Heart Attack ਨੂੰ ਰੋਕਣ ਲਾਹੇਵੰਦ ਹੋਵੇਗੀ ਇਹ ਦਵਾਈ

ਏਜੰਸੀ

ਜੀਵਨ ਜਾਚ, ਸਿਹਤ

ਵਿਗਿਆਨੀਆਂ ਨੇ ਇਕ ਸੰਭਾਵਿਤ ਦਵਾਈ ਵਿਕਸਿਤ ਕੀਤੀ ਹੈ...

Heart Attack

ਟੋਰਾਂਟੋ: ਵਿਗਿਆਨੀਆਂ ਨੇ ਇਕ ਸੰਭਾਵਿਤ ਦਵਾਈ ਵਿਕਸਿਤ ਕੀਤੀ ਹੈ, ਜੋ ਦਿਲ ਦੀਆਂ ਬੀਮਾਰੀਆਂ ਦਾ ਇਲਾਜ ਕਰਨ ਅਤੇ ਹਾਰਟ ਅਟੈਕ ਤੋਂ ਬਚਾਉਣ 'ਚ ਮਦਦਗਾਰ ਹੈ। ਇਨ੍ਹਾਂ ਦੋਹਾਂ ਹੀ ਸਥਿਤੀਆਂ ਲਈ ਫਿਲਹਾਲ ਕੋਈ ਇਲਾਜ ਮੌਜੂਦ ਨਹੀਂ ਹੈ। ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਦਿਲ ਦਾ ਦੌਰਾ ਪੈਣ ਨਾਲ ਦਿਲ 'ਚ ਸੋਜ ਵਧ ਜਾਂਦੀ ਹੈ ਅਤੇ ਦਿਲ 'ਚ ਇਕ ਜ਼ਖਮ ਬਣ ਜਾਂਦਾ ਹੈ, ਜਿਸ ਕਾਰਨ ਮੁੜ ਦਿਲ ਦਾ ਦੌਰਾ ਪੈਣ ਦਾ ਖਤਰਾ ਬਣਿਆ ਰਹਿੰਦਾ ਹੈ।

ਇਹ ਇਕ ਲਾਇਲਾਜ ਸਥਿਤੀ ਹੈ। ਇਸ ਦਵਾਈ ਨੂੰ ਵਿਕਸਿਤ ਕਰਨ ਵਾਲੇ ਕੈਨੇਡਾ ਦੇ ਗੁਲੇਫ ਯੂਨੀਵਰਸਿਟੀ ਦੇ ਅਧਿਐਨ ਕਰਤਾ ਵੀ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਵਾਈ ਦਿਲ 'ਚ ਜ਼ਖਮ ਬਣਨ ਤੋਂ ਰੋਕਦੀ ਹੈ ਅਤੇ ਮਰੀਜ਼ਾਂ ਨੂੰ ਜ਼ਿੰਦਗੀ ਭਰ ਦਿਲ ਸਬੰਧੀ ਦਵਾਈਆਂ ਲੈਣ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦਵਾਈ ਸਕੈਂਡੀਅਨ ਰਿਦਮ ਕਹੇ ਜਾਣ ਵਾਲੇ ਸਾਡੇ ਸਰੀਰ ਦੇ ਕੁਦਰਤੀ ਸਮਾਂ ਚੱਕਰ ਦੇ ਆਧਾਰ 'ਤੇ ਕੰਮ ਕਰਦੀ ਹੈ। ਇਹ ਅਧਿਐਨ 'ਨੇਚਰ ਕਮਿਊਨੀਕੇਸ਼ਨਜ਼ ਬਾਇਓਲੋਜੀ ਮੈਗਜ਼ੀਨ' 'ਚ ਪ੍ਰਕਾਸ਼ਿਤ ਹੋਇਆ ਹੈ।