ਸਰਦੀਆਂ ‘ਚ ਕਿਉਂ ਜ਼ਿਆਦਾ ਹੁੰਦਾ ਹੈ ਹਾਰਟ-ਅਟੈਕ, ਇਸ ਨੂੰ ਰੋਕਣ ਲਈ ਉਪਾਅ ਪੜ੍ਹੋ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਰਦੀਆਂ ਦੇ ਮੌਸਮ ‘ਚ ਹਸਪਤਾਲ ‘ਚ ਭਰਤੀ ਹੋਣਾ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੌਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਆਪਣੇ...

Heart Attack

ਚੰਡੀਗੜ੍ਹ : ਸਰਦੀਆਂ ਦੇ ਮੌਸਮ ‘ਚ ਹਸਪਤਾਲ ‘ਚ ਭਰਤੀ ਹੋਣਾ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੌਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਆਪਣੇ ਦਿਲ ਦਾ ਖਾਸ ਧਿਆਨ ਰੱਖਣਾ ਚਾਹਿਦਾ ਹੈ। ਜਿਸ ਦੇ ਲਈ ਦਿਲ ਦੇ ਡਾਕਟਰਾਂ ਵੱਲੋਂ ਕੁਝ ਖਾਸ ਉਪਾਅ ਦੱਸੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਦਿਲ ਦੀ ਦੇਖਭਾਲ ਲਈ ਆਪਣੀ ਜੀਵਨਸ਼ੈਲੀ ‘ਚ ਵੀ ਬਦਲਾਅ ਕਰਨੇ ਚਾਹਿਦੇ ਹਨ। ਐਕਸਰਸਾਈਜ ਨਾਲ ਬਚਾਅ : ਦਿਲ ਦੇ ਮਾਹਰ ਡਾਕਟਰ ਦੇਵਕਿਸ਼ਨ ਪਹਲਜਾਨੀ ਨੇ ਕਿਹਾ ਘਰ ‘ਚ ਦਿਲ ਨੂੰ ਸਹਿਤਮੰਦ ਰੱਖਣ ਵਾਲੀ ਐਕਸਰਸਾਈਜ਼ ਕਰੋ। ਬੱਲਡ ਪ੍ਰੈਸ਼ਰ ਦੀ ਜਾਂਚ ਕਰਦੇ ਰਹਿਣਾ ਚਾਹਿਦਾ ਹੈ ਅਤੇ ਠੰਢ ‘ਚ ਹੋਣ ਵਾਲੀ ਕੱਫ, ਕੋਲਡ ਅਤੇ ਫਲੂ ਤੋਂ ਖੁਦ ਨੂੰ ਬਚਾ ਕੇ ਰੱਖਣਾ ਚਾਹਿਦਾ ਹੈ। ਨਾਲ ਹੀ ਧੁੱਪ ਨਾਲ ਵੀ ਖੁਦ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਨੀ ਚਾਹਿਦੀ ਹੈ।

ਹੁਣ ਜਾਣੋਂ ਠੰਢ ‘ਚ ਹਾਰਟ ਫੇਲ੍ਹ ਹੋਣ ਦੇ ਵੱਡੇ ਕਾਰਨਾਂ ਬਾਰੇ :-

1.ਠੰਢ ਦੇ ਨਾਲ ਸਰੀਰਕ ਕਾਰਜਪ੍ਰਣਾਲੀ ‘ਤੇ ਅਸਰ ਪੈਂਦਾ ਹੈ। ਸਰੀਰ ‘ਚ ਖੂਨ ਦਾ ਵਹਾਅ ਘੱਟ ਜਾਂਦਾ ਹੈ ਜਿਸ ਨਾਲ ਹਾਈ ਬੱਲਡ ਪ੍ਰੈਸ਼ਰ ਦੀ ਸ਼ਿਕਾਇਤ ਹੋ ਜਾਂਦੀ ਹੈ ਅਤੇ ਇਸ ਕਰਕੇ ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਇਸ ਕਾਰਨ ਲੋਕਾਂ ‘ਚ ਹਾਰਟ ਫੇਲੀਅਰ ਦੇ ਮੌਕੇ ਜ਼ਿਆਦਾ ਵੱਧ ਜਾਂਦੇ ਹਨ।

2. ਇਸ ਮੌਸਮ ‘ਚ ਠੰਢਾ ਮੌਸਮ ਅਤੇ ਧੁੰਦ ਕਾਰਨ ਪੋਲਟੈਂਟ ਜ਼ਮੀਨ ਨੇੜੇ ਆ ਜਾਂਦੇ ਹਨ ਜਿਸ ਕਾਰਨ ਛਾਤੀ ‘ਚ ਇੰਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਸਾਹ ਲੈਂਣ ‘ਚ ਦਿੱਕਤ ਹੁੰਦੀ ਹੈ। ਪੋਲਟੈਂਟ ਸਾਹ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਸਕਦੇ ਹਨ ਅਤੇ ਇਨ੍ਹਾਂ ਕਾਰਨਾਂ ਕਰਕੇ ਹਸਪਤਾਲ ‘ਚ ਭਰਤੀ ਹੋਣਾ ਪੈ ਸਕਦਾ ਹੈ।

3. ਘੱਟ ਤਾਪਮਾਨ ਕਰਕੇ ਪਸੀਨਾ ਨਿਕਲਣਾ ਬੰਦ ਹੋ ਜਾਂਦਾ ਹੈ ਅਤੇ ਸਰੀਰ ਪਾਣੀ ਨੂੰ ਕੱਢ ਨਹੀਂ ਪਾਉਂਦਾ ਜਿਸਦੇ ਨਾਲ ਫੇਫੜਿਆਂ ‘ਚ ਪਾਣੀ ਜਮਾ ਹੋ ਜਾਂਦਾ ਹੈ ਅਤੇ ਦਿਲ ਦੇ ਮਰੀਜਾਂ ਦੀ ਸਹਿਤ ‘ਤੇ ਇਸ ਦਾ ਅਸਰ ਪੈਂਦਾ ਹੈ।

ਸੂਰਜ ਦੀ ਰੋਸ਼ਨੀ ਤੋਂ ਮਿਲਣ ਵਾਲਾ ਵਿਟਾਮਿਨ-ਡੀ ਦਿਲ ‘ਚ ਟਿਸ਼ੂਜ਼ ਨੂੰ ਬਣਨ ਤੋਂ ਰੋਕਦਾ ਹੈ ਜਿਸ ਨਾਲ ਹਾਰਟ ਅਟੈਕ ਤੋਂ ਬਾਅਦ ਹਾਰਟ ਫੇਲ੍ਹ ‘ਚ ਬਚਾਅ ਹੁੰਦਾ ਹੈ। ਠੰਢ ‘ਚ ਵਿਟਾਮਿਨ-ਡੀ ਦੀ ਕਮੀ ਨਾਲ ਹਾਰਟ-ਫੇਲ੍ਹ ਦਾ ਖ਼ਤਰਾ ਵਧ ਜਾਂਦਾ ਹੈ।

ਇਸ ਲਈ ਠੰਢ ‘ਚ ਆਪਣੇ ਦਿਲ ਦਾ ਅਤੇ ਆਪਣੀ ਸਹਿਤ ਦਾ ਖਾਸ ਧਿਆਨ ਰੱਖਣਾ ਚਾਹਿਦਾ ਹੈ।

ਜੇ ਹੋ ਸਕੇ ਤਾਂ ਰੋਜ਼ਾਨਾ ਸਵੇਰੇ ਕੁਝ ਖਾਣ ਤੋਂ ਪਹਿਲਾਂ ਕੋਸੇ ਪਾਣੀ ਲਸਣ ਦੀਆਂ ਦੋ ਪੋਥੀਆਂ ਲੈਣੀਆਂ ਚਾਹੀਦੀਆਂ ਹਨ, ਤੇ ਰੋਜ਼ਾਨਾ ਮੱਛੀ ਵੀ ਖਾਣੀ ਚਾਹੀਦੀ ਹੈ ਜੋ ਕਿ ਸਰੀਰ ਵਿਚ ਕੋਲੈਸਟਰੋਲ ਵਧਣ ਤੋਂ ਰੋਕਦੇ ਹਨ। ਸਰੀਰ ‘ਚ ਕੋਲੈਸਟਰੋਲ ਦੀ ਮਾਤਰਾ ਵਧਣ ਨਾਲ ਹੀ ਹਰਟ ਅਟੈਕ ਹੋਣ ਦੇ ਜ਼ਿਆਦਾ ਕਾਰਨ ਹੁੰਦੇ ਹਨ।