ਔਰਤ ਦੇ ਮੂੰਹ 'ਤੇ ਨਿਕਲੇ ਹੋਏ ਮੁਹਾਸੇ ਹੋ ਸਕਦੈ ਹੈ ਜਾਨਲੇਵਾ ਕੈਂਸਰ!

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਨਿਊਜ਼ੀਲੈਂਡ ਦੀ ਰਹਿਣ ਵਾਲੀ 52 ਸਾਲਾ ਮਿਸ਼ੇਲ ਡੇਵਿਸ ਨਾਲ ਵਾਪਰੀ ਘਟਨਾ

photo

 

ਚੰਡੀਗੜ੍ਹ: ਮੁਹਾਸੇ ਹੋਣਾ ਬਹੁਤ ਆਮ ਗੱਲ ਹੈ ਅਤੇ ਇਹ ਕਿਸੇ ਵੀ ਸਮੇਂ ਕਿਸੇ ਨੂੰ ਵੀ ਹੋ ਜਾਂਦੇ ਹਨ। ਹਾਲਾਂਕਿ, ਜੇ ਇਹ ਮੁਹਾਸੇ ਕੈਂਸਰ ਵਿਚ ਬਦਲ ਜਾਂਦੇ ਹਨ? ਬੇਸ਼ੱਕ ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਵੋਗੇ ਪਰ ਬਿਲਕੁਲ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ 52 ਸਾਲਾ ਮਿਸ਼ੇਲ ਡੇਵਿਸ ਨਾਲ ਵਾਪਰਿਆ ਹੈ। ਮੁਹਾਸੇ ਆਮ ਤੌਰ 'ਤੇ ਹਾਰਮੋਨਸ ਨਾਲ ਜੁੜੇ ਹੁੰਦੇ ਹਨ ਅਤੇ ਕਈ ਵਾਰ ਪ੍ਰਦੂਸ਼ਣ ਅਤੇ ਗੰਦਗੀ ਕਾਰਨ ਹੁੰਦੇ ਹਨ ਪਰ ਹੁਣ ਤਕ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ, ਜਿਸ ਵਿਚ ਪਿੰਪਲਸ ਤੋਂ ਕੈਂਸਰ ਦੀ ਪਛਾਣ ਕੀਤੀ ਗਈ ਹੋਵੇ।

ਮਿਸ਼ੇਲ ਡੇਵਿਸ ਦੇ ਨੱਕ 'ਤੇ ਪਿੰਪਲ ਸੀ, ਜਿਸ ਦੀ ਜਾਂਚ 'ਚ ਸਾਹਮਣੇ ਆਇਆ ਕਿ ਡੇਵਿਸ ਨੂੰ ਕੈਂਸਰ ਹੈ। ਅਸਲ ਵਿਚ ਅਪ੍ਰੈਲ 2022 ਵਿਚ, ਉਸਨੂੰ ਇੱਕ ਲਾਲ ਗੱਠ ਨਜ਼ਰ ਆਉਣ ਲੱਗੀ। ਉਸ ਨੇ ਸੋਚਿਆ ਕਿ ਇਹ ਸਿਰਫ ਮੁਹਾਸੇ ਹਨ, ਇਸ ਲਈ ਇਸ ਨੂੰ ਗੰਭੀਰਤਾ ਨਾਲ ਕੀ ਲੈਣਾ ਹੈ ਪਰ ਜਦੋਂ ਮੁਹਾਸੇ ਵਿਚ ਦਰਦ ਸ਼ੁਰੂ ਹੋਇਆ ਤਾਂ ਉਸਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਉਹ ਜਾਂਚ ਲਈ ਡਾਕਟਰ ਕੋਲ ਗਈ। ਬਾਇਓਪਸੀ ਤੋਂ ਪਤਾ ਲੱਗਾ ਕਿ ਉਸ ਨੂੰ ਬੇਸਲ ਸੈੱਲ ਕਾਰਸੀਨੋਮਾ ਸੀ, ਜੋ ਕਿ ਚਮੜੀ ਦਾ ਕੈਂਸਰ ਹੈ।

ਮਿਸ਼ੇਲ ਡੇਵਿਸ ਨੇ ਕੈਂਸਰ ਤੋਂ ਛੁਟਕਾਰਾ ਪਾਉਣ ਲਈ ਸਰਜਰੀ ਕਰਵਾਈ ਸੀ। ਮਿਸ਼ੇਲ, ਜੋ ਕਿ ਨਿਊਜ਼ੀਲੈਂਡ ਦੀ ਰਹਿਣ ਵਾਲੀ ਹੈ, ਨੇ ਖੁਲਾਸਾ ਕੀਤਾ ਕਿ ਉਸਨੇ ਪਿੰਪਲ ਨੂੰ ਪੋਪ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਤੋਂ ਕੁਝ ਨਹੀਂ ਨਿਕਲਿਆ। ਹਾਲਾਂਕਿ ਬਾਅਦ ਵਿਚ ਇਸ ਤੋਂ ਖੂਨ ਵਹਿਣਾ ਸ਼ੁਰੂ ਹੋ ਗਿਆ। ਉਸ ਨੇ ਇਹ ਵੀ ਦਸਿਆ ਕਿ ਪਿੰਪਲ ਨਾਲ ਬਹੁਤ ਦਰਦ ਹੋਣ ਲੱਗਾ। ਜਾਂਚ ਤੋਂ ਪਤਾ ਲੱਗਾ ਕਿ ਉਸ ਨੂੰ ਕੈਂਸਰ ਸੀ, ਜਿਸ ਨੂੰ ਕੱਢਣ ਲਈ ਤੁਰੰਤ ਸਰਜਰੀ ਦੀ ਲੋੜ ਸੀ।  ਸਰਜਰੀ ਤੋਂ ਬਾਅਦ ਠੀਕ ਹੋ ਗਈ ਸੀ, ਪਰ ਹੁਣ ਬਿਮਾਰੀ ਦੇ ਵਾਪਸ ਆਉਣ ਦੀ ਸੰਭਾਵਨਾ ਵੱਧ ਗਈ ਹੈ।