ਹਿਮਾਚਲ 'ਚ ਸਵਾਈਨ ਫਲੂ ਨਾਲ ਦੋ ਔਰਤਾਂ ਨੇ ਤੋੜਿਆ ਦਮ, ਹੁਣ ਤੱਕ 20 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿਮਾਚਲ ਪ੍ਰਦੇਸ਼ ਵਿਚ ਸਵਾਈਨ ਫਲੂ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਹੈ। ਦੋ ਹੋਰ ਮੌਤਾਂ ਹੋਈਆਂ ਹਨ। ਇਸ ਜਾਨਲੇਵਾ ਬਿਮਾਰੀ ਨਾਲ ਮ੍ਰਿਤਕਾਂ ਦੀ ਸੰਖਿਆ ਹੁਣ 20 'ਤੇ ...

Swine Flu

ਨਵੀਂ ਦਿੱਲੀ :- ਹਿਮਾਚਲ ਪ੍ਰਦੇਸ਼ ਵਿਚ ਸਵਾਈਨ ਫਲੂ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਹੈ। ਦੋ ਹੋਰ ਮੌਤਾਂ ਹੋਈਆਂ ਹਨ। ਇਸ ਜਾਨਲੇਵਾ ਬਿਮਾਰੀ ਨਾਲ ਮ੍ਰਿਤਕਾਂ ਦੀ ਸੰਖਿਆ ਹੁਣ 20 'ਤੇ ਪਹੁੰਚ ਗਈ ਹੈ। ਕਾਂਗੜਾ ਵਿਚ ਦੋ ਮੌਤਾਂ ਹੋਈਆਂ ਹਨ। ਟਾਂਡਾ ਵਿਚ ਦੋ ਔਰਤਾਂ ਦੀ ਮੌਤ ਹੋਈ ਹੈ। ਦੋਵਾਂ ਬਜ਼ੁਰਗ ਔਰਤਾਂ ਸ਼ਾਹਪੁਰ ਅਤੇ ਜੈਸਿੰਹਪੁਰ ਦੀ ਰਹਿਣ ਵਾਲੀਆਂ ਹਨ। ਇਸ ਤੋਂ ਪਹਿਲਾਂ ਮੰਡੀ  ਦੇ ਦੋ ਲੋਕਾਂ ਦੀ ਮੌਤ ਹੋਈ ਸੀ।

ਇਕ ਮੌਤ ਪੀਜੀਆਈ ਚੰਡੀਗੜ ਅਤੇ ਦੂਜੀ ਮੌਤ ਸਰਕਾਘਾਟ ਤੋਂ ਰੈਫਰ ਮਰੀਜ ਦੀ ਹੋਈ ਹੈ। ਹੁਣ ਤੱਕ 161 ਮਾਮਲੇ ਪਾਜੀਟਿਵ ਪਾਏ ਗਏ ਹਨ। ਸੂਬੇ ਵਿਚ 458 ਸੰਭਾਵਿਤਾਂ ਦੇ ਟੇਸਟ ਲਈ ਗਏ ਹਨ। ਹਿਮਾਚਲ ਵਿਚ ਸਵਾਈਨ ਫਲੂ 20 ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਸੱਭ ਤੋਂ ਜ਼ਿਆਦਾ ਮੌਤਾਂ ਕਾਂਗੜਾ ਵਿਚ ਸੱਤ ਅਤੇ ਮੰਡੀ 5 ਮੌਤਾਂ ਵਿਚ ਹੋਈਆਂ ਹਨ।

ਇਸ ਤੋਂ ਇਲਾਵਾ ਹਮੀਰਪੁਰ, ਸ਼ਿਮਲਾ ਅਤੇ ਊਨਾ ਵਿਚ ਦੋ - ਦੋ, ਬਿਲਾਸਪੁਰ ਅਤੇ ਸੋਲਨ ਵਿਚ ਇਕ ਮੌਤ ਹੋਈ ਹੈ। ਸੱਭ ਤੋਂ ਜ਼ਿਆਦਾ ਮਾਮਲੇ ਕਾਂਗੜਾ ਵਿਚ 49 ਸਾਹਮਣੇ ਆਏ ਹਨ। ਉਸ ਤੋਂ ਬਾਅਦ ਰਾਜਧਾਨੀ ਸ਼ਿਮਲਾ ਵਿਚ 44 ਮਰੀਜ ਮਿਲੇ ਹਨ। ਉਥੇ ਹੀ ਮੰਡੀ ਵਿਚ 18 ਮਰੀਜ ਇਸ ਬਿਮਾਰੀ ਨਾਲ ਜੂਝ ਰਹੇ ਹਨ। ਹਮੀਰਪੁਰ ਵਿਚ 10, ਚੰਬਾ 6, ਬਿਲਾਸਪੁਰ ਵਿਚ 8 ਕੇਸ ਸਾਹਮਣੇ ਆਏ ਹਨ। ਪੂਰੇ ਪ੍ਰਦੇਸ਼ ਵਿਚ ਕੁਲ 161 ਮਰੀਜ ਪਾਜੀਟਿਵ ਮਿਲੇ ਹਨ।