ਜਾਣੋ ਗ੍ਰੀਨ ਕਾਫ਼ੀ ਪੀਣ ਦੇ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜ਼ਿਆਦਾ ਮਾਤਰਾ ਵਿਚ ਕੈਫ਼ੀਨ ਦਾ ਸੇਵਨ ਕਰਨ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਅਜਿਹੇ ਵਿਚ ਤੁਸੀਂ ....

green coffee

green coffee beans

ਜ਼ਿਆਦਾ ਮਾਤਰਾ ਵਿਚ ਕੈਫ਼ੀਨ ਦਾ ਸੇਵਨ ਕਰਨ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਅਜਿਹੇ ਵਿਚ ਤੁਸੀਂ ਗਰੀਨ ਬਰੂ ਕਾਫ਼ੀ ਦਾ ਸੇਵਨ ਕਰ ਸਕਦੇ ਹੋ। ਇਸ ਨੂੰ ਜ਼ਿਆਦਾ ਮਾਤਰਾ ਵਿਚ ਪੀਣ ਨਾਲ ਤੁਹਾਡੀ ਸਿਹਤ ਉੱਤੇ ਕੋਈ ਬੁਰਾ ਅਸਰ ਨਹੀਂ ਪੈਂਦਾ, ਕਿਉਂਕਿ ਇਸ ਗ੍ਰੀਨ ਕਾਫ਼ੀ ਵਿਚ ਕੈਫ਼ੀਨ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ। ਜ਼ਿਆਦਾਤਰ ਕਾਫ਼ੀ ਵਿਚ 7-9 ਫ਼ੀਸਦੀ ਦੀ ਮਾਤਰਾ ਵਿਚ ਕੈਫ਼ੀਨ ਪਾਈ ਜਾਂਦੀ ਹੈ, ਜੋ ਸਿਹਤ ਲਈ ਨੁਕਸਾਨਦਾਇਕ ਹੈ ਪਰ ਗਰੀਨਬਰੂ ਵਿਚ ਕੈਫ਼ੀਨ ਦੀ ਮਾਤਰਾ ਨਾ ਦੇ ਬਰਾਬਰ ਹੈ। ਇਸ ਦਾ ਸੇਵਨ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿਚ ਕਰ ਸਕਦੇ ਹੋ। ਇਸ ਨਾਲ ਤੁਸੀਂ 24 ਘੰਟੇ ਚੁਸਤ, ਮਸਤ ਅਤੇ ਤੰਦਰੁਸਤ ਰਹਿੰਦੇ ਹੋ।