ਲੌਂਗ ਦਾ ਪਾਣੀ ਪੀਣ ਦੇ ਫ਼ਾਇਦੇ ਹੀ ਫ਼ਾਇਦੇ

ਏਜੰਸੀ

ਜੀਵਨ ਜਾਚ, ਸਿਹਤ

ਲੌਂਗ ਭਾਰਤ 'ਚ ਲਾਭਦਾਇਕ ਮਸਾਲੇ, ਮਾਊਥ ਫ਼ਰੈਸ਼ਨਰ ਅਤੇ ਇਕ ਦਵਾਈ ਦੇ ਰੂਪ 'ਚ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਕੀਤੇ ਜਾਣ ਵਾਲੇ ਭਾਗ ਇਸ ਦਾ ਫੁੱਲ ਹੈ ਜਿਸ ਨੂੰ ਸੁਕਾ...

photo

 

ਲੌਂਗ ਭਾਰਤ 'ਚ ਲਾਭਦਾਇਕ ਮਸਾਲੇ, ਮਾਊਥ ਫ਼ਰੈਸ਼ਨਰ ਅਤੇ ਇਕ ਦਵਾਈ ਦੇ ਰੂਪ 'ਚ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਕੀਤੇ ਜਾਣ ਵਾਲੇ ਭਾਗ ਇਸ ਦਾ ਫੁੱਲ ਹੈ ਜਿਸ ਨੂੰ ਸੁਕਾ ਕੇ ਵਰਤੋਂ ਕੀਤੀ ਜਾਂਦੀ ਹੈ। ਆਯੂਰਵੇਦ 'ਚ ਇਸ ਨੂੰ ਲੌਂਗ ਕਿਹਾ ਜਾਂਦਾ ਹੈ ਜੋ ਕਿ ਗਲੇ, ਫੇਫੜੇ, ਦੰਦਾਂ ਸਬੰਧੀ ਸਮੱਸਿਆਵਾਂ ਲਈ ਵਰਤਿਆ ਜਾਂਦਾ ਹੈ। 

ਆਯੂਰਵੈਦਿਕ ਮਾਹਰ ਦਸਦੇ ਹਨ ਕਿ ਉਲਟੀ, ਢਿੱਡ ਦੀ ਸਮੱਸਿਆ, ਤਣਾਅ, ਸ਼ਰੀਰ ਦਰਦ 'ਚ ਇਹ ਬਹੁਤ ਲਾਭਦਾਇਕ ਹੈ। ਅਜੋਕੇ ਸਮੇਂ 'ਚ ਚਿੰਤਾ, ਤਣਾਅ ਅਤੇ ਥਕਾਣ ਕਾਰਨ ਨੌਜਵਾਨਾਂ ਦੀ ਜ਼ਿੰਦਗੀ ਪ੍ਰਭਾਵਤ ਹੋ ਰਹੀ ਹੈ।  

ਜਿਸ ਨਾਲ ਕਈ ਤ੍ਰਾਂ ਦੀ ਸਮੱਸਿਆਵਾਂ ਆ ਰਹੀਆਂ ਹਨ। ਇਹ ਨੁਸਖ਼ਾ ਬਹੁਤ ਆਸਾਨ ਹੈ ਸਿਰਫ਼ 5 ਲੌਂਗਾਂ ਨੂੰ ਇਕ ਗਲਾਸ ਗਰਮ ਪਾਣੀ 'ਚ ਸਵੇਰੇ ਪਾ ਕੇ ਰੱਖ ਦਿਉ, ਰਾਤ ਦੇ ਸਮੇਂ ਇਸ ਨੂੰ ਪੀਣ ਤੋਂ ਪਹਿਲਾਂ ਚੰਗੀ ਤ੍ਰਾਂ ਨਿਚੋੜ ਕੇ ਪੁਣ ਲਵੋ। 

ਸਵੇਰੇ ਉੱਠ ਕੇ ਇਹ ਪਾਣੀ ਆਰਾਮ ਨਾਲ ਬੈਠ ਕੇ ਘੱਟ- ਘੱਟ ਪੀਣਾ ਚਾਹੀਦਾ ਹੈ। ਇਸ ਦਾ ਕੋਈ ਨੁਕਸਾਨ ਨਹੀਂ ਹੈ ਇਸ ਲਈ ਇਸ ਨੂੰ ਤੁਸੀਂ ਹਮੇਸ਼ਾ ਪੀ ਕਰ ਸਕਦੇ ਹੋ।

ਤਣਾਅ ਨੂੰ ਦੂਰ ਕਰਦਾ ਹੈ ਇਸ ਲਈ ਡਿਪ੍ਰੈਸ਼ਨ, ਤਣਾਅ ਅਤੇ ਨੀਂਦ ਦੀ ਸਮੱਸਿਆ 'ਚ ਵੀ ਲਾਭਦਾਇਕ ਹੈ। ਇਹ ਦਿਮਾਗ ਨੂੰ ਸ਼ਾਂਤ ਕਰਦਾ ਹੈ ਇਸ ਲਈ ਕੰਪਨ ਦੇ ਰੋਗ 'ਚ ਬਹੁਤ ਫ਼ਾਇਦੇਮੰਦ ਹੈ। ਪਾਚਣ ਕਿਰਿਆ ਨੂੰ ਠੀਕ ਕਰਦਾ ਹੈ ਇਸ ਲਈ ਉਲਟੀਆਂ ਆਉਣਾ, ਸਵੇਰ ਦੀ ਥਕਾਵਟ 'ਚ ਫ਼ਾਇਦੇਮੰਦ ਹੈ।