ਮਹਿੰਗੇ ਪਿਆਜ਼ ਨੇ ਫਿਰ ਕਢਾਏ ਲੋਕਾਂ ਦੇ ਹੰਝੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

100 ਰੁਪਏ ਕਿੱਲੋ ਵਿੱਕ ਰਿਹੈ ਪਿਆਜ

Onion price continue to rule high at Rs 80-100/kg in market

ਨਵੀਂ ਦਿੱਲੀ : ਦੇਸ਼ 'ਚ ਪਿਆਜ਼ ਦੀਆਂ ਕੀਮਤਾਂ ਫਿਰ ਆਸਮਾਨ ਛੋਹ ਰਹੀਆਂ ਹਨ। ਬੁਧਵਾਰ ਨੂੰ ਦਿੱਲੀ-ਐਨ.ਸੀ.ਆਰ. 'ਚ ਪਿਆਜ਼ ਦੀ ਕੀਮਤ ਪ੍ਰਤੀ ਕਿਲੋ 80 ਤੋਂ 100 ਰੁਪਏ ਤਕ ਪਹੁੰਚ ਗਈ। ਸਰਕਾਰ ਨੇ ਥੋੜੀ ਤੇਜ਼ੀ ਵਿਖਾਉਂਦਿਆਂ ਪਿਆਜ਼ ਦੀ ਦਰਾਮਦ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਜੋ ਹਾਲਾਤ ਹਨ, ਉਸ ਤੋਂ ਲੱਗਦਾ ਹੈ ਕਿ ਪਿਆਜ਼ ਲੋਕਾਂ ਨੂੰ ਹੋਰ ਰੁਆਏਗਾ।

ਵਪਾਰੀਆਂ ਮੁਤਾਬਕ ਬਾਜ਼ਾਰ 'ਚ ਪਿਆਜ਼ ਦੀ ਕੀਮਤ 120 ਰੁਪਏ ਪ੍ਰਤੀ ਕਿਲੋ ਤਕ ਜਾ ਸਕਦੀ ਹੈ। ਇਸ ਤੋਂ ਪਹਿਲਾਂ ਮੀਂਹ ਕਾਰਨ ਫਸਲਾਂ ਖ਼ਰਾਬ ਹੋਣ ਦਾ ਅਸਰ ਪਿਆਜ਼ 'ਤੇ ਪਿਆ ਸੀ। ਉਦੋਂ ਵੀ ਪਿਆਜ਼ 100 ਰੁਪਏ ਪ੍ਰਤੀ ਕਿਲੋ ਤਕ ਵਿਕਿਆ ਸੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੰਡੀਆਂ 'ਚ ਜ਼ਿਆਦਾਤਰ ਪਿਆਜ਼ ਨਾਸਿਕ ਤੋਂ ਆਉਂਦਾ ਹੈ। ਪਿੱਛਿਓਂ ਪਿਆਜ਼ ਦੀ ਸਪਲਾਈ ਘੱਟ ਆ ਰਹੀ ਹੈ ਜਿਸ ਕਾਰਨ ਮੰਡੀਆਂ 'ਚ ਪਿਆਜ਼ ਦੀਆਂ ਕੀਮਤਾਂ 'ਚ ਇਕ ਵਾਰ ਮੁੜ ਉਛਾਲ ਦੇਖਣ ਨੂੰ ਮਿਲਿਆ ਹੈ।

ਸਬਜ਼ੀ ਦੁਕਾਨਦਾਰਾਂ ਨੇ ਕਿਹਾ ਕਿ ਸ਼ਾਇਦ ਅਗਲੇ 15 ਦਿਨਾਂ ਤਕ ਪਿਆਜ਼ ਦੀਆਂ ਕੀਮਤਾਂ ਘਟਣ ਦੀ ਕੋਈ ਉਮੀਦ ਨਹੀਂ ਹੈ। ਮੰਡੀ 'ਚ ਫ਼ਿਲਹਾਲ ਨਾਸਿਕ ਵਾਲਾ ਪਿਆਜ਼ ਹੀ ਵਿਕ ਰਿਹਾ ਹੈ। ਅਮੂਮਨ ਇਨ੍ਹਾਂ ਦਿਨਾਂ 'ਚ ਪਾਕਿਸਤਾਨ ਦਾ ਪਿਆਜ਼ ਮੰਡੀਆਂ 'ਚ ਪਹੁੰਚ ਜਾਂਦਾ ਸੀ ਪਰ ਹੁਣ ਪਾਕਿਸਤਾਨ ਤੋਂ ਪਿਆਜ਼ ਦੀ ਖੇਪ ਪਹੁੰਚ ਨਹੀਂ ਰਹੀ ਅਤੇ ਮੰਡੀਆਂ 'ਚ ਨਾਸਿਕ ਤੋਂ ਲੋੜੀਂਦੇ ਪਿਆਜ਼ ਦਾ ਸਟਾਕ ਨਹੀਂ ਆ ਰਿਹਾ ਹੈ। ਉਧਰ ਕੇਂਦਰ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਅਫ਼ਗ਼ਾਨਿਸਤਾਨ, ਮਿਸਰ, ਤੁਰਕੀ ਅਤੇ ਈਰਾਨ ਤੋਂ ਪਿਆਜ਼ ਦੀ ਸਪਲਾਈ ਵਧਾਈ ਜਾਵੇਗੀ। ਇਨ੍ਹਾਂ ਦੇਸ਼ਾਂ ਤੋਂ ਪਿਆਜ਼ ਖਰੀਦਣ ਲਈ ਸਰਕਾਰ ਫੈਸੀਲਿਏਟਰ ਦੀ ਭੂਮਿਕਾ ਨਿਭਾਏਗੀ। 

ਕੀਮਤਾਂ ਵਧਣ ਦਾ ਕੀ ਕਾਰਨ ਹੈ ?
ਬੇਮੌਸਮੀ ਮੀਂਹ ਕਾਰਨ ਪਿਆਜ਼ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਸਤੰਬਰ ਤੇ ਅਕਤੂਬਰ 'ਚ ਭਾਰੀ ਮੀਂਹ ਕਾਰਨ ਨਾਸਿਕ, ਅਹਿਮਦਨਗਰ ਅਤੇ ਪੁਣੇ 'ਚ ਪਿਆਜ਼ ਦੀ ਫਸਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਜ਼ਿਆਦਾਤਰ ਕਿਸਾਨ ਆਪਣਾ ਪੁਰਾਣਾ ਸਟਾਕ ਹੀ ਵੇਚ ਰਹੇ ਹਨ। ਨਵਾਂ ਪਿਆਜ਼ ਮੀਂਹ ਕਾਰਨ ਖ਼ਰਾਬ ਹੋ ਗਿਆ ਹੈ। ਜਿਸ ਕਾਰਨ ਪਿਆਜ਼ ਉਤਪਾਦਕ ਕਿਸਾਨਾਂ ਦਾ ਕਹਿਣਾ ਹੈ ਕਿ ਪਿਆਜ਼ ਦੇ ਪੁਰਾਣੇ