ਨੈਸ਼ਨਲ ਖਿਡਾਰੀ ਦੀ ਹਰਟ-ਅਟੈਕ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਕੱਲ੍ਹ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਵਿਚ ਹਰਟ-ਅਟੈਕ ਦੀ ਬਿਮਾਰੀ ਕਾਫ਼ੀ ਚਲ ਰਹੀ ਹੈ, ਅਜਿਹਾ ਹੀ ਕੇਸ ਇਕ ਹੋਰ ਦੇਖਣ ਨੂੰ...

Heart Atack

ਚੰਡੀਗੜ੍ਹ (ਪੀਟੀਆਈ) : ਅੱਜ ਕੱਲ੍ਹ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਵਿਚ ਹਰਟ-ਅਟੈਕ ਦੀ ਬਿਮਾਰੀ ਕਾਫ਼ੀ ਚਲ ਰਹੀ ਹੈ, ਅਜਿਹਾ ਹੀ ਕੇਸ ਇਕ ਹੋਰ ਦੇਖਣ ਨੂੰ ਮਿਲਿਆ ਹੈ। ਇਹ ਘਟਨਾ ਚਮਕੌਰ ਸਾਹਿਬ ਦੀ ਹੈ, ਜਿਥੇ ਇਕ ਨੈਸ਼ਨਲ ਖਿਡਾਰੀ ਦੀ ਬੈਂਗਲੁਰੂ ਵਿਖੇ ਹਰਟ-ਅਟੈਕ ਆਉਣ ਨਾਲ ਮੌਤ ਦਾ ਸੂਚਨਾ ਪ੍ਰਾਪਤ ਹੋਈ ਹੈ। ਇਕ ਅੰਤਰਰਾਸ਼ਟਰੀ ਖਿਡਾਰੀ ਯਾਦਵਿੰਦਰ ਯਾਦੀ ਨੇ ਦੱਸਿਆ ਕਿ ਹਿਮਾਂਸ਼ੂ ਕੁਮਾਰ ਪੁੱਤਰ ਸ਼੍ਰੀ ਰਵਿੰਦਰ ਕੁਮਾਰ ਪਿਛਲੇ ਦਸ ਮਹੀਨਿਆਂ ਤੋਂ ਪੰਜਾਬ ਲੈਵਲ ਤੋਂ ਰੈਸਨਿੰਗ ਵਿਚ ਜਿੱਤ ਪ੍ਰਾਪਤ ਕਰਨ ਉਪਰੰਤ ਬੈਂਗਲੁਰੂ ਵਿਚ ਅੰਰਤਰਾਸ਼ਟਰੀ ਪੱਧਰ ਉਤੇ ਜਾਣ ਲਈ ਟ੍ਰੇਨਿੰਗ ਪ੍ਰਾਪਤ ਕਰ ਰਿਹਾ ਸੀ।

ਬਿਤੇ ਦਿਨ ਅਟੈਕ ਹੋਣ ਨਾਲ ਉਸ ਦੀ ਬੈਂਗਲੁਰੂ ਦੇ ਇਕ ਨਿਜ਼ੀ ਹਸਪਤਾਲ ਵਿਚ ਮੌਤ ਹੋ ਗਈ ਹੈ। ਹਿਮਾਂਸ਼ੂ ਨੂੰ ਬਚਪਨ ਤੋਂ ਕੁਸ਼ਤੀ ਖੇਡਣ ਦਾ ਸ਼ੌਂਕ ਸੀ। ਨੌਜਵਾਨ ਖਿਡਾਰੀ ਦੀ ਇੰਝ ਅਣਆਈ ਮੌਤ ਹੋ ਜਾਣ ਕਾਰਨ ਸਾਰੇ ਖੇਤਰ ਵਿਚ ਸੋਗ ਦੀ ਲਹਿਰ ਦੌੜ੍ਹ ਗਈ ਹੈ। ਇਹ ਵੀ ਪੜ੍ਹੋ : ਅੱਜ ਕੱਲ੍ਹ ਲੋਕਾਂ ਵਿਚ ਵਿਆਹ ਵਿਚ ਦਾਜ ਮੰਗਣ ਦੀ ਪ੍ਰੀਕ੍ਰਿਆ ਬਹੁਤ ਚੱਲ ਰਹੀ ਹੈ। ਜਿਸ ਨੂੰ ਦੇਖਦੇ ਹੋਏ ਅਜਿਹਾ ਮਸਲਾ ਵੀ ਇਕ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪਤੀ ਵਲੋਂ ਦਾਜ ਮੰਗਣ ਅਤੇ ਕੁੱਟਮਾਰ ਤੋਂ ਤੰਗ ਆਈ ਵਿਆਹੁਤਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।

ਥਾਣਾ ਸ਼ੰਭੂ ਦੀ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਤੇਪਲਾ ਵਾਸੀ ਪਵਨ ਕੁਮਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਲੜਕੀ ਆਰਤੀ (21 ਸਾਲ) ਦਾ ਵਿਆਹ ਅੰਬਾਲਾ ਸ਼ਹਿਰ ਵਾਸੀ ਤਰੁਨ ਕੁਮਾਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਪਤੀ ਨੇ ਉਸ ਕੋਲੋਂ ਹੋਰ ਦਾਜ ਮੰਗਣ ਦੇ ਨਾਂ 'ਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਤੰਗ ਆਈ ਉਸ ਦੀ ਧੀ ਜਦੋਂ ਆਪਣੇ ਘਰ ਆਈ ਹੋਈ ਸੀ ਤਾਂ ਉਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਪਤੀ ਖਿਲਾਫ ਧਾਰਾ 304 ਬੀ ਅਧੀਨ ਮਾਮਲਾ ਦਰਜ ਕਰ ਲਿਆ ਹੈ।