ਯੂਰਿਕ ਐਸਿਡ ਨੂੰ ਇਸ ਤਰ੍ਹਾਂ ਕਰੋ ਅਸਾਨੀ ਨਾਲ ਦੂਰ

ਏਜੰਸੀ

ਜੀਵਨ ਜਾਚ, ਸਿਹਤ

ਖੂਨ ਵਿਚ ਯੂਰਿਕ ਐਸਿਡ ਵੱਧ ਜਾਣ ਨਾਲ ਯੂਰਿਕ ਐਸਿਡ ਸਾਡੇ ਜੋੜਾਂ ਵਿਚ ਜਾ ਕੇ ਜਮਾਂ ਹੋ ਜਾਂਦਾ ਹੈ ਅਤੇ ਜੋੜਾਂ ਵਿਚ ਸੋਜ ਪੈ ਜਾਂਦੀ ਹੈ।

Uric Acid

ਯੂਰਿਕ ਐਸਿਡ ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ। ਖੂਨ ਵਿਚ ਯੂਰਿਕ ਐਸਿਡ ਵੱਧ ਜਾਣ ਨਾਲ ਯੂਰਿਕ ਐਸਿਡ ਸਾਡੇ ਜੋੜਾਂ ਵਿਚ ਜਾ ਕੇ ਜਮਾਂ ਹੋ ਜਾਂਦਾ ਹੈ ਅਤੇ ਜੋੜਾਂ ਵਿਚ ਸੋਜ ਪੈ ਜਾਂਦੀ ਹੈ। ਜ਼ਿਆਦਾਤਰ ਭੋਜਨ ਵਿਚ ਪ੍ਰੋਟੀਨ ਜ਼ਿਆਦਾ ਲੈਣ ਨਾਲ ਪੈਰਾਂ ਅਤੇ ਹੱਥਾਂ ਦੇ ਜੋੜਾਂ ਵਿਚ ਸੋਜ ਆ ਜਾਂਦੀ ਹੈ। ਜਿਸ ਨਾਲ ਦਰਦ ਵੀ ਜ਼ਿਆਦਾ ਹੁੰਦਾ ਹੈ। 

ਇਹ ਯੂਰਿਕ ਐਸਿਡ ਨਾਲ ਸਰੀਰ ‘ਚ ਸੋਜ ਨੂੰ ਵੀ ਘੱਟ ਕਰਦਾ ਹੈ। ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਦਿਨ ਚ 1/2 ਟੀਸਪੂਨ ਅਜਵਾਈਨ ਪਾਣੀ ਨਾਲ ਲਵੋ। ਇਸ ਨੂੰ ਠੀਕ ਕਰਨ ਲਈ ਤੁਸੀਂ ਸਵੇਰੇ ਇੱਕ ਗਿਲਾਸ ਸੰਤਰੇ, ਮੁਸੱਮੀ, ਕਿੰਨੂ, ਮਾਲਟਾ ਆਦਿ ਦਾ ਰਸ ਪੀਓ ਇਸ ‘ਚ ਤੁਸੀਂ ਸੇਧਾਂ ਨਮਕ ਮਿਲਾ ਸਕਦੇ ਹੋ ਅਤੇ ਇਸਦੇ ਇੱਕ ਘੰਟੇ ਬਾਅਦ ਜਿਨਾਂ ਵੀ ਹੋ ਸਕੇ ਪਾਣੀ ਜਰੂਰ ਪੀਓ।

ਸੰਤਰੇ ਦਾ ਜੂਸ ਜੋੜਾਂ ਵਿਚ ਸ਼ਾਮਿਲ ਯੂਰਿਕ ਐਸਿਡ ਨੂੰ ਘੋਲ ਕੇ ਦੁਬਾਰਾ ਖੂਨ ਵਿਚ ਮਿਲਾ ਦਿੰਦਾ ਹੈ ਜਿਸ ਵਿਚੋਂ ਉਹ ਕਿਡਨੀ ਵਿਚੋਂ ਫਿਲਟਰ ਹੋ ਕੇ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ।  1 ਗਿਲਾਸ ਪਾਣੀ ‘ਚ 1/2 ਚਮਚ ਬੈਕਿੰਗ ਸੋਡਾ ਮਿਲਾ ਕੇ ਪਾਣੀ ਪੀਣ ਨਾਲ ਵੀ ਯੂਰਿਕ ਐਸਿਡ ਕੰਟਰੋਲ ‘ਚ ਹੁੰਦਾ ਹੈ। ਸਰੀਰ ਤੋਂ ਯੂਰਿਕ ਐਸਿਡ ਦੀ ਮਾਤਰਾ ਨੂੰ ਬਾਹਰ ਕੱਢਣ ਲਈ ਵਧ ਤੋਂ ਵਧ ਪਾਣੀ ਪੀਣਾ ਚਾਹੀਦਾ ਹੈ। ਇਸ ਲਈ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹੋ। ਦਿਨ ‘ਚ 10-12 ਗਿਲਾਸ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।