ਭਾਰਤ ਵਿਚ ਕੈਂਸਰ ਤੇਜ਼ੀ ਨਾਲ ਪਸਾਰ ਰਿਹੈ ਆਪਣੇ ਪੈਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਆਮ ਕੈਂਸਰ, ਜੀਭ, ਸਰਵਾਈਕਲ ਤੇ ਔਰਤਾਂ ਦੀ ਛਾਤੀ ਦੇ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਨੈਸ਼ਨਲ ਹੈਲਥ ਪ੍ਰੋਫ਼ਾਈਲ ਨੇ ਸਾਲ 2019...

Cancer

ਨਵੀਂ ਦਿੱਲੀ- ਭਾਰਤ ਵਿਚ ਆਮ ਕੈਂਸਰ, ਜੀਭ, ਸਰਵਾਈਕਲ ਤੇ ਔਰਤਾਂ ਦੀ ਛਾਤੀ ਦੇ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਨੈਸ਼ਨਲ ਹੈਲਥ ਪ੍ਰੋਫ਼ਾਈਲ ਨੇ ਸਾਲ 2019 ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸੇ ਰਿਪੋਰਟ ਮੁਤਾਬਕ NCD ਕਲੀਨਿਕਸ ਨੇ 2017 ਤੋਂ 2018 ਦੌਰਾਨ ਹੋਏ ਕੈਂਸਰ ਦੇ ਮਾਮਲਿਆਂ ਦੀ ਸ਼ਨਾਖ਼ਤ ਕੀਤੀ ਹੈ। ਇਹ ਰਿਪੋਰਟ ਦੱਸਦੀ ਹੈ ਕਿ ਇਸ ਇੱਕ ਸਾਲ ਅੰਦਰ ਕੈਂਸਰ ਦੇ ਮਾਮਲੇ 324 ਫ਼ੀ ਸਦੀ ਹੋ ਗਏ ਹਨ। ਪਿਛਲੇ ਸਾਲ NCD ਕਲੀਨਿਕਸ ਵਿਚ 6.5 ਕਰੋੜ ਲੋਕਾਂ ਨੇ ਕੈਂਸਰ ਰੋਗ ਦੀ ਜਾਂਚ ਕਰਵਾਈ ਸੀ, ਜਿਨ੍ਹਾਂ ਵਿਚੋਂ 1.6 ਲੱਖ ਲੋਕਾਂ ਵਿਚ ਆਮ ਕੈਂਸਰ ਪਾਇਆ ਗਿਆ ਸੀ।

ਭਾਰਤੀਆਂ ’ਚ ਆਮ ਕੈਂਸਰ ਤੋਂ ਇਲਾਵਾ ਹੋਰ ਕਿਸਮ ਦੇ ਕੈਂਸਰ ਵੀ ਤੇਜ਼ੀ ਨਾਲ ਫੈਲਦੇ ਜਾ ਰਹੇ ਹਨ। ਸਾਲ 2017 ’ਚ, ਕੈਂਸਰ ਦੇ ਕੁੱਲ 39,635 ਮਾਮਲੇ ਵੇਖਣ ਨੂੰ ਮਿਲੇ ਸਨ। ਸਾਲ 2017 ਤੋਂ ਲੈ ਕੇ 2018 ਤੱਕ NCD ਕਲੀਨਿਕਸ ਵਿਚ ਆਏ ਕੈਂਸਰ ਪੀੜਤਾਂ ਦੀ ਗਿਣਤੀ ਵੀ ਦੁੱਗਣੀ ਹੋਈ ਹੈ। ਪਹਿਲੇ ਸਾਲ ਜਿੱਥੇ ਕੈਂਸਰ ਦੇ ਕੁੱਲ 3.5 ਕਰੋੜ ਮਾਮਲੇ ਵੇਖਣ ਨੂੰ ਮਿਲੇ ਸਨ, ਉੱਥੇ ਅਗਲੇ ਸਾਲ ਉਹ ਵਧ ਕੇ 6.6 ਕਰੋੜ ਹੋ ਚੁੱਕੇ ਸਨ। ਮਾਹਿਰਾਂ ਮੁਤਾਬਕ ਲੋਕਾਂ ਦੀ ਬਦਲਦੀ ਜੀਵਨ–ਸ਼ੈਲੀ, ਖਾਣ–ਪੀਣ ਦੀਆਂ ਆਦਤਾਂ, ਅਲਕੋਹਲ ਅਤੇ ਤਮਾਕੂ ਦੀ ਵਰਤੋਂ ਇਸ ਰੋਗ ਦੇ ਕੁਝ ਵੱਡੇ ਕਾਰਨ ਹਨ।

ਕੈਂਸਰ ਰੋਗ ਦੇ ਸਭ ਤੋਂ ਵੱਧ ਮਾਮਲੇ ਗੁਜਰਾਤ ’ਚ ਸਾਹਮਣੇ ਆਏ ਹਨ। ਸਾਲ 2017 ’ਚ, ਗੁਜਰਾਤ ਵਿਚ 3939 ਕੈਂਸਰ ਪੀੜਤਾਂ ਦੀ ਪੁਸ਼ਟੀ ਹੋਈ ਸੀ ਪਰ ਸਾਲ 2018 ’ਚ ਇਹ ਗਿਣਤੀ ਵਧ ਕੇ 72,169 ਹੋ ਗਈ ਸੀ। ਇੰਝ ਗੁਜਰਾਤ ਵਿਚ ਆਮ ਕੈਂਸਰ ਰੋਗ ਦੇ 68,230 ਮਾਮਲੇ ਵਧੇ ਹਨ। ਗੁਜਰਾਤ ਤੋਂ ਬਾਅਦ ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ ਤੇ ਪੱਛਮੀ ਬੰਗਾਲ ਵਿਚ ਇਹ ਰੋਗ ਸਭ ਤੋਂ ਵੱਧ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਭਾਰਤ ਵਿਚ ਆਮ ਕੈਂਸਰ, ਜੀਭ, ਸਰਵਾਈਕਲ ਤੇ ਔਰਤਾਂ ਦੀ ਛਾਤੀ ਦੇ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧਦੇ ਹੀ ਜਾ ਰਹੇ ਹਨ।

ਨੈਸ਼ਨਲ ਹੈਲਥ ਪ੍ਰੋਫ਼ਾਈਲ ਨੇ ਸਾਲ 2019 ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸੇ ਰਿਪੋਰਟ ਮੁਤਾਬਕ NCD ਕਲੀਨਿਕਸ ਨੇ 2017 ਤੋਂ 2018 ਦੌਰਾਨ ਹੋਏ ਕੈਂਸਰ ਦੇ ਮਾਮਲਿਆਂ ਦੀ ਸ਼ਨਾਖ਼ਤ ਕੀਤੀ ਹੈ। ਇਹ ਰਿਪੋਰਟ ਦੱਸਦੀ ਹੈ ਕਿ ਇਸ ਇੱਕ ਸਾਲ ਅੰਦਰ ਕੈਂਸਰ ਦੇ ਮਾਮਲੇ 324 ਫ਼ੀ ਸਦੀ ਗਏ ਹਨ। ਪਿਛਲੇ ਸਾਲ NCD ਕਲੀਨਿਕਸ ਵਿਚ 6.5 ਕਰੋੜ ਲੋਕਾਂ ਨੇ ਕੈਂਸਰ ਰੋਗ ਦੀ ਜਾਂਚ ਕਰਵਾਈ ਸੀ; ਜਿਨ੍ਹਾਂ ਵਿੱਚੋਂ 1.6 ਲੱਖ ਲੋਕਾਂ ਵਿਚ ਆਮ ਕੈਂਸਰ ਪਾਇਆ ਗਿਆ ਸੀ। ਭਾਰਤੀਆਂ ’ਚ ਆਮ ਕੈਂਸਰ ਤੋਂ ਇਲਾਵਾ ਹੋਰ ਕਿਸਮ ਦੇ ਕੈਂਸਰ ਵੀ ਤੇਜ਼ੀ ਨਾਲ ਫੈਲਦੇ ਜਾ ਰਹੇ ਹਨ।

ਸਾਲ 2017 ’ਚ, ਕੈਂਸਰ ਦੇ ਕੁੱਲ 39,635 ਮਾਮਲੇ ਵੇਖਣ ਨੂੰ ਮਿਲੇ ਸਨ। ਸਾਲ 2017 ਤੋਂ ਲੈ ਕੇ 2018 ਤੱਕ NCD ਕਲੀਨਿਕਸ ਵਿਚ ਆਏ ਕੈਂਸਰ ਪੀੜਤਾਂ ਦੀ ਗਿਣਤੀ ਵੀ ਦੁੱਗਣੀ ਹੋਈ ਹੈ। ਪਹਿਲੇ ਸਾਲ ਜਿੱਥੇ ਕੈਂਸਰ ਦੇ ਕੁੱਲ 3.5 ਕਰੋੜ ਮਾਮਲੇ ਵੇਖਣ ਨੂੰ ਮਿਲੇ ਸਨ, ਉੱਥੇ ਅਗਲੇ ਸਾਲ ਉਹ ਵਧ ਕੇ 6.6 ਕਰੋੜ ਹੋ ਚੁੱਕੇ ਸਨ। ਮਾਹਿਰਾਂ ਮੁਤਾਬਕ ਲੋਕਾਂ ਦੀ ਬਦਲਦੀ ਜੀਵਨ–ਸ਼ੈਲੀ, ਖਾਣ–ਪੀਣ ਦੀਆਂ ਆਦਤਾਂ, ਅਲਕੋਹਲ ਅਤੇ ਤਮਾਕੂ ਦੀ ਵਰਤੋਂ ਇਸ ਰੋਗ ਦੇ ਕੁਝ ਵੱਡੇ ਕਾਰਨ ਹਨ।

ਕੈਂਸਰ ਰੋਗ ਦੇ ਸਭ ਤੋਂ ਵੱਧ ਮਾਮਲੇ ਗੁਜਰਾਤ ’ਚ ਸਾਹਮਣੇ ਆਏ ਹਨ। ਸਾਲ 2017 ’ਚ, ਗੁਜਰਾਤ ਵਿੱਚ 3939 ਕੈਂਸਰ ਪੀੜਤਾਂ ਦੀ ਪੁਸ਼ਟੀ ਹੋਈ ਸੀ ਪਰ ਸਾਲ 2018 ’ਚ ਇਹ ਗਿਣਤੀ ਵਧ ਕੇ 72,169 ਹੋ ਗਈ ਸੀ। ਇੰਝ ਗੁਜਰਾਤ ਵਿਚ ਆਮ ਕੈਂਸਰ ਰੋਗ ਦੇ 68,230 ਮਾਮਲੇ ਵਧੇ ਹਨ। ਗੁਜਰਾਤ ਤੋਂ ਬਾਅਦ ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ ਤੇ ਪੱਛਮੀ ਬੰਗਾਲ ਵਿੱਚ ਇਹ ਰੋਗ ਸਭ ਤੋਂ ਵੱਧ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।