ਕੱਚਾ ਪਿਆਜ਼ ਖਾਣ ਨਾਲ ਹੁੰਦੀਆਂ ਹਨ ਕਈ ਬਿਮਾਰੀਆਂ ਜੜ੍ਹ ਤੋਂ ਖ਼ਤਮ

ਏਜੰਸੀ

ਜੀਵਨ ਜਾਚ, ਸਿਹਤ

ਪਿਆਜ਼ ਖਾਣ ਨਾਲ ਢਿੱਡ ਅੰਦਰੋਂ ਸਾਫ਼ ਹੋ ਜਾਂਦਾ ਹੈ। ਜਿਸਦੇ ਨਾਲ ਕਬਜ਼ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ।

Onion Benefits

ਨਵੀਂ ਦਿੱਲੀ :  ਪਿਆਜ਼ ਇੱਕ ਅਜਿਹੀ ਚੀਜ਼ ਹੈ ਜੋ ਹਰ ਕਿਸੇ ਦੇ ਘਰ ‘ਚ ਆਸਾਨੀ ਨਾਲ ਮਿਲ ਜਾਂਦਾ ਹੈ ਕਿਉਂਕਿ ਪਿਆਜ਼ ਤੋਂ ਬਿਨ੍ਹਾਂ ਸਬਜ਼ੀ ਦਾ ਸੁਆਦ ਅਧੂਰਾ ਮੰਨਿਆ ਜਾਂਦਾ ਹੈ। ਅਸੀਂ ਪਿਆਜ਼ ਨੂੰ ਸਬਜ਼ੀ ਲਈ ਅਤੇ ਸਲਾਦ ਲਈ ਵੀ ਵਰਤਦੇ ਹਾਂ। ਮੰਨਿਆ ਜਾਂਦਾ ਹੈ ਕਿ ਕੱਚਾ ਪਿਆਜ਼ ਖਾਣ ਨਾਲ ਪੇਟ ਨੂੰ ਕਈ ਫ਼ਾਇਦੇ ਹੁੰਦੇ ਹਨ। ਦੱਸ ਦਈਏ ਕਿ ਕੱਚੇ ਪਿਆਜ਼ ‘ਚ ਭਰਪੂਰ ਫਾਈਬਰ ਮੌਜੂਦ ਹੁੰਦਾ ਹੈ ਜੋ ਢਿੱਡ ਦੇ ਅੰਦਰ ਚਿਪਕੇ ਹੋਏ ਖਾਣੇ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ।

ਪਿਆਜ਼ ਖਾਣ ਨਾਲ ਢਿੱਡ ਅੰਦਰੋਂ ਸਾਫ਼ ਹੋ ਜਾਂਦਾ ਹੈ। ਜਿਸਦੇ ਨਾਲ ਕਬਜ਼ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ। ਪਿਆਜ਼ ਦੇ ਹੋਰ ਵੀ ਕਈ ਫ਼ਾਇਦੇ ਹਨ, ਜਿਵੇ ਕਿ ਜੀਵਾਣੂਰੋਧੀ, ਤਣਾਅਰੋਧੀ, ਦਰਦ ਨਿਵਾਰਕ, ਸ਼ੂਗਰ ਨੂੰ ਕੰਟਰੋਲ ਕਰਨ ਵਾਲਾ, ਪੱਥਰੀ ਹਟਾਉਣ ਵਾਲਾ ਅਤੇ ਗਠੀਆ ਰੋਧੀ ਵੀ ਹੈ। ਸਾਡੇ ਖਾਣੇ ਨੂੰ ਸਵਾਦਿਸ਼ਟ ਬਨਾਉਣ ਦੇ ਨਾਲ-ਨਾਲ ਪਿਆਜ਼ ਇੱਕ ਚੰਗੀ ਔਸ਼ਧੀ ਵੀ ਹੈ। ਇਹ ਕਈ ਬੀਮਾਰੀਆਂ ਦੀ ਦਵਾਈ ਹੈ। ਪਿਆਜ਼ ਵਿਚ ਕੈਲਿਸਿਨ ਅਤੇ ਵਿਟਾਮਿਨ ਬੀ ਸਮਰੱਥ ਮਾਤਰਾ ਵਿਚ ਪਾਇਆ ਜਾਂਦਾ ਹੈ।

ਇਸ ਤੋਂ ਇਲਾਵਾ ਦੰਦਾਂ ‘ਚ ਪਾਈਰੀਆ ਦੀ ਸਮੱਸਿਆ ਹੈ ਤਾਂ ਪਿਆਜ਼ ਦੇ ਟੁਕੜੇ ਨੂੰ ਤਵੇ ‘ਤੇ ਗਰਮ ਕਰਕੇ ਦੰਦਾਂ ਦੇ ਹੇਠਾਂ ਦਬਾ ਕੇ ਮੂੰਹ ਬੰਦ ਕਰ ਲਓ, ਅਜਿਹਾ ਕਰਨ ਨਾਲ ਤੁਹਾਡੇ ਮੂੰਹ ਵਿਚ ਲਾਰ ਇਕੱਠੀ ਹੋ ਜਾਵੇਗੀ। ਉਸਨੂੰ ਕੁਝ ਦੇਰ ਮੂੰਹ ਵਿਚ ਰੱਖਣ ਤੋਂ ਬਾਅਦ ਬਾਹਰ ਕੱਢ ਦਿਓ। ਅਜਿਹਾ ਕੁਝ ਦਿਨ, ਵਿਚ 4 – 5 ਵਾਰ ਕਰਨ ਨਾਲ ਪਾਇਰੀਆ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਵਾਲ ਝੜਣ ਦੀ ਸਮੱਸਿਆ ਨੂੰ ਖ਼ਤਮ ਕਰਦਾ ਹੈ। ਡਿੱਗਦੇ ਹੋਏ ਵਾਲਾਂ ਦੇ ਸਥਾਨ ‘ਤੇ ਪਿਆਜ਼ ਦਾ ਰਸ ਲਗਾਉਣ ਨਾਲ ਵਾਲਾਂ ਦਾ ਗਿਰਨਾ ਬੰਦ ਹੋ ਜਾਂਦਾ ਹੈ ਅਤੇ ਪਿਆਜ਼ ਦਾ ਲੇਪ ਵਾਲਾਂ ਵਿਚ ਲਗਾਉਣ ਨਾਲ ਕਾਲੇ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਹਨ।

ਸਰੀਰਕ ਸਮਰੱਥਾ ਨੂੰ ਵਧਾਉਣ ਲਈ ਪਿਆਜ਼ ਦਾ ਇਸਤੇਮਾਲ ਹੁੰਦਾ ਆਇਆ ਹੈ। ਪਿਆਜ਼ ਦੇ ਰਸ ਨੂੰ ਪਾਣੀ ਵਿਚ ਉਬਾਲ ਕੇ ਪੀਣ ਨਾਲ ਯੂਰੀਨ ਸਬੰਧੀ ਸਮੱਸਿਆ ਖ਼ਤਮ ਹੋ ਜਾਂਦੀਆਂ ਹਨ। ਜੇਕਰ ਯੂਰੀਨ ਆਉਣਾ ਬੰਦ ਹੋ ਜਾਵੇ ਤਾਂ ਦੋ ਚੱਮਚ ਪਿਆਜ਼ ਦਾ ਰਸ ਅਤੇ ਕਣਕ ਦਾ ਆਟਾ ਲੈ ਕੇ ਹਲਵਾ ਬਣਾ ਲਓ, ਇਸ ਨੂੰ ਗਰਮ ਕਰ ਕੇ ਪੇਟ ਉੱਤੇ ਇਸਦਾ ਲੇਪ ਲਗਾਉਣ ਨਾਲ ਪੇਸ਼ਾਬ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਪੱਥਰੀ ਦੀ ਸ਼ਿਕਾਇਤ ਹੋਣ ‘ਤੇ ਪਿਆਜ਼ ਬਹੁਤ ਲਾਭਦਾਇਕ ਹੁੰਦਾ ਹੈ। ਪਿਆਜ਼ ਦਾ ਰਸ ਸਵੇਰੇ ਖਾਲੀ ਪੇਟ ਪੀਣ ਨਾਲ ਪੱਥਰੀ ਆਪਣੇ ਆਪ ਕੱਟ ਕੇ ਯੂਰੀਨ ਦੌਰਾਨ ਬਾਹਰ ਨਿਕਲ ਜਾਂਦੀ ਹੈ। ਪਿਆਜ਼ ਦੇ ਰਸ ਨੂੰ ਚੀਨੀ ਦੇ ਨਾਲ ਮਿਲਾ ਕੇ ਪੀਣ ਨਾਲ ਵੀ ਪਥਰੀ ਦੀ ਸ਼ਿਕਾਇਤ ਤੋਂ ਰਾਹਤ ਮਿਲਦੀ ਹੈ।