ਸਿਰਫ ਫਲ ਨਹੀਂ ਦਵਾਈ ਵੀ ਹੈ ਸੀਤਾਫਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸੀਤਾਫਲ ਇਕ ਬਹੁਤ ਹੀ ਸੁਆਦੀ ਫਲ ਹੈ ਪਰ ਲੋਕ ਇਸ ਦੇ ਬਾਰੇ ਘੱਟ ਹੀ ਜਾਣਕਾਰੀ ਰੱਖਦੇ ਹਨ। ਸੀਤਾਫਲ ਅਗਸਤ, ਨੰਵਬਰ ਦੇ ਨੇੜੇ ਬਾਜ਼ਾਰ 'ਚ ਆਉਂਦਾ ਹੈ। ਜੇਕਰ ਤੁਸੀਂ ਦਿਨ ...

Sugar - Apple

ਸੀਤਾਫਲ ਇਕ ਬਹੁਤ ਹੀ ਸੁਆਦੀ ਫਲ ਹੈ ਪਰ ਲੋਕ ਇਸ ਦੇ ਬਾਰੇ ਘੱਟ ਹੀ ਜਾਣਕਾਰੀ ਰੱਖਦੇ ਹਨ। ਸੀਤਾਫਲ ਅਗਸਤ, ਨੰਵਬਰ ਦੇ ਨੇੜੇ ਬਾਜ਼ਾਰ 'ਚ ਆਉਂਦਾ ਹੈ। ਜੇਕਰ ਤੁਸੀਂ ਦਿਨ 'ਚ ਇਕ ਵਾਰ ਵੀ ਇਸ ਫਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲੇਗਾ। ਸੀਤਾਫਲ ਦੇ ਬੀਜ ਨੂੰ ਬਕਰੀ ਦੇ ਦੁੱਧ ਦੇ ਨਾਲ ਪੀਸ ਕੇ ਲੇਪ ਕਰਨ ਨਾਲ ਸਿਰ 'ਤੇ ਵਾਲ ਆ ਜਾਂਦੇ ਹਨ ਅਤੇ ਦਿਮਾਗ ਨੂੰ ਠੰਡਕ ਪਹੁੰਚਦੀ ਹੈ।

ਜਦੋਂ ਫਲ ਕੱਚਾ ਹੋਵੇ ਤਾਂ ਉਸ ਨੂੰ ਕੱਟ ਕੇ ਸੁਕਾ ਲਵੋ ਅਤੇ ਪੀਸ ਕੇ ਰੋਗੀਆਂ ਨੂੰ ਖਵਾਓ। ਇਸ ਨਾਲ ਡਾਏਰੀਆ ਦੀ ਸਮੱਸਿਆ ਖਤਮ ਹੋ ਜਾਵੇਗੀ। ਜਿਨ੍ਹਾਂ ਦਾ ਦਿਲ ਕਮਜ਼ੋਰ ਹੈ। ਉਨ੍ਹਾਂ ਲਈ ਸੀਤਾਫਲ ਵਧੀਆ ਸਾਬਤ ਹੁੰਦਾ ਹੈ। ਸੀਤਾਫਲ ਦੇ ਬੀਜਾਂ ਨੂੰ ਪੀਸ ਕੇ ਇਸ ਦਾ ਚੂਰਨ ਬਣਾ ਕੇ ਪਾਣੀ ਨਾਲ ਲੇਪ ਤਿਆਰ ਕਰਕੇ ਰਾਤ ਨੂੰ ਸਿਰ 'ਤੇ ਲਗਾਓ ਅਤੇ ਸਵੇਰੇ ਸਿਰ ਨੂੰ ਧੋ ਲਵੋ।

ਦੋ ਜਾਂ ਤਿੰਨ ਵਾਰ ਅਜਿਹਾ ਕਰਨ ਨਾਲ ਤੁਹਾਡੀਆਂ ਜੂੰਆਂ ਖਤਮ ਹੋ ਜਾਣਗੀਆਂ। ਇਸ ਫਲ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ 'ਚ ਘੁਲਣਸ਼ੀਲ ਰੇਸ਼ੇ ਹੁੰਦੇ ਹਨ ਜਿਹੜੇ ਕਿ ਪਾਚਣ ਕਿਰਿਆ ਦੇ ਲਈ ਵਧੀਆ ਹੁੰਦਾ ਹੈ। ਇਸ 'ਚ ਭਰਪੂਰ ਵਿਟਾਮਿਨ ਏ ਹੁੰਦਾ ਹੈ ਜਿਹੜਾ ਕਿ ਸਾਡੇ ਵਾਲਾਂ, ਅੱਖਾਂ ਅਤੇ ਚਮੜੀ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।