ਕਬਜ਼ ਦਾ ਕੁਦਰਤੀ ਇਲਾਜ ਕਰੋ, ਬਗ਼ੈਰ ਕਿਸੇ ਬੁਰੇ ਪ੍ਰਭਾਵ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕਬਜ਼ ਆਮ ਤੌਰ 'ਤੇ ਉਦੋਂ ਹੁੰਦੀ ਹੈ, ਜਦੋਂ ਮਲ ਬਹੁਤ ਲੰਮੇ ਸਮੇਂ ਤਕ ਕੋਲਨ (ਵੱਡੀ ਅੰਤੜੀ) 'ਚ ਰਹਿੰਦਾ ਹੈ, ਅਤੇ ਕੋਲਨ ਮਲ ਨਾਲ ਬਹੁਤ ਜ਼ਿਆਦਾ ਪਾਣੀ ਨੂੰ ਸੋਖਦਾ ਹੈ,

File Photo

ਕਬਜ਼ ਆਮ ਤੌਰ 'ਤੇ ਉਦੋਂ ਹੁੰਦੀ ਹੈ, ਜਦੋਂ ਮਲ ਬਹੁਤ ਲੰਮੇ ਸਮੇਂ ਤਕ ਕੋਲਨ (ਵੱਡੀ ਅੰਤੜੀ) 'ਚ ਰਹਿੰਦਾ ਹੈ, ਅਤੇ ਕੋਲਨ ਮਲ ਨਾਲ ਬਹੁਤ ਜ਼ਿਆਦਾ ਪਾਣੀ ਨੂੰ ਸੋਖਦਾ ਹੈ, ਜਿਸ ਨਾਲ ਮਲ ਕਠੋਰ ਅਤੇ ਸੁੱਕਾ ਬਣ ਜਾਂਦਾ ਹੈ। ਕਬਜ਼ ਦੇ ਵਧੇਰੇ ਮਾਮਲੇ ਕਿਸੇ ਇਕ ਵਿਸ਼ੇਸ਼ ਸਥਿਤੀ ਕਾਰਨ ਨਹੀਂ ਹੁੰਦੇ ਅਤੇ ਮੁੱਖ ਕਾਰਨ ਦੀ ਪਛਾਣ ਕਰਨਾ ਮੁਸ਼ਕਿਲ ਹੋ ਸਕਦਾ ਹੈ।

1. ਰੋਜ਼ 8-10 ਗਲਾਸ ਪਾਣੀ ਪੀਉ। ਅੰਤੜੀਆਂ ਦਾ ਕੰਮ ਕਰਨਾ ਬਹੁਤ ਮਹੱੱਤਵਪੂਰਨ ਹੈ। ਪਾਣੀ ਨੂੰ ਪੂਰੀ ਰਾਤ ਇਕ ਤਾਂਬੇ ਦੇ ਬਰਤਨ 'ਚ ਰੱਖੋ ਅਤੇ ਸਵੇਰੇ ਉਠ ਕੇ ਇਸ ਨੂੰ ਪੀਉ।
2. ਇਕ ਗਲਾਸ ਗਰਮ ਦੁੱਧ 'ਚ ਘਿਉ ਦਾ ਇਕ ਚਮਚ ਮਿਲਾ ਕੇ ਸੌਣ ਤੋਂ ਪਹਿਲਾਂ ਪੀਉ। ਇਹ ਕਬਜ਼ ਤੋਂ ਰਾਹਤ 'ਚ ਬਹੁਤ ਮਦਦਗਾਰ ਹੈ।

3. 2-3 ਗਲਾਸ ਗਰਮ ਪਾਣੀ ਪੀ ਕੇ ਸਵੇਰ ਦੀ ਸੈਰ 'ਤੇ ਜਾਉ, ਇਸ ਨਾਲ ਕਬਜ਼ ਤੋਂ ਰਾਹਤ ਮਿਲੇਗੀ।
4. ਭੋਜਨ 'ਚ ਤਾਜ਼ਾ ਫੱਲ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਲ ਕਰੋ। ਪਪੀਤਾ ਅਤੇ ਗੰਨਾ ਵਿਸ਼ੇਸ਼ ਤੌਰ 'ਤੇ ਫ਼ਾਇਦੇਮੰਦ ਹਨ। ਟਮਾਟਰ ਅਤੇ ਚੁਕੰਦਰ ਸਲਾਦ ਵੀ ਕਬਜ਼ ਤੋਂ ਰਾਹਤ ਦਿਵਾਉਣ 'ਚ ਉਪਯੋਗੀ ਹਨ।

5. ਸੱਭ ਤੋਂ ਸੌਖਾ ਘਰੇਲੂ ਤਰੀਕਾ ਹੈ, ਇਕ ਗਲਾਸ ਪਾਣੀ 'ਚ ਨਿੰਬੂ ਦਾ ਰਸ ਅਤੇ ਨਮਕ ਮਿਲਾ ਕੇ ਪੀਣਾ। ਇਹ ਹਰ ਤਰ੍ਹਾਂ ਦੀ ਕਬਜ਼ ਦਾ ਇਲਾਜ ਕਰਦਾ ਹੈ।
6. ਪਪੀਤਾ ਅਤੇ ਅਮਰੂਦ ਕਬਜ਼ ਦੇ ਇਲਾਜ਼ 'ਚ ਸੱਭ ਤੋਂ ਉਪਯੋਗੀ ਹੈ। ਖ਼ਾਲੀ ਪੇਟ ਸਵੇਰੇ-ਸਵੇਰੇ ਇਕ ਪਪੀਤਾ ਨਿਯਮਿਤ ਤੌਰ 'ਤੇ ਖਾਣ ਨਾਲ ਕਬਜ਼ ਦੀ ਸਮੱਸਿਆ ਨਹੀਂ ਆਉਂਦੀ।

7. ਤੁਸੀਂ ਸਵੇਰੇ ਗਰਮ ਪਾਣੀ 'ਚ ਨਿੰਬੂ ਮਿਲਾ ਕੇ ਪੀ ਸਕਦੇ ਹੋ। ਇਹ ਕਬਜ਼ ਨੂੰ ਰੋਕਦਾ ਹੈ ਅਤੇ ਸਰੀਰ ਅਤੇ ਦਿਮਾਗ ਨੂੰ ਤਾਜ਼ਾ ਰਖਦਾ ਹੈ।
8. ਇਕ ਗਲਾਸ ਪਾਣੀ 'ਚ ਥੋੜ੍ਹਾ ਨਿੰਬੂ ਦਾ ਰਸ, ਇਕ ਚਮਚ ਅਦਰਕ ਦਾ ਰਸ ਮਿਲਾਉ ਅਤੇ ਸ਼ਹਿਦ ਦੇ 2 ਚਮਚ ਮਿਲਾ ਕੇ ਸਵੇਰੇ ਖ਼ਾਲੀ ਪੇਟ ਪੀਉ। ਇਹ ਪਾਚਨ ਤੰਤਰ ਨੂੰ ਪੂਰੀ ਤਰ੍ਹਾਂ ਸਾਫ਼ ਕਰੇਗਾ ਅਤੇ ਕਿਸੇ ਵੀ ਬੁਰੇ ਪ੍ਰਭਾਵ ਤੋਂ ਬਿਨਾਂ ਕਬਜ਼ ਨੂੰ ਠੀਕ ਕਰੇਗਾ।