ਖੀਰਾ ਖਾਣ ਤੋਂ ਬਾਅਦ ਨਹੀਂ ਪੀਣਾ ਚਾਹੀਦੈ ਪਾਣੀ, ਹੋਣਗੇ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਖਾਲੀ ਪੇਟ ਖੀਰਾ ਖਾਣਾ ਸਿਹਤ ਲਈ ਬਿਲਕੁਲ ਵੀ ਫ਼ਾਇਦੇਮੰਦ ਨਹੀਂ

Cucumber

 

ਗਰਮੀ ਤੋਂ ਬਚਣ ਲਈ ਪਾਣੀ ਪੀਣ ਦੇ ਨਾਲ-ਨਾਲ ਲੋਕ ਅਜਿਹੇ ਫਲਾਂ ਨੂੰ ਜ਼ਿਆਦਾ ਖਾਣਾ ਪਸੰਦ ਕਰਦੇ ਹਨ ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਾਂ ਜੋ ਪਾਣੀ ਨਾਲ ਭਰਪੂਰ ਹੁੰਦੇ ਹਨ। ਖੀਰੇ ਵਿਚ ਬਹੁਤ ਸਾਰਾ ਪਾਣੀ ਹੁੰਦਾ ਹੈ ਜੋ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ। ਖੀਰਾ ਖਾਣ ਤੋਂ ਬਾਅਦ ਪਾਣੀ ਪੀਣਾ ਮਨ੍ਹਾਂ ਹੈ ਕਿਉਂਕਿ ਇਸ ਵਿਚ 95 ਫ਼ੀ ਸਦੀ ਪਾਣੀ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਖੀਰਾ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ ਤਾਂ ਇਹ ਤੁਹਾਨੂੰ ਫ਼ਾਇਦੇ ਦੀ ਬਜਾਏ ਨੁਕਸਾਨ ਪਹੁੰਚਾਉਂਦਾ ਹੈ।

ਦਰਅਸਲ, ਖੀਰਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਇਸ ਵਿਚ ਮੌਜੂਦ ਪੋਸ਼ਕ ਤੱਤ ਸਰੀਰ ਨੂੰ ਲਾਭ ਦੇਣ ਦੀ ਬਜਾਏ ਨੁਕਸਾਨ ਪਹੁੰਚਾਉਣ ਲਗਦੇ ਹਨ। ਇਸ ਲਈ ਖੀਰਾ ਖਾਣ ਦੇ ਤੁਰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਖਾਲੀ ਪੇਟ ਖੀਰਾ ਖਾਣਾ ਸਿਹਤ ਲਈ ਬਿਲਕੁਲ ਵੀ ਫ਼ਾਇਦੇਮੰਦ ਨਹੀਂ ਕਿਉਂਕਿ ਇਹ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਨਾਲ-ਨਾਲ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ।

ਜੇਕਰ ਤੁਸੀਂ ਜਲਦਬਾਜ਼ੀ ਵਿਚ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਖੀਰੇ ਦੀ ਮਦਦ ਲੈ ਸਕਦੇ ਹੋ। ਖੀਰੇ ਵਿਚ ਬਹੁਤ ਜ਼ਿਆਦਾ ਫ਼ਾਈਬਰ ਹੁੰਦਾ ਹੈ ਜਿਸ ਕਾਰਨ ਖੀਰਾ ਖਾਣ ਤੋਂ ਬਾਅਦ ਤੁਹਾਨੂੰ ਲੰਮੇ ਸਮੇਂ ਤਕ ਭੁੱਖ ਨਹੀਂ ਲਗੇਗੀ। ਤੁਹਾਡਾ ਪੇਟ ਭਰਿਆ ਮਹਿਸੂਸ ਹੋਏਗਾ।

ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਬਹੁਤ ਜ਼ਿਆਦਾ ਖੀਰਾ ਖਾਣਾ ਚਾਹੀਦਾ ਹੈ, ਪਰ ਖੀਰੇ ਨੂੰ ਸੀਮਤ ਮਾਤਰਾ ਵਿਚ ਖਾਣ ਨਾਲ ਤੁਹਾਨੂੰ ਕਈ ਫ਼ਾਇਦੇ ਮਿਲ ਸਕਦੇ ਹਨ। ਖੀਰਾ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਪਰ ਜੇਕਰ ਤੁਸੀਂ ਖੀਰਾ ਖਾਣ ਤੋਂ ਬਾਅਦ ਪਾਣੀ ਪੀਉਗੇ ਤਾਂ ਲੂਜ਼ ਮੋਸ਼ਨ ਨਾਲ ਜੁੜੀਆਂ ਸਮੱਸਿਆਵਾਂ ਸ਼ੁਰੂ ਹੋ ਜਾਣਗੀਆਂ। ਖੀਰਾ ਖਾਣ ਤੇ ਪਾਣੀ ਪੀਣ ਵਿਚ 20 ਮਿੰਟ ਦਾ ਅੰਤਰ ਹੋਣਾ ਚਾਹੀਦਾ ਹੈ।