ਖਾਂਸੀ ਅਤੇ ਗਲੇ ਦੀ ਖਰਾਸ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਕਰਨ ਸੌਂਫ ਤੇ ਮਿਸ਼ਰੀ ਦਾ ਸੇਵਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸੌਂਫ ਦੇ ਬੀਜ ਤੇ ਮਿਸ਼ਰੀ ਨੂੰ ਨਾ ਸਿਰਫ਼ ਮੂੰਹ ਫ਼ਰੈਸ਼ਨਰ ਦੇ ਤੌਰ ’ਤੇ ਖਾਧਾ ਜਾਂਦਾ ਹੈ, ਸਗੋਂ ਬਿਹਤਰ ਪਾਚਨ ਕਿਰਿਆ ਲਈ ਵੀ ਕੀਤਾ ਜਾਂਦਾ

photo

 

ਸੌਂਫ ਦੇ ਬੀਜ ਤੇ ਮਿਸ਼ਰੀ ਨੂੰ ਨਾ ਸਿਰਫ਼ ਮੂੰਹ ਫ਼ਰੈਸ਼ਨਰ ਦੇ ਤੌਰ ’ਤੇ ਖਾਧਾ ਜਾਂਦਾ ਹੈ, ਸਗੋਂ ਬਿਹਤਰ ਪਾਚਨ ਕਿਰਿਆ ਲਈ ਵੀ ਕੀਤਾ ਜਾਂਦਾ ਹੈ। ਵਿਟਾਮਿਨ, ਫ਼ਾਈਬਰ, ਕੈਲਸ਼ੀਅਮ, ਐਂਟੀਆਕਸੀਡੈਂਟਸ ਵਰਗੇ ਗੁਣਾਂ ਨਾਲ ਭਰਪੂਰ ਸੌਂਫ ਖਾਣ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਦੂਜੇ ਪਾਸੇ ਜੇਕਰ ਇਸ ਨੂੰ ਮਿਸ਼ਰੀ ਨਾਲ ਮਿਲਾ ਕੇ ਖਾਧਾ ਜਾਵੇ ਤਾਂ ਇਸ ਦੇ ਗੁਣ ਦੁਗਣੇ ਹੋ ਜਾਂਦੇ ਹਨ। ਆਉ ਜਾਣਦੇ ਹਾਂ ਗਰਮੀਆਂ ਵਿਚ ਸੌਂਫ ਅਤੇ ਮਿਸ਼ਰੀ ਖਾਣ ਦੇ ਬਿਹਤਰੀਨ ਫ਼ਾਇਦਿਆਂ ਬਾਰੇ:

ਜੇਕਰ ਤੁਸੀਂ ਅੱਖਾਂ ਦੀ ਰੋਸ਼ਨੀ ਵਧਾਉਣੀ ਚਾਹੁੰਦੇ ਹੋ ਤਾਂ ਇਸ ਲਈ ਮਿਸ਼ਰੀ ਦਾ ਸੇਵਨ ਕਰਨਾ ਫ਼ਾਇਦੇਮੰਦ ਹੋਵੇਗਾ। ਦਰਅਸਲ ਇਸ ਦੀ ਵਰਤੋਂ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦੀ ਹੈ। ਇਕ ਚਮਚ ਸੌਂਫ ਵਿਚ ਅੱਧਾ ਚਮਚ ਮਿਸ਼ਰੀ ਮਿਲਾ ਕੇ ਜਾਂ ਇਸ ਦਾ ਪਾਊਡਰ ਦੁੱਧ ਵਿਚ ਮਿਲਾ ਕੇ ਖਾਣ ਨਾਲ ਅੱਖਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਜੇਕਰ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਅਕਸਰ ਪ੍ਰੇਸ਼ਾਨ ਰਹਿੰਦੇ ਹੋ ਤਾਂ ਇਸ ਲਈ ਤੁਸੀਂ ਮਿਸ਼ਰੀ ਤੇ ਸੌਂਫ ਦਾ ਸੇਵਨ ਕਰ ਸਕਦੇ ਹੋ। ਇਕ ਚਮਚ ਵਿਚ ਬਰਾਬਰ ਮਾਤਰਾ ਵਿਚ ਮਿਸ਼ਰੀ ਮਿਲਾ ਕੇ ਖਾਣ ਨਾਲ ਐਸੀਡਿਟੀ, ਗੈਸ ਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।

ਸੌਂਫ ਤੇ ਮਿਸ਼ਰੀ ਦਾ ਸੇਵਨ ਵੀ ਇਮਿਊਨਿਟੀ ਵਧਾਉਣ ਵਿਚ ਕਾਫ਼ੀ ਮਦਦ ਕਰਦਾ ਹੈ। ਦਰਅਸਲ ਸੌਂਫ ਵਿਚ ਮੌਜੂਦ ਵਿਟਾਮਿਨ ਸੀ ਕੁਦਰਤੀ ਤੌਰ ’ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ, ਜਦਕਿ ਮਿਸ਼ਰੀ ਖਾਣ ਨਾਲ ਤੁਹਾਨੂੰ ਊਰਜਾ ਮਿਲਦੀ ਹੈ। ਅਜਿਹੇ ਵਿਚ ਸੌਂਫ ਤੇ ਮਿਸ਼ਰੀ ਖਾਣ ਨਾਲ ਮਨ ਤੇ ਸਰੀਰ ਸ਼ਾਂਤ ਰਹਿੰਦਾ ਹੈ। ਜੇਕਰ ਤੁਸੀਂ ਖਾਂਸੀ ਤੇ ਗਲੇ ਵਿਚ ਖਰਾਸ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਸੌਂਫ ਤੇ ਮਿਸ਼ਰੀ ਖਾ ਸਕਦੇ ਹੋ। ਇਸ ਦੇ ਔਸ਼ਧੀ ਗੁਣ ਤੁਹਾਨੂੰ ਜ਼ੁਕਾਮ ਤੇ ਫਲੂ ਤੋਂ ਰਾਹਤ ਦਿਵਾਉਣ ਵਿਚ ਬਹੁਤ ਮਦਦਗਾਰ ਸਾਬਤ ਹੋਣਗੇ। ਸੌਂਫ ਤੇ ਸ਼ੂਗਰ ਕੈਂਡੀ ਵੀ ਤੁਹਾਡੀ ਮੂੰਹ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਜੇਕਰ ਤੁਸੀਂ ਅਕਸਰ ਸਾਹ ਦੀ ਬਦਬੂ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਸੌਂਫ ਤੇ ਮਿਸ਼ਰੀ ਦਾ ਸੇਵਨ ਕਰ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।