ਬੀਮਾਰੀਆਂ ਤੋਂ ਦੂਰ ਰਹਿਣ ਲਈ ਸਰਦੀਆਂ 'ਚ ਪੀਓ ਲੌਂਗ ਦੀ ਚਾਹ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਲੌਂਗ ਉਂਝ ਤਾਂ ਸਦਾਬਾਹਰ ਦਵਾਈ ਹੈ ਪਰ ਇਸ ਦੀ ਤਾਸੀਰ ਗਰਮ ਹੋਣ ਕਾਰਨ ਗਰਮੀਆਂ ਦੀ ਤੁਲਨਾ ਵਿਚ ਸਰਦੀਆਂ ਵਿਚ ਇਸ ਦਾ ਸੇਵਨ ਜ਼ਿਆਦਾ ਕੀਤਾ ਜਾਂਦਾ ਹੈ। ਲੌਂਗ...

Clove Tea

ਲੌਂਗ ਉਂਝ ਤਾਂ ਸਦਾਬਾਹਰ ਦਵਾਈ ਹੈ ਪਰ ਇਸ ਦੀ ਤਾਸੀਰ ਗਰਮ ਹੋਣ ਕਾਰਨ ਗਰਮੀਆਂ ਦੀ ਤੁਲਨਾ ਵਿਚ ਸਰਦੀਆਂ ਵਿਚ ਇਸ ਦਾ ਸੇਵਨ ਜ਼ਿਆਦਾ ਕੀਤਾ ਜਾਂਦਾ ਹੈ। ਲੌਂਗ ਵਿਚ ਫਾਸਫੋਰਸ, ਪੋਟੈਸ਼ੀਅਮ, ਪ੍ਰੋਟੀਨ, ਆਇਰਨ, ਸੋਡੀਅਮ,  ਕਾਰਬੋਹਾਇਡ੍ਰੇਟਸ, ਕੈਲਸ਼ੀਅਮ ਅਤੇ ਹਾਇਡਰੋਕਲੋਰਿਕ ਐਸਿਡ ਭਰਪੂਰ ਮਾਤਰਾ ਵਿਚ ਹੁੰਦਾ ਹੈ। ਲੌਂਗ ਵਿਚ ਵਿਟਮਿਨ ਏ ਅਤੇ ਸੀ ਦੇ ਨਾਲ ਹੀ ਮੈਗਨੀਸ਼ੀਅਮ ਅਤੇ ਫਾਇਬਰ ਵੀ ਮੌਜੂਦ ਹੁੰਦਾ ਹੈ। ਠੰਡ ਵਿਚ ਲੌਂਗ ਦੀ ਚਾਹ ਪੀਣਾ ਸਿਹਤ ਲਈ ਵਧੀਆ ਹੁੰਦਾ ਹੈ।  

ਲੌਂਗ ਦੀ ਚਾਹ ਨਾਲ ਪਾਚਣ ਸਬੰਧੀ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਲੌਂਗ ਦੀ ਚਾਹ ਪਾਚਣ ਪ੍ਰਣਾਲੀ ਨੂੰ ਤੇਜ਼ ਕਰਦੀ ਹੈ ਅਤੇ ਐਸਿਡਟੀ ਨੂੰ ਘੱਟ ਕਰਦੀ ਹੈ। ਖਾਣਾ ਖਾਣ ਤੋਂ ਪਹਿਲਾਂ ਲੌਂਗ ਦੀ ਚਾਹ ਪੀਣ ਨਾਲ ਲਾਰ ਦੇ ਉਤਪਾਦਨ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ ਜੋ ਭੋਜਨ ਨੂੰ ਪਚਾਉਣ ਵਿਚ ਮਦਦਗਾਰ ਹੁੰਦੀ ਹੈ।  

ਲੌਂਗ ਦੀ ਚਾਹ ਦੰਦ ਦਰਦ ਨੂੰ ਦੂਰ ਕਰਨ ਵਿਚ ਸਹਾਇਕ ਹੈ। ਇਸ ਵਿਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਲੌਂਗ ਦਾ ਤੇਲ ਵੀ ਦੰਦ ਦਰਦ ਤੋਂ ਆਰਾਮ ਦਿਵਾਉਂਦਾ ਹੈ। ਦਰਦ ਦੇ ਸਮੇਂ ਜੇਕਰ ਇਕ ਲੌਂਗ ਮੁੰਹ ਵਿਚ ਰੱਖ ਲਵੋ ਅਤੇ ਉਸ ਦੇ ਨਰਮ ਹੋਣ ਤੋਂ ਬਾਅਦ ਹਲਕੇ - ਹਲਕੇ ਚਬਾਉਂਦੇ ਰਹਿਣ ਨਾਲ ਦੰਦ ਦਰਦ ਠੀਕ ਹੋ ਜਾਂਦਾ ਹੈ। ਸਿਰ ਦਰਦ ਹੋਣ 'ਤੇ ਲੌਂਗ ਦਾ ਤੇਲ ਮੱਥੇ 'ਤੇ ਲਗਾਉਣ ਨਾਲ ਰਾਹਤ ਮਿਲਦੀ ਹੈ।  

ਸਾਇਨਸ ਜਾਂ ਛਾਤੀ 'ਚ ਬਲਗ਼ਮ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਲੌਂਗ ਦੀ ਚਾਹ ਮਦਦਗਾਰ ਹੁੰਦੀ ਹੈ। ਜੇਕਰ ਤੁਹਾਨੂੰ ਸਾਇਨਸ ਦੀ ਸ਼ਿਕਾਇਤ ਹੈ ਤਾਂ ਰੋਜ਼ ਸਵੇਰੇ ਲੌਂਗ ਦੀ ਚਾਹ ਪੀਣ ਨਾਲ ਇੰਫੈਕਸ਼ਨ ਖਤਮ ਹੁੰਦਾ ਹੈ ਅਤੇ ਸਾਇਨਸ ਤੋਂ ਰਾਹਤ ਮਿਲਦੀ ਹੈ। ਲੌਂਗ ਵਿਚ ਮੌਜੂਦ ਯੂਗੇਨੌਲ ਭਰੀ ਹੋਈ ਛਾਤੀ ਤੋਂ ਝਟਪੱਟ ਰਾਹਤ ਪ੍ਰਦਾਨ ਕਰਨ ਵਿਚ ਸਹਾਇਕ ਹੁੰਦਾ ਹੈ।  

ਲੌਂਗ ਨੂੰ ਪਾਣੀ ਵਿਚ ਉਬਾਲ ਕੇ ਕਾੜਾ ਬਣਾ ਲਵੋ। ਇਸ ਵਿਚ ਸ਼ਹਿਦ ਮਿਲਾ ਕੇ ਦਿਨ ਵਿਚ ਤਿੰਨ ਵਾਰ ਪੀਣ ਨਾਲ ਅਸਥਮਾ ਰੋਗੀਆਂ ਨੂੰ ਕਾਫ਼ੀ ਫ਼ਾਇਦਾ ਹੁੰਦਾ ਹੈ। ਲੌਂਗ ਦੇ ਤੇਲ ਦਾ ਅਰੋਮਾ ਵੀ ਸਾਹ ਰੋਗਾਂ ਤੋਂ ਰਾਹਤ ਦਿਵਾਉਣ ਵਿਚ ਮਦਦਗਾਰ ਹੁੰਦਾ ਹੈ।  ਇਸ ਨੂੰ ਸੂੰਘਣਾ ਨਾਲ ਹੀ ਜੁਕਾਮ, ਬਲਗ਼ਮ, ਦਮਾ, ਬਰੋਂਕਾਇਟਿਸ, ਸਾਇਨਸਾਇਟਿਸ ਆਦਿ ਸਮੱਸਿਆਵਾਂ ਵਿਚ ਤੁਰਤ ਰਾਹਤ ਮਿਲਦੀ ਹੈ।