ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕੁਝ ਨੁਸਖੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਜੇਕਰ ਸਕਿਨ ਉੱਤੇ ਕੋਈ ਦਾਗਧੱਬਾ ਹੈ ਤਾਂ ਅਪਣੀ ਸਕਿਨ ਟੋਨ ਨਾਲ ਮੈਚ ਕਰਦੇ ਕੰਸੀਲਰ ਦੀ ਮਦਦ ਨਾਲ ਉਸ ਨੂੰ ਕੰਸੀਲ ਕਰ ਲਵੋ। ਫੈਸਟਿਵ ਮੂਡ ਐਕਸਾਇਟਮੈਂਟ...

Makeup

ਜੇਕਰ ਸਕਿਨ ਉੱਤੇ ਕੋਈ ਦਾਗਧੱਬਾ ਹੈ ਤਾਂ ਅਪਣੀ ਸਕਿਨ ਟੋਨ ਨਾਲ ਮੈਚ ਕਰਦੇ ਕੰਸੀਲਰ ਦੀ ਮਦਦ ਨਾਲ ਉਸ ਨੂੰ ਕੰਸੀਲ ਕਰ ਲਵੋ। ਫੈਸਟਿਵ ਮੂਡ ਐਕਸਾਇਟਮੈਂਟ ਨਾਲ ਭਰਿਆ ਹੁੰਦਾ ਹੈ, ਜਿਸ ਕਾਰਨ ਹਰ ਕਿਸੇ ਨੂੰ ਮੁੜ੍ਹਕਾ ਆਉਣ ਲਗਦਾ ਹੈ, ਇਸ ਲਈ ਅਪਣੇ ਚਿਹਰੇ ਉਤੇ ਵਾਟਰਪ੍ਰੂਫ ਫਾਉਂਡੇਸ਼ਨ ਲਗਾਓ ਅਤੇ ਉਸ ਨੂੰ ਸੈਟ ਕਰਨ ਲਈ ਕੌਂਪੈਕਟ ਦੀ ਵਰਤੋਂ ਜ਼ਰੂਰ ਕਰੋ। ਕੌਂਪੈਕਟ ਨੂੰ ਅਪਣੇ ਨਾਲ ਜ਼ਰੂਰ ਰੱਖੋ ਤਾਂਕਿ ਵਿਚ ਵਿਚ ਟਚਅਪ ਕਰ ਸਕੋ।

ਅਪਣੀ ਡਰੈਸ ਨਾਲ ਮੈਚਿੰਗ ਜਾਂ ਕੌਂਪਲਿਮੈਂਟਿੰਗ ਗਲਿਟਰ ਬੇਸਡ ਸ਼ੇਡ ਅਪਣੀ ਅੱਖਾਂ ਉਤੇ ਬਲੈਂਡ ਕਰੋ ਅਤੇ ਆਈਲਿਡ ਉਤੇ ਕੰਟਰਾਸਟਿੰਗ ਬਲੈਕ ਆਈਲਾਈਨਰ ਨਾਲ ਅੱਖਾਂ ਨੂੰ ਸ਼ੇਪ ਦਿਓ। ਜੇਕਰ ਤੁਸੀਂ ਆਈਸ਼ੈਡੋ ਨਹੀਂ ਲਗਾਉਣਾ ਚਾਹੁੰਦੇ ਹੋ ਤਾਂ ਕਲਰਫੁਲ ਲਾਈਨਰ ਨਾਲ ਅੱਖਾਂ ਨੂੰ ਡ੍ਰਾਮੈਟਿਕ ਅੰਦਾਜ਼ ਵਿਚ ਵੀ ਸਜਾ ਸਕਦੇ ਹੋ। ਪਲਕਾਂ ਨੂੰ ਕਰਲਰ ਨਾਲ ਕਰਲ ਕਰ ਵਾਟਰਪ੍ਰੂਫ ਮਸਕਾਰੇ ਦੇ ਕੋਟ ਲਗਾ ਕੇ ਅੱਖਾਂ ਨੂੰ ਬਹੁਤ ਸੁੰਦਰ ਦਿਖਾਓ। ਅੱਖਾਂ ਦੇ ਅੰਦਰ ਯਾਨੀ ਵਾਟਰ ਲਾਈਨ 'ਤੇ ਜੈਲ ਕੱਜਲ ਲਗਾਓ। 

ਤਿਓਹਾਰੀ ਮੌਸਮ ਵਿਚ ਲਡ਼ਕੀਆਂ ਅਕਸਰ ਬੈਕਲੈਸ, ਕਰੌਸਲੈਸ ਅਤੇ ਫੈਸ਼ਨੇਬਲ ਹਾਲਟਰ ਲੁੱਕ ਅਪਣਾਉਂਦੀਆਂ ਹਨ। ਅਜਿਹੇ ਵਿਚ ਅਪਣੀ ਪਿੱਠ, ਧੌਣ ਅਤੇ ਹੋਰ ਖੁੱਲ੍ਹੇ ਹਿੱਸਿਆਂ ਉਤੇ ਫੈਂਟੇਸੀ ਮੇਕਅਪ ਕਰਵਾ ਸਕਦੀਆਂ ਹਨ। ਹੱਥਾਂ ਵਿਚ ਚੂੜੀਆਂ ਦੀ ਬਜਾਏ ਫੈਂਟੇਸੀ ਮੇਕਅਪ ਅਪਣਾ ਸਕਦੀਆਂ ਹਨ। ਅਪਣੀ ਡਰੈਸ ਨਾਲ ਮੈਚ ਕਰਦੇ ਰੰਗਾਂ ਦਾ ਫੈਂਟੇਸੀ ਮੇਕਅਪ ਇਸ ਮਾਹੌਲ ਵਿਚ ਤੁਹਾਨੂੰ ਖਿੱਚ ਦਾ ਕੇਂਦਰ ਬਣਾ ਦੇਵੇਗਾ। 

ਗੱਲਾਂ ਉਤੇ ਪਿੰਕ ਜਾਂ ਪੀਚ ਕਲਰ ਦਾ ਬਲਸ਼ਔਨ ਇਸਤੇਮਾਲ ਕਰੋ। ਨੱਕ ਦੀਆਂ ਦੋਨੇ ਪਾਸੇ ਚੀਕਬੋਨਸ ਅਤੇ ਡਬਲ ਚਿਨ ਨੂੰ ਲੁਕਾਉਣ ਲਈ ਡਾਰਕ ਬਰਾਉਨ ਸ਼ੇਡ ਦੇ ਬਲਸ਼ਔਨ ਨਾਲ ਕੰਟੂਰਿੰਗ ਕਰ ਲਵੋ। ਅਜਿਹਾ ਕਰਨ ਨਾਲ ਨੈਣ-ਨਕਸ਼ ਸ਼ਾਰਪ ਨਜ਼ਰ ਆਉਣਗੇ ਅਤੇ ਚਜਿਹਰਾ ਵੀ ਪਤਲਾ ਨਜ਼ਰ ਆਵੇਗਾ। ਰਾਤ ਦੇ ਜਸ਼ਨ ਵਿਚ ਬਲਸ਼ਔਨ ਦੇ ਨਾਲ-ਨਾਲ ਚੀਕਬੋਨਸ ਉਤੇ ਵੀ ਹਾਈਲਾਇਟਰ ਜ਼ਰੂਰ ਯੂਜ਼ ਕਰੋ।