ਕਰੇਲੇ ਵਿਚ ਹੁੰਦੇ ਹਨ ਇਹ ਗੁਣਕਾਰੀ ਤੱਤ

ਏਜੰਸੀ

ਜੀਵਨ ਜਾਚ, ਸਿਹਤ

ਕਰੇਲੇ ਦੇ ਫ਼ਾਇਦੇ

Health benefits of bitter gourd karela juice ke fayde nuksan

ਨਵੀਂ ਦਿੱਲੀ: ਕੀ ਤੁਸੀਂ ਜਾਣਦੇ ਹੋ ਕਿ ਸਵਾਦ ਵਿਚ ਕੌੜਾ ਕਰੇਲਾ ਸਬਜ਼ੀ ਨਹੀਂ ਇਕ ਫ਼ਲ ਹੈ? ਕਰੇਲੇ ਨਾਲ ਜੁੜੇ ਹੋਰ ਫੈਕਟ ਬਾਰੇ ਵੀ ਲੋਕਾਂ ਨੂੰ ਘਟ ਹੀ ਪਤਾ ਹੈ। ਕਰੇਲਾ ਕਈ ਬਿਮਾਰੀਆਂ ਤੋਂ ਰਾਹਤ ਦਿੰਦਾ ਹੈ। ਇਸ ਨੂੰ ਖਾਣ ਦੇ ਬਹੁਤ ਫ਼ਾਇਦੇ ਹੁੰਦੇ ਹਨ। ਕਰੇਲੇ ਵਿਚ ਕਈ ਔਸ਼ਧੀ ਤੱਤ ਮੌਜੂਦ ਹੁੰਦੇ ਹਨ ਜੋ ਕਿ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਦੇ ਪੱਤੇ ਵੀ ਬਹੁਤ ਗੁਣਕਾਰੀ ਹੁੰਦੇ ਹਨ। ਇਸ ਵਿਚ ਔਸ਼ਧੀਆਂ ਦੇ ਕਈ ਗੁਣ ਹੁੰਦੇ ਹਨ ਇਸ ਲਈ ਇਹ ਕੌੜਾ ਹੁੰਦਾ ਹੈ।

ਕਰੇਲੇ ਵਿਚ ਭਰਪੂਰ ਮਾਤਰਾ ਵਿਚ ਮਿਨਰਲਸ, ਵਿਟਾਮਿਨਸ, ਫਾਇਬਰ ਅਤੇ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਉਸ ਨੂੰ ਇਕ ਸਿਹਤਮੰਦ ਫ਼ਲ ਬਣਾਉਂਦੇ ਹਨ। ਕਈ ਲੋਕ ਇਸ ਦਾ ਜੂਸ ਪੀਣਾ ਪਸੰਦ ਕਰਦੇ ਹਨ। ਇਸ ਦੇ ਜੂਸ ਦੇ ਬਹੁਤ ਫ਼ਾਇਦੇ ਹੁੰਦੇ ਹਨ। ਇਸ ਵਿਚ ਵਿਟਾਮਿਨ ਏ, ਬੀ ਅਤੇ ਸੀ ਹੁੰਦੇ ਹਨ। ਇਸ ਤੋਂ ਇਲਾਵਾ ਬੀਟਾਕੈਰੋਟੀਨ, ਆਇਰਨ, ਜਿੰਕ, ਪੋਟੈਸ਼ੀਅਮ, ਕੈਰੋਟੀਨ, ਲੂਟੀਨ, ਮੈਗਨੀਸ਼ੀਅਮ ਅਤੇ ਮੈਗਨੀਜ਼ ਆਦਿ ਹੁੰਦੇ ਹਨ।

ਯੂਐਸਡੀਏ ਅਨੁਸਾਰ 100 ਗ੍ਰਾਮ ਕਰੇਲੇ ਵਿਚ 13 ਮਿਲੀਗ੍ਰਾਮ ਸੋਡੀਅਮ, 602 ਗ੍ਰਾਮ ਪੋਟੇਸ਼ੀਅਮ, 7 ਗ੍ਰਾਮ ਕੁੱਲ ਕਾਰਬੋਹਾਈਡ੍ਰੇਟ ਅਤੇ 3.6 ਗ੍ਰਾਮ ਪ੍ਰੋਟੀਨ ਨਾਲ ਲਗਭਗ 34 ਕੈਲੋਰੀ ਹੁੰਦੀ ਹੈ।

ਕਰੇਲੇ ਦੇ ਜੂਸ ਦੇ ਫ਼ਾਇਦੇ: ਕਰੇਲੇ ਦਾ ਜੂਸ ਸ਼ਰੀਰ ਵਿਚ ਇਨਸੂਲਿਨ ਨੂੰ ਸਹੀ ਕਰਦਾ ਹੈ ਜਿਸ ਨਾਲ ਬਲੱਡ ਵਿਚ ਮੌਜੂਦ ਸ਼ੂਗਰ ਫੈਟ ਵਿਚ ਨਹੀਂ ਬਦਲ ਸਕਦਾ ਅਤੇ ਸ਼ਰੀਰ ਉਸ ਦਾ ਸਹੀ ਇਸਤੇਮਾਲ ਕਰ ਸਕਦਾ ਹੈ। ਸ਼ੂਗਰ ਦੇ ਫੈਟ ਵਿਚ ਬਦਲਣ ਦੇ ਕਾਰਨ ਭਾਰ ਘਟ ਕਰਨ ਵਿਚ ਵੀ ਮਦਦ ਮਿਲਦੀ ਹੈ। ਸਵੇਰੇ ਦੇ ਸਮੇਂ ਕਰੇਲੇ ਦਾ ਜੂਸ ਪੀਣਾ ਸਿਹਤ ਲਈ ਬਹੁਤ ਹੀ ਚੰਗਾ ਮੰਨਿਆ ਗਿਆ ਹੈ। ਇਸ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਕਰੇਲੇ ਦਾ ਜੂਸ ਸ਼ਰੀਰ ਵਿਚ ਖ਼ਰਾਬ ਕੋਲੇਸਟ੍ਰਾਲ ਦੇ ਪੱਧਰ ਨੂੰ ਘਟ ਕਰਨ ਵਿਚ ਮਦਦ ਕਰਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੀ ਘਟ ਹੁੰਦਾ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦ ਕਰਦਾ ਹੈ। ਇਸ ਵਿਚ ਪੋਟੇਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਕਿ ਸ਼ਰੀਰ ਵਿਚ ਵਧ ਸੋਡੀਅਮ ਨੂੰ ਸੋਧਦਾ ਹੈ। ਵਾਲਾਂ ਲਈ ਕਰੇਲੇ ਦਾ ਜੂਸ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ।

ਕਰੇਲੇ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਏ, ਬੀ ਅਤੇ ਸੀ ਹੁੰਦੇ ਹਨ ਜੋ ਕਿ ਵਾਲਾਂ ਲਈ ਬਹੁਤ ਹੀ ਵਧੀਆਂ ਸ੍ਰੋਤ ਮੰਨੇ ਜਾਂਦੇ ਹਨ। ਇਹ ਥਕਾਨ ਨੂੰ ਵੀ ਦੂਰ ਕਰਦਾ ਹੈ ਅਤੇ ਲਿਵਰ ਵੀ ਲਾਭਦਾਇਕ ਹੁੰਦਾ ਹੈ। ਇਸ ਨਾਲ ਸਿਰਦਰਦ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਦੇ ਲਈ ਕਰੇਲੇ ਦੇ ਪੱਤਿਆਂ ਨੂੰ ਪੀਸ ਕੇ ਇਸ ਨੂੰ ਮੱਥੇ 'ਤੇ ਲਗਾ ਲਓ। ਅਜਿਹਾ ਕਰਨ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ।

ਸੱਟਾਂ ਕਾਰਨ ਜ਼ਖ਼ਮ ਹੋ ਜਾਂਦੇ ਹਨ ਜਿਹਨਾਂ ਨੂੰ ਠੀਕ ਕਰਨ ਲਈ ਕਰੇਲਾ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਦੇ ਲਈ ਕਰੇਲੇ ਦੇ ਪੱਤਿਆਂ ਨੂੰ ਪੀਸ ਕੇ ਹਲਕਾ ਜਿਹਾ ਗਰਮ ਕਰ ਕੇ ਜ਼ਖ਼ਮ 'ਤੇ ਲਗਾਉਣ ਨਾਲ ਜ਼ਖ਼ਮ ਠੀਕ ਹੋ ਜਾਂਦਾ ਹੈ।