ਹੁਣ ਕਰੇਲੇ ਨਾਲ ਵੀ ਹੋ ਸਕਦਾ ਹੈ ਭਾਰ ਘੱਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਹ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਕੇ ਡਾਇਬੀਟੀਜ਼ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।

Bitter Melon

ਕਰੇਲਾ ਇੱਕ ਅਜਿਹੀ ਸਬਜ਼ੀ ਹੈ ਜਿਸ ਨਾਲ ਤੁਹਾਡੇ ਕਈ ਰੋਗ ਦੂਰ ਹੋ ਸਕਦੇ ਹਨ ਪਰ ਇਸਨੂੰ ਘੱਟ ਹੀ ਲੋਕ ਖਾਣਾ ਪਸੰਦ ਕਰਦੇ ਹਨ। ਇਸਦੇ ਫਾਇਦਿਆਂ ਬਾਰੇ ਬਹੁਤ ਘੱਟ ਲੋਕਾਂ ਨੂੰ ਹੀ ਪਤਾ ਹੈ। ਇਹ ਤੁਹਾਡੇ ਸਰੀਰ ਦੇ ਰੋਗ ਪ੍ਰਤੀਰੋਧਕ ਪਾਵਰ ਨੂੰ ਵਧਾਕੇ ਬਿਮਾਰੀਆਂ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਕੇ ਡਾਇਬੀਟੀਜ਼ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।

ਭਾਰ ਨੂੰ ਘਟਾਉਣ ਲਈ ਜੋ ਲੋਕ ਇੱਛਕ ਹਨ ਉਹ ਕਰੇਲੇ ਨੂੰ ਆਪਣੀ ਡਾਈਟ ਵਿਚ ਸ਼ਾਮਿਲ ਕਰਨ ਕਿਉਂਕਿ 100 ਗਰਾਮ ਕਰੇਲੇ ‘ਚ ਸਿਰਫ 17 ਕਲੋਰੀ ਹੁੰਦਾ ਹੈ। ਇਹ ਲੀਵਰ 'ਚੋਂ ਬਾਇਲ ਨੂੰ ਕੱਢਣ ਵਿਚ ਮਦਦ ਕਰਦਾ ਹੈ ਜੋ ਮੇਟਾਬਾਲਿਜਮ ਨੂੰ ਵਧਾਕੇ ਫੈਟ ਨੂੰ ਬਰਨ ਕਰਦਾ ਹੈ।

ਉਥੇ ਹੀ ਕਰੇਲੇ ਦਾ ਜੂਸ ਤੁਹਾਡੀ ਸਿਹਤ ਦੇ ਨਾਲ ਨਾਲ ਤੁਹਾਡੀ ਸਕਿਨ ਲਈ ਵੀ ਫਾਇਦੇਮੰਦ ਹੈ। ਜਰਨਲ ਆਫ਼ ਨਿਊਟਰੀਸ਼ਨ ਦੀ ਪੜ੍ਹਾਈ ਤੋਂ ਕਾਫੀ ਹੱਦ ਤੱਕ ਇਹ ਸਾਬਤ ਹੁੰਦਾ ਹੈ ਕਿ ਕਰੇਲਾ ਇਸ ਖੇਤਰ ਵਿਚ ਸਹੀ ਸਾਬਤ ਹੋ ਸਕਦਾ ਹੈ।  ਜੇਕਰ ਤੁਹਾਨੂੰ ਕਰੇਲੇ ਦਾ ਸਵਾਦ ਵਧੀਆ ਨਹੀਂ ਲੱਗਦਾ ਹੈ ਤਾਂ ਤੁਸੀ ਇਸਦੀ ਸਬਜ਼ੀ ਬਣਾਕੇ, ਜੂਸ ਬਣਾਕੇ ਜਾਂ ਭਰਵਾਂ ਬਣਾਕੇ ਖਾ ਸਕਦੇ ਹੋ।