ਬੱਚੇਦਾਨੀ ਦੇ ਕੈਂਸਰ ਦੇ 95% ਤੋਂ ਵੱਧ ਮਰੀਜ਼ ਗਰੀਬ ਅਤੇ ਪੇਂਡੂ ਹਨ- ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਰਕਾਰ ਜਲਦ ਹੀ ਸਸਤੀ ਟੀਕਾਕਰਨ ਮੁਹਿੰਮ ਚਲਾਉਣ ਦੀ ਕਰ ਰਹੀ ਤਿਆਰੀ

photo

 

ਨਵੀਂ ਦਿੱਲੀ :  ਬੱਚੇਦਾਨੀ ਦੇ ਕੈਂਸਰ ਬਾਰੇ ਇਕ ਹੈਰਾਨੀਜਨਕ ਅਧਿਐਨ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਦੇਸ਼ ਵਿਚ ਬੱਚੇਦਾਨੀ ਦੇ ਕੈਂਸਰ ਤੋਂ ਪੀੜਤ 95 ਫੀਸਦੀ ਮਰੀਜ਼ ਗਰੀਬ ਅਤੇ ਪੇਂਡੂ ਮਾਹੌਲ ਤੋਂ ਆਉਂਦੇ ਹਨ। ਦੁਨੀਆ ਭਰ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਇਹ ਬੀਮਾਰੀ ਗਰੀਬਾਂ ਦੀ ਹੀ ਹੈ। ਇਸਦਾ ਮਤਲਬ ਹੈ ਕਿ ਦੁਨੀਆ ਭਰ ਵਿਚ ਗਰਭ ਕੈਂਸਰ ਦੇ 90 ਪ੍ਰਤੀਸ਼ਤ ਕੇਸ ਬਹੁਤ ਗਰੀਬ ਅਤੇ ਘੱਟ ਆਮਦਨੀ ਵਾਲੇ ਦੇਸ਼ਾਂ ਵਿਚ ਹਨ। ਇਸ ਰਿਪੋਰਟ ਤੋਂ ਦੋ ਹੋਰ ਅਹਿਮ ਗੱਲਾਂ ਵੀ ਸਾਹਮਣੇ ਆਉਂਦੀਆਂ ਹਨ। ਸਭ ਤੋਂ ਪਹਿਲਾਂ ਜੇਕਰ ਲੜਕੀਆਂ ਅਤੇ ਔਰਤਾਂ ਸਹੀ ਸਮੇਂ 'ਤੇ ਟੀਕਾਕਰਨ ਕਰਵਾ ਲੈਣ ਤਾਂ ਇਸ ਕੈਂਸਰ ਤੋਂ ਬਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਹਿਮਾਚਲ 'ਚ ਕੁਦਰਤ ਦਾ ਕਹਿਰ ਜਾਰੀ, ਸਿਰਮੌਰ ਜ਼ਿਲ੍ਹੇ ਵਿਚ ਫਟਿਆ ਬੱਦਲ  

ਦੂਜੇ ਪਾਸੇ ਜੇਕਰ ਕੈਂਸਰ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਮਰੀਜ਼ ਦੀ ਜਾਨ ਵੀ ਬਚਾਈ ਜਾ ਸਕਦੀ ਹੈ। 21 ਏਸ਼ੀਆਈ ਦੇਸ਼ਾਂ ਵਿਚ ਕੀਤੀ ਗਈ ਇਹ ਅਧਿਐਨ ਰਿਪੋਰਟ ਹਾਲ ਹੀ ਵਿਚ ਅੰਤਰਰਾਸ਼ਟਰੀ ਰਸਾਲੇ ‘ਦਿ ਲੈਂਸੇਟ’ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਏਮਜ਼, ਦਿੱਲੀ ਤੋਂ ਓਨਕੋਲੋਜਿਸਟ ਡਾ. ਅਭਿਸ਼ੇਕ ਸ਼ੰਕਰ ਨੇ ਭਾਰਤੀ ਪੱਖ ਤੋਂ ਅਧਿਐਨ ਵਿਚ ਹਿੱਸਾ ਲਿਆ।

ਇਹ ਵੀ ਪੜ੍ਹੋ: 15 ਸਾਲ ਪਹਿਲਾਂ ਦੁਬਈ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਡਾਕਟਰ ਅਭਿਸ਼ੇਕ ਦਾ ਕਹਿਣਾ ਹੈ, ਦੁਨੀਆ ਵਿਚ ਗਰਭ ਦੇ ਕੈਂਸਰ ਦੇ 95% ਕੇਸ ਹਿਊਮਨ ਪੈਪਿਲੋਮਾ ਵਾਇਰਸ ਕਾਰਨ ਹੁੰਦੇ ਹਨ ਅਤੇ ਇਸ ਨੂੰ ਰੋਕਿਆ ਜਾ ਸਕਦਾ ਹੈ। ਇਸ ਸਬੰਧੀ 21 ਦੇਸ਼ਾਂ ਵਿਚ ਅਧਿਐਨ ਕੀਤਾ ਗਿਆ ਹੈ। ਡਬਲੂਐਚਓ ਅਤੇ ਭਾਰਤ ਲੋਕਾਂ ਨੂੰ ਬੱਚੇਦਾਨੀ ਦੇ ਕੈਂਸਰ ਤੋਂ ਬਚਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ। 2030 ਤੱਕ 15 ਸਾਲ ਦੀ ਉਮਰ ਦੀਆਂ 90 ਫੀਸਦੀ ਲੜਕੀਆਂ ਦਾ ਟੀਕਾਕਰਨ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਕੇਂਦਰ ਸਰਕਾਰ ਨੇ ਬੱਚੇਦਾਨੀ ਦੇ ਕੈਂਸਰ ਨੂੰ ਰੋਕਣ ਲਈ ਵੱਡੀ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਡਾਕਟਰ ਅਭਿਸ਼ੇਕ ਨੇ ਦਸਿਆ ਕਿ ਇਹ ਟੀਕਾ ਭਾਰਤ ਵਿਚ ਹੀ ਤਿਆਰ ਕੀਤਾ ਗਿਆ ਹੈ। ਟੀਕਾਕਰਨ ਮੁਹਿੰਮ ਜਲਦੀ ਹੀ ਵੱਡੇ ਪੱਧਰ 'ਤੇ ਸ਼ੁਰੂ ਹੋਵੇਗੀ। ਇਸ ਵਿੱਚ ਔਰਤਾਂ ਅਤੇ ਲੜਕੀਆਂ ਦਾ ਘੱਟ ਖਰਚੇ 'ਤੇ ਟੀਕਾਕਰਨ ਕੀਤਾ ਜਾਵੇਗਾ। ਇਸ ਸਮੇਂ ਮਾਰਕੀਟ ਵਿੱਚ ਉਪਲਬਧ ਟੀਕੇ ਦੀ ਕੀਮਤ ਪ੍ਰਤੀ ਖੁਰਾਕ ਲਗਭਗ 2,000 ਰੁਪਏ ਹੈ।