ਪੈਰਾਂ ਦੀ ਫਟੀਆਂ ਅੱਡੀਆਂ ਨੂੰ ਮੁਲਾਇਮ ਬਣਾਉਣਾ, ਜਾਣੋ ਘਰੇਲੂ ਉਪਾਏ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਭੱਜਦੋੜ ਭਰੀ ਜ਼ਿੰਦਗੀ ਵਿਚ ਔਰਤਾਂ ਦੇ ਕੋਲ ਆਪਣਾ ਧਿਆਨ ਰੱਖਣ ਦਾ ਸਮਾਂ ਹੀ ਨਹੀਂ ਹੁੰਦਾ...

Foot

ਨਵੀਂ ਦਿੱਲੀ: ਭੱਜਦੋੜ ਭਰੀ ਜ਼ਿੰਦਗੀ ਵਿਚ ਔਰਤਾਂ ਦੇ ਕੋਲ ਆਪਣਾ ਧਿਆਨ ਰੱਖਣ ਦਾ ਸਮਾਂ ਹੀ ਨਹੀਂ ਹੁੰਦਾ। ਉਹ ਰੋਜ਼ਾਨਾ ਆਪਣੇ ਚਿਹਰੇ ਦਾ ਮੇਕਅੱਪ ਤਾਂ ਕਰ ਲੈਂਦੀਆਂ ਹਨ ਪਰ ਪੈਰਾਂ ਦੀ ਦੇਖਭਾਲ ਨਹੀਂ ਕਰ ਪਾਉਂਦੀਆਂ, ਜਿਸ ਵਜ੍ਹਾ ਨਾਲ ਉਨ੍ਹਾਂ ਦੀਆਂ ਪੈਰਾਂ ਦੀ ਅੱਡੀਆਂ ਫੱਟ ਜਾਂਦੀਆਂ ਹਨ। ਇਸ ਤੋਂ ਇਲਾਵਾ ਨੰਗੇ ਪੈਰ ਚਲਣ ਅਤੇ ਗਿੱਲਪਨ ਦੀ ਵਜ੍ਹਾ ਨਾਲ ਪੈਰ ਖਰਾਹ ਹੋ ਜਾਂਦੇ ਹਨ।

ਫੱਟੀ ਅੱਡੀਆਂ ਦੇਖਣ ਵਿਚ ਤਾਂ ਬਦਸੂਰਤ ਲੱਗਦੀਆਂ ਹੀ ਹਨ ਨਾਲ ਹੀ ਇਨ੍ਹਾਂ ਵਿਚ ਦਰਦ ਵੀ ਹੋਣ ਲੱਗਦਾ ਹੈ। ਉਂਝ ਤਾਂ ਮਾਰਕਿਟ ਵਿਚ ਕਈ ਤਰ੍ਹਾਂ ਦੀਆਂ ਕ੍ਰੀਮਾਂ, ਲੋਸ਼ਨ ਮਿਲ ਜਾਂਦੇ ਹਨ ਪਰ ਇਨ੍ਹਾਂ ਨਾਲ ਜ਼ਿਆਦਾ ਫਰਕ ਨਜ਼ਰ ਨਹੀਂ ਆਉਂਦਾ। ਅਜਿਹੇ ਵਿਚ ਕੁਝ ਘਰੇਲੂ ਨੁਸਖੇ ਵਰਤ ਕੇ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 

1. ਬਨਸਪਤੀ ਤੇਲ 

ਫੱਟੀਆ ਅੱਡੀਆਂ ਨੂੰ ਠੀਕ ਕਰਨ ਲਈ ਵਨਸਪਤੀ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਪੈਰਾਂ ਨੂੰ ਚੰਗੀ ਤਰ੍ਹਾਂ ਨਾਲ ਸਾਬਣ ਨਾਲ ਧੋ ਲਓ ਅਤੇ ਸਕ੍ਰਬ ਕਰੋ। ਫਿਰ ਇਸ ਨੂੰ ਤੋਲੀਏ ਨਾਲ ਸਾਫ ਕਰਕੇ ਅੱਡੀਆਂ 'ਤੇ ਤੇਲ ਲਗਾਓ ਅਤੇ ਜਰਾਬਾਂ ਪਹਿਨ ਲਓ। ਇਸ ਪ੍ਰਕਿਰਿਆ ਨੂੰ ਰਾਤ ਨੂੰ ਸੋਂਣ ਤੋਂ ਪਹਿਲਾਂ ਕਰੋ। ਸਵੇਰੇ ਤੁਹਾਡੀਆਂ ਅੱਡੀਆਂ ਕਾਫੀ ਨਰਮ ਹੋ ਜਾਣਗੀਆਂ। ਇਸ ਤੋਂ ਇਲਾਵਾ ਨਾਰੀਅਲ ਦਾ ਤੇਲ ਵੀ ਇਸਤੇਮਾਲ ਕਰ ਸਕਦੇ ਹੋ। 

2. ਚਾਵਲ ਦਾ ਆਟਾ

ਇਸ ਲਈ 2 ਚਮਚ ਚਾਵਲ ਦੇ ਆਟੇ ਵਿਚ 1 ਚਮੱਚ ਸ਼ਹਿਦ ਅਤੇ 2 ਚਮੱਚ ਜੈਤੂਨ ਦਾ ਤੇਲ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਨੂੰ ਅੱਡੀਆਂ 'ਤੇ ਲਗਾ ਕੇ ਸਕ੍ਰਬ ਕਰ ਲਓ ਸੁੱਕਣ ਤੋਂ ਬਾਅਦ ਪੈਰਾਂ ਨੂੰ ਧੋ ਲਓ। ਹਫਤੇ ਵਿਚ 2-3 ਵਾਰ ਇਸ ਲੇਪ ਦੀ ਵਰਤੋਂ ਕਰਨ ਨਾਲ ਅੱਡੀਆਂ ਕੋਮਲ ਹੋ ਜਾਣਗੀਆਂ ਅਤੇ ਡ੍ਰਾਈਨੈੱਸ ਵੀ ਦੂਰ ਹੋਵੇਗੀ।

 3. ਨਿੰਮ

ਅੱਡੀਆਂ ਫੱਟਣ ਦੇ ਨਾਲ ਹੀ ਉਨ੍ਹਾਂ 'ਤੇ ਖਾਰਸ਼ ਹੋਣ ਲੱਗਦੀ ਹੈ। ਅਜਿਹੇ ਵਿਚ ਇਕ ਕੋਲੀ ਵਿਚ ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ ਉਸ ਵਿਚ 3 ਚਮਚ ਹਲਦੀ ਮਿਲਾ ਕੇ ਅੱਡੀਆਂ 'ਤੇ ਲਗਾ ਲਓ। 2 ਘੰਟੇ ਲਗਾਉਣ ਦੇ ਬਾਅਦ ਪੈਰਾਂ ਨੂੰ ਧੋ ਲਓ ਅਤੇ ਚੰਗੀ ਤਰ੍ਹਾਂ ਨਾਲ ਸਾਫ ਕਰ ਲਓ। 

4. ਨਿੰਬੂ

ਇਸ ਲਈ ਅੱਧੀ ਬਾਲਟੀ ਗਰਮ ਪਾਣੀ ਵਿਚ 2 ਚਮਚ ਨਿੰਬੂ ਨਿਚੋੜ ਲਓ ਅਤੇ ਇਸ ਵਿਚ ਪੈਰਾਂ ਨੂੰ 15 ਮਿੰਟ ਲਈ ਭਿਓਂ ਕੇ ਰੱਖੋ। ਇਸ ਦੌਰਾਨ ਪਿਊਮਿਕ ਸਟੋਨ ਨਾਲ ਅੱਡੀਆਂ ਨੂੰ ਰਗੜੋ ਤਾਂ ਕਿ ਡੈੱਡ ਸਕਿਨ ਨਿਕਲ ਜਾਵੇ। ਫਿਰ ਪੈਰਾਂ ਨੂੰ ਬਾਹਰ ਕੱਢ ਕੇ ਸਾਫ ਪਾਣੀ ਨਾਲ ਧੋ ਲਓ ਅਤੇ ਤੋਲਿਏ ਨਾਲ ਸਾਫ ਕਰ ਲਓ। ਇਸ ਨਾਲ ਅੱਡੀਆਂ ਨਰਮ ਹੋ ਜਾਂਦੀਆਂ ਹਨ।