ਘਰਾੜੇ ਤੋਂ ਰਾਹਤ ਦਿਵਾਉਣ 'ਚ ਕਾਰਗਰ ਹਨ ਇਹ ਘਰੇਲੂ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜੇਕਰ ਤੁਸੀਂ ਵੀ ਘਰਾੜੇ ਤੋ ਪਰੇਸ਼ਾਨ ਹੋ ਅਤੇ ਇਸ ਨਾਲ ਤੁਹਾਡੀ ਸਵੇਰ ਬੇਹੱਦ ਥਕਾਣ ਭਰੀ ਹੁੰਦੀ ਹੈ ਤਾਂ ਅਜਿਹੇ ਆਸਾਨ ਨੁਸਖ਼ੇ ਨੂੰ ਜ਼ਰੂਰ ਅਜ਼ਮਾਓ। ਯਕਿਨ ਮੰਨੋ ਇਹ ਨੁਸਖ਼ੇ ...

Snoring

ਜੇਕਰ ਤੁਸੀਂ ਵੀ ਘਰਾੜੇ ਤੋ ਪਰੇਸ਼ਾਨ ਹੋ ਅਤੇ ਇਸ ਨਾਲ ਤੁਹਾਡੀ ਸਵੇਰ ਬੇਹੱਦ ਥਕਾਣ ਭਰੀ ਹੁੰਦੀ ਹੈ ਤਾਂ ਅਜਿਹੇ ਆਸਾਨ ਨੁਸਖ਼ੇ ਨੂੰ ਜ਼ਰੂਰ ਅਜ਼ਮਾਓ। ਯਕਿਨ ਮੰਨੋ ਇਹ ਨੁਸਖ਼ੇ ਤੁਹਾਨੂੰ ਘਰਾੜੇ ਤੋਂ ਨਿਜਾਤ ਦਿਵਾਉਂਣਗੇ। ਆਓ ਜਾਣਦੇ ਹਾਂ ਤੁਹਾਨੂੰ ਇਹ ਨੁਸਖ਼ੇ।

ਰੋਜ ਸੌਣ ਤੋਂ ਪਹਿਲਾਂ ਕੋਸੇ ਪਾਣੀ ਵਿਚ ਇਲਾਇਚੀ ਜਾਂ ਇਸ ਦਾ ਪਾਊਡਰ ਮਿਲਾ ਕੇ ਪੀਓ। ਅਜਿਹਾ ਰੋਜ਼ ਕਰਨ ਨਾਲ ਘਰਾੜੇ ਦੀ ਸਮੱਸਿਆ ਦੂਰ ਹੁੰਦੀ ਹੈ। 

ਸ਼ਹਿਦ ਦਾ ਇਹ ਘਰੇਲੂ ਨੁਸਖ਼ਾ ਤੁਹਾਡਾ ਗੁਆਚਿਆ ਹਇਆ ਸੁਕੂਨ ਵਾਪਸ ਦੇ ਸਕਦਾ ਹੈ। ਇਹ ਨੁਸਖ਼ਾ ਨਾ ਸਿਰਫ਼ ਤੁਹਾਨੂੰ ਘਰਾੜਿਆਂ ਤੋਂ ਮੁਕਤੀ ਦਿਲਾਏਗਾ ਸਗੋਂ ਚੰਗੀ ਨੀਂਦ ਲੈਣ ਦੀ ਵਜ੍ਹਾ ਨਾਲ ਤੁਹਾਡੀ ਸਿਹਤ ਵੀ ਬਣਾਏ ਰੱਖਣ ਵਿਚ ਤੁਹਾਡੀ ਮਦਦ ਕਰੇਗਾ। ਇਕ ਕੱਪ ਕੋਸੇ ਪਾਣੀ ਵਿਚ ਇਕ ਚੱਮਚ ਹਲਦੀ ਅਤੇ ਇਕ ਚੱਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਘੋਲ ਲਵੋ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪਾਣੀ ਨੂੰ ਪੀਓ। ਅਜਿਹਾ ਕਰਨ ਨਾਲ ਤੁਹਾਨੂੰ ਕੁੱਝ ਹੀ ਦਿਨਾਂ ਵਿਚ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। 

ਹਲਦੀ ਨੂੰ ਜ਼ਿਆਦਾਤਰ ਸਮੱਸਿਆਵਾਂ ਦਾ ਅਚੂਕ ਇਲਾਜ ਮੰਨਿਆ ਗਿਆ ਹੈ। ਰੋਜ਼ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਦੀ ਵਾਲਾ ਦੁੱਧ ਪੀ ਕੇ ਸੌਣ ਨਾਲ ਘਰਾੜੇ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ। ਸੌਣ ਤੋਂ ਪਹਿਲਾਂ ਪਾਣੀ ਵਿਚ ਪੁਦੀਨੇ ਦੇ ਤੇਲ ਦੀ ਕੁੱਝ ਬੂੰਦਾਂ ਪਾ ਕੇ ਗਰਾਰੇ ਕਰੋ। ਅਜਿਹਾ ਕਰਨ ਨਾਲ ਨਾਸਾਂ ਦੀ ਸੋਜ ਘੱਟ ਹੁੰਦੀ ਹੈ ਅਤੇ ਸਾਹ ਲੈਣ ਵਿਚ ਅਸਾਨੀ ਹੋਵੇਗੀ। ਤੁਸੀਂ ਚਾਹੋ ਤਾਂ ਨੱਕ ਕੋਲ ਪੁਦੀਨੇ ਦਾ ਤੇਲ ਲਗਾ ਕੇ ਸੋ ਵੀ ਸਕਦੇ ਹੋ।