ਵਾਲਾਂ ਨੂੰ ਝੜਨ ਤੋਂ ਰੋਕਦੀ ਹੈ ਅਦਰਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਦਰਕ ਜਦੋਂ ਚਾਹ 'ਚ ਪੈਂਦੀ ਹੈ ਤਾਂ ਉਸ ਦਾ ਜ਼ਾਇਕਾ ਵਧਾ ਦਿੰਦੀ ਹੈ ਪਰ ਕੀ ਤੁਸੀਂ ਜਾਣਦੇ ਹਨ ਕਿ ਇਹਨਾਂ ਹੀ ਨਹੀਂ ਅਦਰਕ ਤੁਹਾਡੇ ਵਾਲਾਂ ਅਤੇ ਚਮੜੀ ਲਈ ਵੀ ਫ਼ਾਇਦੇਮੰਦ...

Ginger

ਅਦਰਕ ਜਦੋਂ ਚਾਹ 'ਚ ਪੈਂਦੀ ਹੈ ਤਾਂ ਉਸ ਦਾ ਜ਼ਾਇਕਾ ਵਧਾ ਦਿੰਦੀ ਹੈ ਪਰ ਕੀ ਤੁਸੀਂ ਜਾਣਦੇ ਹਨ ਕਿ ਇਹਨਾਂ ਹੀ ਨਹੀਂ ਅਦਰਕ ਤੁਹਾਡੇ ਵਾਲਾਂ ਅਤੇ ਚਮੜੀ ਲਈ ਵੀ ਫ਼ਾਇਦੇਮੰਦ ਹੈ ? ਹੈਲਥ ਬੈਨਿਫਿਟਸ ਤੋਂ ਇਲਾਵਾ ਚਮੜੀ ਅਤੇ ਵਾਲਾਂ ਲਈ ਇਸ ਦੇ ਇਨ੍ਹੇ ਫਾਇਦੇ ਹਨ ਕਿ ਤੁਸੀਂ ਵੀ ਜਾਣ ਕੇ ਹੈਰਾਨ ਰਹਿ ਜਾਣਗੇ। ਅਦਰਕ ਰਿੰਕਲਸ ਯਾਨੀ ਝੁਰੜੀਆਂ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ। ਅਦਰਕ ਵਿਚ ਐਂਟੀ - ਆਕਸਿਡੈਂਟਸ ਹੁੰਦੇ ਹਨ, ਜੋ ਸਕਿਨ ਸੈਲਸ ਵਿਚ ਮੌਜੂਦ ਟਾਕਸਿਨ ਨੂੰ ਘੱਟ ਕਰ ਦਿੰਦੇ ਹਨ ਅਤੇ ਬਲਡ ਸਰਕੁਲੇਸ਼ਨ ਵੱਧ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਵੱਧਦੀ ਉਮਰ ਦੇ ਨਿਸ਼ਾਨ ਘੱਟ ਹੋ ਜਾਂਦੇ ਹਨ। 

ਅਦਰਕ ਨਾ ਸਿਰਫ਼ ਵੱਧਦੀ ਉਮਰ ਨੂੰ ਰੋਕਣ ਵਿਚ ਮਦਦਗਾਰ ਹੈ, ਸਗੋਂ ਚਿਹਰੇ 'ਤੇ ਕਿਸੇ ਵੀ ਤਰ੍ਹਾਂ ਦੇ ਨਿਸ਼ਾਨ ਜਾਂ ਫਿਰ ਕੀਲ - ਮੁਹਾਸੇ ਹੋਣ ਤਾਂ ਫਿਰ ਅਦਰਕ ਅਚੂਕ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਵਿਚ ਐਂਟੀਸੈਪਟਿਕ ਅਤੇ ਕਲਿੰਜ਼ਿੰਗ ਪ੍ਰਾਪਰਟੀਜ਼ ਹੁੰਦੀਆਂ ਹਨ, ਜੋ ਹੌਲੀ - ਹੌਲੀ ਦਾਗ - ਧੱਬਿਆਂ ਨੂੰ ਘੱਟ ਕਰ ਦਿੰਦੀਆਂ ਹਨ ਅਤੇ ਚਮੜੀ ਦੇ ਰੋਮ ਛੇਦ ਵੀ ਸਾਫ਼ ਹੋ ਜਾਂਦੇ ਹਨ। ਇਹ ਪੜ੍ਹ ਕੇ ਤੁਹਾਨੂੰ ਥੋੜ੍ਹਾ ਅਜੀਬ ਲੱਗੇਗਾ ਕਿ ਅਦਰਕ ਤੋਂ ਵੀ ਤੁਹਾਡੀ ਚਮੜੀ ਨਿੱਖਰ ਸਕਦੀ ਹੈ ਪਰ ਇਹ ਸੱਚ ਹੈ। ਰੋਜ਼ ਅਦਰਕ ਦਾ ਇਕ ਟੁਕੜਾ ਲੈ ਕੇ ਚਮੜੀ 'ਤੇ ਰਗੜਣ ਤੋਂ ਹੌਲੀ - ਹੌਲੀ ਚਮੜੀ ਵਿਚ ਨਿਖਾਰਿਆ ਆਉਂਦਾ ਚਲਾ ਜਾਂਦਾ ਹੈ।

ਅਦਰਕ ਇਕ ਬਿਹਤਰ ਸਕਿਨ ਟੋਨਰ ਅਤੇ ਕਲੀਨਰ ਦਾ ਵੀ ਕੰਮ ਕਰਦਾ ਹੈ। ਇਸ ਦੇ ਲਈ ਇਸ ਨੂੰ ਫੇਸ ਮਾਸਕ ਵਿਚ ਮਿਕਸ ਕਰ ਕੇ ਲਗਾਇਆ ਜਾ ਸਕਦਾ ਹੈ।ਚਿਹਰੇ ਦਾ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਜੇਕਰ ਵਾਈਟ ਸਕਾਰਸ ਯਾਨੀ ਚਿੱਟੇ ਧਬੇ ਹਨ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ।  ਅਦਰਕ ਨਾਲ ਇਹ ਦੂਰ ਹੋ ਜਾਣਗੇ। ਇੰਨਾ ਹੀ ਨਹੀਂ, ਜੇਕਰ ਤੁਹਾਡੇ ਵਾਲ ਲਗਾਤਾਰ ਝੱੜ ਰਹੇ ਹਨ ਤਾਂ ਅਦਰਕ ਇਸ ਵਿਚ ਬਹੁਤ ਕਾਰਗਰ ਹੈ। ਅਦਰਕ ਨਾਲ ਵਾਲਾਂ ਦੀਆਂ ਜੜਾਂ ਮਜ਼ਬੂਤ ਹੁੰਦੀਆਂ ਹਨ ਅਤੇ ਇਸ ਨੂੰ ਖਾਣ ਨਾਲ ਤੁਹਾਡੇ ਵਾਲ ਝੜਨੇ ਘੱਟ ਹੋ ਜਾਣਗੇ।