ਪੇਟ ਲਈ ਬਹੁਤ ਫਾਇਦੇਮੰਦ ਹੈ ਮੂੰਗਫਲੀ
ਮੂੰਗਫਲੀ ਵਿਚ ਬਦਾਮ ਤੋਂ ਵੀ ਜ਼ਿਆਦਾ ਫਾਇਦੇ ਹੁੰਦੇ ਹਨ। ਇਸ ਨੂੰ ਸਸਤਾ ਬਦਾਮ ਵੀ ਕਿਹਾ ਜਾਂਦਾ ਹੈ। 100 ਗਰਾਮ ਕੱਚੀ ਮੂੰਗਫਲੀ 'ਚ 1 ਲਿਟਰ ਦੁੱਧ ਦੇ ਬਰਾਬਰ ...
ਮੂੰਗਫਲੀ ਵਿਚ ਬਦਾਮ ਤੋਂ ਵੀ ਜ਼ਿਆਦਾ ਫਾਇਦੇ ਹੁੰਦੇ ਹਨ। ਇਸ ਨੂੰ ਸਸਤਾ ਬਦਾਮ ਵੀ ਕਿਹਾ ਜਾਂਦਾ ਹੈ। 100 ਗਰਾਮ ਕੱਚੀ ਮੂੰਗਫਲੀ 'ਚ 1 ਲਿਟਰ ਦੁੱਧ ਦੇ ਬਰਾਬਰ ਪ੍ਰੋਟੀਨ ਪਾਇਆ ਜਾਂਦਾ ਹੈ ਜਦੋਂ ਕਿ ਮੂੰਗਫਲੀ ਨੂੰ ਭੁੰਨ ਕੇ ਖਾਣ 'ਤੇ ਉਸ ਵਿਚ ਜਿੰਨੀ ਮਾਤਰਾ ਵਿਚ ਮਿਨਰਲਸ ਮਿਲਦਾ ਹੈ, ਓਨਾ 250 ਗਰਾਮ ਮੀਟ ਵਿਚ ਵੀ ਨਹੀਂ ਮਿਲਦਾ। ਮੂੰਗਫਲੀ ਕੋਲੈਸਟਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ।
ਇਸ ਨਾਲ ਦਿਲ ਸੰਬੰਧੀ ਬੀਮਾਰੀਆਂ ਤੋਂ ਬਚ ਸਕਦੇ ਹਾਂ। ਇਸ ਲਈ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਪ੍ਰੋਟੀਨ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ। ਇਸ ਨੂੰ ਖਾਣ ਨਾਲ ਪੁਰਾਣੇ ਸੈੱਲਾਂ ਦੀ ਮੁਰੰਮਤ ਹੁੰਦੀ ਹੈ ਅਤੇ ਨਵੇਂ ਸੈੱਲ ਬਣਦੇ ਹਨ ਜੋ ਰੋਗਾਂ ਨਾਲ ਲੜਨ ਦੇ ਲਈ ਬਹੁਤ ਹੀ ਜ਼ਰੂਰੀ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਪ੍ਰੋਟੀਨ ਦੀ ਕਮੀ ਪੂਰੀ ਹੋ ਜਾਂਦੀ ਹੈ। ਗਰਭ-ਅਵਸਥਾ 'ਚ ਰੋਜ਼ ਮੂੰਗਫਲੀ ਖਾਣ ਨਾਲ ਪ੍ਰੈਂਗਨੇਸੀ ਵਧੀਆ ਰਹਿੰਦੀ ਹੈ।
ਇਹ ਗਰਭ-ਅਵਸਥਾ 'ਚ ਬੱਚੇ ਦੇ ਵਿਕਾਸ ਕਰਨ 'ਚ ਮਦਦ ਕਰਦੀ ਹੈ। ਨਾਲ ਹੀ ਰੋਜ਼ 50-100 ਗ੍ਰਾਮ ਮੂੰਗਫਲੀ ਰੋਜ਼ ਖਾਣ ਨਾਲ ਸਿਹਤ ਬਣਦੀ ਹੈ। ਭੋਜਨ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ ਅਤੇ ਸਰੀਰ 'ਚ ਖੂਨ ਦੀ ਕਮੀ ਨਹੀਂ ਰਹਿੰਦੀ। ਮੂੰਗਫਲੀ 'ਚ ਪਾਇਆ ਜਾਣ ਵਾਲਾ ਤੇਲ ਪੇਟ ਦੇ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਇਸ ਨੂੰ ਖਾਣ ਨਾਲ ਕਬਜ਼, ਗੈਸ ਅਤੇ ਐਸੀਡੀਟੀ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।
ਇਸ ਨਾਲ ਪਾਚਨ ਸ਼ਕਤੀ ਵਧੀਆ ਰਹਿੰਦੀ ਹੈ। ਇਸ ਲਈ ਇਹ ਪੇਟ ਲਈ ਵੀਂ ਬਹੁਤ ਫਾਇਦੇਮੰਦ ਹੈ। ਅੱਜ ਕਲ੍ਹ ਦੇ ਲੋਕਾਂ 'ਚ ਡਿਪ੍ਰੈਸ਼ਨ ਦੀ ਪਰੇਸ਼ਾਨੀ ਆਮ ਗੱਲ ਹੈ ਸਾਨੂੰ ਡਿਪਰੇਸ਼ਨ ਉਦੋਂ ਹੁੰਦਾ ਹੈ ਜਦੋਂ ਸਰੀਰ ਵਿਚ ਸੇਰੋਟੋਨਿਨ ਨਾਮ ਦੇ ਰਸਾਇਣ ਦਾ ਲੈਵਲ ਘੱਟ ਹੋ ਜਾਂਦਾ ਹੈ। ਮੂੰਗਫਲੀ ਖਾਣ ਨਾਲ ਦਿਮਾਗ ਸਥਿਰ ਰਹਿੰਦਾ ਹੈ। ਕਿਉਂਕਿ ਇਸ 'ਚ ਟਟ੍ਰਿਪਟੋਫੈਨ ਨਾਮ ਦਾ ਤੱਤ ਹੁੰਦਾ ਹੈ ਜੋ ਸਰੀਰ ਵਿਚ ਸੇਰੋਟੋਨਿਨ ਦੇ ਲੈਵਲ ਨੂੰ ਵਧਾਉਂਦਾ ਹੈ।