ਖ਼ੂਨ ਦੀ ਘਾਟ ਪੂਰੀ ਕਰਨ ਲਈ ਪੀਓ ਅਨਾਰ ਦਾ ਜੂਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕਿਸੇ ਵੀ ਵਿਅਕਤੀ ਨੂੰ ਤੰਦਰੁਸਤ ਰਹਿਣ ਦੇ ਲਈ ਸਰੀਰ ਵਿਚ ਸਹੀ ਮਾਤਰਾ ਵਿਚ ਖੂਨ ਦਾ ਹੋਣਾ ਜ਼ਰੂਰੀ ਹੈ। ਪਰ ਕਦੇ ਕਦੇ ਗਲਤ ਲਾਈਫਸਟਾਈਲ ਜਾਂ ਖਾਣ ਦੇ ਪੀਣ ...

Drink Pomegranate Juice

ਚੰਡੀਗੜ੍ਹ : ਕਿਸੇ ਵੀ ਵਿਅਕਤੀ ਨੂੰ ਤੰਦਰੁਸਤ ਰਹਿਣ ਦੇ ਲਈ ਸਰੀਰ ਵਿਚ ਸਹੀ ਮਾਤਰਾ ਵਿਚ ਖੂਨ ਦਾ ਹੋਣਾ ਜ਼ਰੂਰੀ ਹੈ। ਪਰ ਕਦੇ ਕਦੇ ਗਲਤ ਲਾਈਫਸਟਾਈਲ ਜਾਂ ਖਾਣ ਦੇ ਪੀਣ ਦਾ ਸਹੀ ਧਿਆਨ ਨਾ ਰੱਖਣ ਦੇ ਕਾਰਨ ਸਰੀਰ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ। ਸਰੀਰ ਵਿਚ ਖੂਨ ਦੀ ਕਮੀ ਆਉਣ ਕਾਰਨ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਦੇ ਹੋਣ ਦਾ ਖ਼ਤਰਾ ਹੋ ਸਕਦਾ ਹੈ।

ਸਰੀਰ ਵਿਚ ਖੂਨ ਦੀ ਕਮੀ ਹੋਣ 'ਤੇ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਘੱਟ ਹੋ ਜਾਂਦੀ ਹੈ, ਜਿਸ ਨਾਲ ਸਾਡੇ ਸਰੀਰ ਨੂੰ ਬਹੁਤ ਹੀ ਅਸਾਨੀ ਨਾਲ ਕੋਈ ਵੀ ਬਿਮਾਰੀ ਘੇਰ ਲੈਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀ ਦੋ ਚੀਜ਼ਾਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ। ਜੋ ਆਪ ਦੇ ਸਰੀਰ ਤੋਂ ਖੂਨ ਦੀ ਕਮੀ ਨੂੰ ਦੂਰ ਕਰ ਸਕਦੀਆਂ ਹਨ। ਚੁਕੰਦਰ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਪ੍ਰੋਟੀਨ ਅਤੇ ਮਿਨਰਲ ਮੌਜੂਦ ਹੁੰਦੇ ਹਨ।

ਜੇਕਰ ਆਪ ਨਿਯਮਤ ਤੌਰ 'ਤੇ ਇੱਕ ਗਿਲਾਸ ਚੁਕੰਦਰ ਦੇ ਜੂਸ ਦਾ ਸੇਵਨ ਕਰਦੇਹਨ ਤਾ ਇਸ ਨਾਲ ਆਪ ਦੇ ਸਰੀਰ ਵਿਚ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ।  ਜੇਕਰ ਆਪ ਦੇ ਸਰੀਰ ਵਿਚ ਖੂਨ ਦੀ ਕਮੀ ਹੈ ਤਾਂ ਰੋਜ਼ਾਨਾ ਇੱਕ ਗਿਲਾਸ ਅਨਾਰ ਦਾ ਜੂਸ ਪੀਓ। ਅਨਾਰ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ ਜੋ ਸਰੀਰ ਵਿਚ ਖੂਨ ਦੀ ਕਮੀ ਨੂੰ ਦੂਰ ਕਰਨ ਵਿਚ ਸਹਾਇਕ ਹੁੰਦੇ ਹਨ।