ਜਿਣਸੀ ਬੀਮਾਰੀਆਂ ਲਈ ਵਰਦਾਨ ਹੈ ਚਿੱਟੀ ਮੂਸਲੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਚਿੱਟੀ ਮੂਸਲੀ ਜਿਣਸੀ ਸਮੱਸਿਆਵਾਂ ਲਈ ਸ਼ਕਤੀਸ਼ਾਲੀ ਜੜ੍ਹੀ-ਬੂਟੀ ਮੰਨੀ ਜਾਂਦੀ ਹੈ। ਸਫ਼ੈਦ ਮੂਸਲੀ ਦੀ ਜੜ੍ਹ ਦੇ ਪਾਊਡਰ ਦੀ ਵਰਤੋਂ ਆਯੁਰਵੈਦ ਵਿਚ ਕੀਤੀ ਜਾਂਦੀ ਹੈ।

White muesli is a boon for sexual diseases

ਚਿੱਟੀ ਮੂਸਲੀ ਜਿਣਸੀ ਸਮੱਸਿਆਵਾਂ ਲਈ ਸ਼ਕਤੀਸ਼ਾਲੀ ਜੜ੍ਹੀ-ਬੂਟੀ ਮੰਨੀ ਜਾਂਦੀ ਹੈ। ਸਫ਼ੈਦ ਮੂਸਲੀ ਦੀ ਜੜ੍ਹ ਦੇ ਪਾਊਡਰ ਦੀ ਵਰਤੋਂ ਆਯੁਰਵੈਦ ਵਿਚ ਕੀਤੀ ਜਾਂਦੀ ਹੈ। ਆਮ ਤੌਰ ’ਤੇ ਚਿੱਟੀ ਮੂਸਲੀ ਨੂੰ ਮਰਦਾਨਾ ਕਮਜ਼ੋਰੀ, ਸਰੀਰਕ ਕਮਜ਼ੋਰੀ ਆਦਿ ਦੇ ਇਲਾਜ ਵਿਚ ਉਪਯੋਗੀ ਮੰਨਿਆ ਜਾਂਦਾ ਹੈ। ਦੂਜੇ ਪਾਸੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਦੇ ਜਿਣਸੀ ਰੋਗਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਫ਼ਾਇਦੇ ਹਨ। ਆਉ ਜਾਣਦੇ ਹਾਂ ਇਸ ਬਾਰੇ:

ਜੇ ਤੁਹਾਨੂੰ ਅਕਸਰ ਸਰੀਰ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਤਾਂ ਰੋਜ਼ਾਨਾ ਸਫ਼ੈਦ ਮੂਸਲੀ ਦੀ ਜੜ੍ਹ ਦਾ ਸੇਵਨ ਕਰਨਾ ਲਾਭਦਾਇਕ ਹੈ। ਇਹ ਹਾਈਪਰਟੈਂਸ਼ਨ, ਗਠੀਏ ਵਿਚ ਵੀ ਲਾਭਦਾਇਕ ਹੈ।

ਪੱਥਰੀ ਦੀ ਸਮੱਸਿਆ ਵਿਚ ਚਿੱਟੀ ਮੂਸਲੀ ਨੂੰ ਇੰਦਰਾਯਨ ਦੀ ਸੁੱਕੀ ਜੜ੍ਹ ਨਾਲ ਬਰਾਬਰ ਮਾਤਰਾ (1-1 ਗ੍ਰਾਮ) ਵਿਚ ਪੀਸ ਕੇ, ਇਸ ਨੂੰ ਇਕ ਗਲਾਸ ਪਾਣੀ ਵਿਚ ਮਿਲਾ ਕੇ ਰੋਜ਼ਾਨਾ ਸਵੇਰੇ ਮਰੀਜ਼ ਨੂੰ ਦਿਉ। ਇਹ ਉਪਾਅ ਸੱਤ ਦਿਨਾਂ ਦੇ ਅੰਦਰ ਅਪਣਾ ਪ੍ਰਭਾਵ ਦਿਖਾਉਂਦਾ ਹੈ ਤੇ ਪੱਥਰੀ ਘੁਲ ਜਾਂਦੀ ਹੈ।

ਸਫ਼ੈਦ ਮੂਸਲੀ ਸਰੀਰਕ ਨਿਪੁੰਸਕਤਾ ਨੂੰ ਦੂਰ ਕਰ ਕੇ ਊਰਜਾ ਵਧਾਉਣ ਵਿਚ ਬਹੁਤ ਲਾਭਦਾਇਕ ਹੈ, ਇਹੋ ਕਾਰਨ ਹੈ ਕਿ ਚਿੱਟੀ ਮੂਸਲੀ ਕਈ ਪ੍ਰਕਾਰ ਦੀਆਂ ਦਵਾਈਆਂ ਤਿਆਰ ਕਰਨ ਵਿਚ ਵਰਤੀ ਜਾਂਦੀ ਹੈ।

ਮੂਸਲੀ ਔਰਤਾਂ ਲਈ ਬਹੁਤ ਲਾਭਦਾਇਕ ਹੈ। ਇਹ ਉਮਰ ਦੇ ਪ੍ਰਭਾਵ ਨੂੰ ਘਟਾ ਕੇ ਸੁੰਦਰਤਾ ਵਧਾਉਣ ਵਿਚ ਵੀ ਸਹਾਇਕ ਸਿੱਧ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਔਰਤਾਂ ਦੀਆਂ ਪ੍ਰਮੁੱਖ ਸਮੱਸਿਆਵਾਂ ਵਿਚ ਵੀ ਇਸ ਦਾ ਸੇਵਨ ਲਾਭਦਾਇਕ ਹੈ।

ਜੇਕਰ ਪਿਸ਼ਾਬ ਵਿਚ ਜਲਣ ਦੀ ਸ਼ਿਕਾਇਤ ਹੈ, ਤਾਂ ਚਿੱਟੀ ਮੂਸਲੀ ਦੀ ਜੜ੍ਹ ਨੂੰ ਪੀਸ ਕੇ ਅਤੇ ਇਲਾਇਚੀ ਨਾਲ ਦੁੱਧ ਵਿਚ ਉਬਾਲ ਕੇ ਪੀਣ ਨਾਲ ਬਹੁਤ ਲਾਭ ਹੁੰਦਾ ਹੈ। ਇਸ ਦੁੱਧ ਨੂੰ ਦਿਨ ਵਿਚ ਦੋ ਵਾਰ ਪੀਣਾ ਲਾਭਦਾਇਕ ਹੋਵੇਗਾ।

ਮੂਸਲੀ ਵੀਰਜ ਵਿਚ ਸ਼ੁਕਰਾਣੂਆਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਪੁਰਸ਼ਾਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਣ ਵਿਚ ਮਦਦਗਾਰ ਹੈ। ਬਹੁਤ ਸਾਰੀਆਂ ਖੋਜਾਂ ਇਹ ਵੀ ਦਰਸਾਉਂਦੀਆਂ ਹਨ ਕਿ ਚਿੱਟੀ ਮੂਸਲੀ ਸ਼ੂਗਰ ਤੋਂ ਬਾਅਦ ਨਿਪੁੰਸਕਤਾ ਦੀਆਂ ਸ਼ਿਕਾਇਤਾਂ ਵਿਚ ਵੀ ਹਾਂਪੱਖੀ ਪ੍ਰਭਾਵ ਦਿਖਾਉਂਦੀ ਹੈ।