ਘਰੇਲੂ ਨੁਸਖ਼ੇ ਅਜਵਾਇਣ

ਏਜੰਸੀ

ਜੀਵਨ ਜਾਚ, ਸਿਹਤ

 ਅਜਵਾਇਣ ਨੂੰ ਤਵੇ 'ਤੇ ਗਰਮ ਕਰ ਕੇ, ਸੇਂਧਾ ਨਮਕ ਮਿਲਾ ਕੇ, ਪੀਸ ਕੇ ਇਸ ਦਾ ਚੂਰਨ ਬਣਾ ਲਉ। ਗਰਮ ਪਾਣੀ ਨਾਲ ਤਿੰਨ ਮਾਸਾ ਖਾਣ ਨਾਲ ਪੇਟ ਦੀ ਗੈਸ ਦੂਰ ਹੋ ਜਾਂਦੀ ਹੈ

photo

 ਅਜਵਾਇਣ ਨੂੰ ਤਵੇ 'ਤੇ ਗਰਮ ਕਰ ਕੇ, ਸੇਂਧਾ ਨਮਕ ਮਿਲਾ ਕੇ, ਪੀਸ ਕੇ ਇਸ ਦਾ ਚੂਰਨ ਬਣਾ ਲਉ। ਗਰਮ ਪਾਣੀ ਨਾਲ ਤਿੰਨ ਮਾਸਾ ਖਾਣ ਨਾਲ ਪੇਟ ਦੀ ਗੈਸ ਦੂਰ ਹੋ ਜਾਂਦੀ ਹੈ

ਅਜਵਾਇਣ ਦਾ ਚੂਰਨ ਸਵੇਰੇ-ਸ਼ਾਮ ਅੱਧਾ-ਅੱਧਾ ਤੋਲਾ ਖਾਣ ਨਾਲ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ।

ਅਜਵਾਇਣ ਅਤੇ ਗੁੜ ਖਾਣ ਨਾਲ ਪਿਤ ਮਿਟ ਜਾਂਦੀ ਹੈ।

 ਅਜਵਾਇਣ ਨੂੰ ਪੀਸ ਕੇ, ਪੋਟਲੀ ਵਿਚ ਬੰਨ੍ਹ ਲਉ। ਇਸ ਪੋਟਲੀ ਨੂੰ ਸੁੰਘਣ ਨਾਲ ਤੁਹਾਡਾ ਜ਼ੁਕਾਮ ਠੀਕ ਹੋ ਜਾਵੇਗਾ।

ਅਜਵਾਇਣ ਦੀ ਵਰਤੋਂ ਨਾਲ ਖਾਂਸੀ ਅਤੇ ਤਿੱਲੀ ਦੀ ਸੋਜ ਦੂਰ ਹੋ ਜਾਂਦੀ ਹੈ।

ਗਰਭਵਤੀ ਔਰਤ ਨੂੰ ਅਜਵਾਇਣ ਖਿਲਾਉਣ ਨਾਲ ਉਸ ਦੀ ਭੁੱਖ ਵਧਦੀ ਹੈ, ਭੋਜਨ ਪਚਾਉਣ ਵਿਚ ਆਸਾਨੀ ਹੁੰਦੀ ਹੈ ਅਤੇ ਕਮਰ ਦਰਦ ਵੀ ਦੂਰ ਹੋ ਜਾਂਦਾ ਹੈ।

 ਜੋੜਾਂ ਦੇ ਦਰਦ 'ਤੇ ਅਜਵਾਇਣ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਉਹ ਠੀਕ ਹੋ ਜਾਂਦੇ ਹਨ।