ਮੱਚੀ ਹੋਈ ਜੀਭ ਦੇ ਘਰੇਲੂ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਸੀਂ ਸਾਰੇ ਕਦੇ ਨਾ ਕਦੇ ਇਹ ਗਲਤੀ ਕਰ ਦਿੰਦੇ ਹਾਂ ਜਿਸ ਨਾਲ ਸਾਡੀ ਜੀਬ ਸੜ ਜਾਂਦੀ ਹੈ, ਜਿਵੇ - ਗਰਮ ਕਾਫ਼ੀ, ਚਾਹ ਦੀ ਇਕ ਘੁੱਟ ਪੀ ਲੈਂਦੇ ਹਾਂ ਜਾਂ ਗਰਮਾ .....

tongue burn

ਅਸੀਂ ਸਾਰੇ ਕਦੇ ਨਾ ਕਦੇ ਇਹ ਗਲਤੀ ਕਰ ਦਿੰਦੇ ਹਾਂ ਜਿਸ ਨਾਲ ਸਾਡੀ ਜੀਭ ਸੜ ਜਾਂਦੀ ਹੈ, ਜਿਵੇ - ਗਰਮ ਕਾਫ਼ੀ, ਚਾਹ ਦੀ ਇਕ ਘੁੱਟ ਪੀ ਲੈਂਦੇ ਹਾਂ ਜਾਂ ਗਰਮਾ ਗਰਮ ਪੀਜ਼ਾ ਖਾ ਲੈਂਦੇ ਹਾਂ ਜਿਸ ਨਾਲ ਅਸੀਂ ਜੀਭ ਸਾੜ ਲੈਂਦੇ ਹਾਂ। ਚੰਗੀ ਗੱਲ ਇਹ ਹੈ ਕਿ ਇਸ ਦੇ ਨਾਲ ਹੋਣ ਵਾਲੇ ਦਰਦ ਅਤੇ ਸੋਜ ਨੂੰ ਘੱਟ ਕਰਨ ਲਈ ਅਨੇਕ ਤਰਕੀਬਾਂ ਹਨ। ਤੁਸੀ ਹੇਠਾਂ ਦਿਤੇ ਗਏ ਉਪਾਅ ਕਰਕੇ ਵੇਖੋ। ਜਦੋਂ ਵੀ ਤੁਹਾਡੀ ਜੀਭ ਜਲੇ ਤਾਂ ਤੁਸੀ ਤੁਰੰਤ ਉਸ ਥੁੱਕ ਨੂੰ ਕੱਢ ਕੇ ਆਪਣੀ ਜੀਭ ਨੂੰ ਬਾਹਰ ਕੱਢੋ ਅਤੇ ਮੁੰਹ ਤੋਂ ਸਾਹ ਲਉ। ਅਜਿਹਾ ਕਰਨ ਨਾਲ ਠੰਡੀ ਹਵਾ ਤੁਹਾਡੀ ਜੀਭ ਉਤੇ ਲੱਗੇਗੀ ਅਤੇ ਤੁਹਾਨੂੰ ਠੰਢਕ ਦਾ ਅਹਿਸਾਸ ਹੋਵੇਗਾ। ਨਾਲ ਹੀ ਦਰਦ ਅਤੇ ਜਲਨ ਵੀ ਘੱਟ ਹੋ ਜਾਵੇਗੀ।