨੀ ਵਿਚ ਮੌਜੂਦ ਜ਼ਹਿਰੀਲੇ ਪਦਾਰਥ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦੇ ਹੈ ਅਤੇ ਖੂਨ ਸਾਫ਼ ਹੁੰਦਾ ਹੈ। ਇਸ ਨਾਲ ਤੁਸੀਂ ਕਿਡਨੀ ਫੇਲੀਅਰ ਵਰਗੀ ਸਮਸਿਆਵਾਂ ਤੋਂ ਬਚੇ ਰਹਿੰਦੇ ਹੋ। ਸਰੀਰ ਦੇ ਕੁੱਝ ਹਿੱਸਿਆਂ ਵਿਚ ਜਲਨ ਅਤੇ ਸੋਜ ਦੀ ਸਮੱਸਿਆ ਹੋਣ ਉਤੇ ਇਸ ਦਾ ਸੇਵਨ ਕਰੋ। ਇਹ ਸਰੀਰ ਦੀ ਸੋਜ ਅਤੇ ਜਲਨ ਨੂੰ ਅਸਾਨੀ ਨਾਲ ਘੱਟ ਕਰਦਾ ਹੈ। ਇਹ ਤੇਲ ਸਕਿਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਜਿੰਕ, ਵਿਟਾਮਿਨ ਅਤੇ ਐਮੀਨੋ ਐਸਿਡ ਦੇ ਗੁਣਾਂ ਨਾਲ ਭਰਪੂਰ ਇਸ ਜੂਸ ਦਾ ਸੇਵਨ ਪਿੰਲਸ, ਮੁਹਾਂਸੇ, ਝੁਰੜੀਆਂ ਅਤੇ ਢਲਦੀ ਉਮਰ ਦੇ ਨਿਸ਼ਾਨਾਂ ਨੂੰ ਰੋਕਣ ਵਿਚ ਵੀ ਮਦਦ ਕਰਦਾ ਹੈ। ਵਾਲਾਂ ਦੀ ਗ੍ਰੋਥ ਵਧਾਉਣ ਵਿਚ ਵੀ ਮਦਦ ਕਰਦਾ ਹੈ। ਵਾਲਾਂ ਦੀ ਗ੍ਰੋਥ ਲਈ ਜੋ ਵਿਟਾਮਿਨ ਅਤੇ ਮਿਨਰਲਸ ਦੀ ਜ਼ਰੂਰਤ ਹੁੰਦੀ ਹੈ, ਇਸ ਵਿਚ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ।