ਬਿਨਾਂ ਦਵਾਈ ਦੇ ਕਰੋ ਬਚਿਆਂ ਦੇ ਅਸਥਮਾ ਦਾ ਇਲਾਜ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਸਥਮਾ ਇਕ ਗੰਭੀਰ ਬਿਮਾਰੀ ਬਣਦੀ ਜਾ ਰਹੀ ਹੈ। ਪ੍ਰਦੂਸ਼ਣ ਦੇ ਕਾਰਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਵਿਚ ਇਹ ਬਿਮਾਰੀ ਆਮ ਹੋ ਗਈ ਹੈ। ਅਜਿਹੇ ਵਿਚ ਡਾਕਟਰਾਂ ਅਤੇ ਦਵਾਈਆਂ ...

Asthma

ਅਸਥਮਾ ਇਕ ਗੰਭੀਰ ਬਿਮਾਰੀ ਬਣਦੀ ਜਾ ਰਹੀ ਹੈ। ਪ੍ਰਦੂਸ਼ਣ ਦੇ ਕਾਰਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਵਿਚ ਇਹ ਬਿਮਾਰੀ ਆਮ ਹੋ ਗਈ ਹੈ। ਅਜਿਹੇ ਵਿਚ ਡਾਕਟਰਾਂ ਅਤੇ ਦਵਾਈਆਂ 'ਤੇ ਲੋਕਾਂ ਦੀ ਨਿਰਭਰਤਾ ਤੇਜ਼ੀ ਨਾਲ ਵੱਧ ਰਹੀ ਹੈ। ਇਸ ਖਬਰ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਮੱਛੀ ਦਾ ਇਸਤੇਮਾਲ ਕਰ ਤੁਸੀਂ ਕਿਵੇਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਬੱਚਿਆਂ ਵਿਚ ਵੱਧ ਰਹੀ ਅਸਥਮਾ ਦੀ ਬਿਮਾਰੀ ਦੇ ਸਬੰਧ ਵਿਚ ਇਕ ਮਹੱਤਵਪੂਰਣ ਗੱਲ ਸਾਹਮਣੇ ਆਈ ਹੈ।

ਇਕ ਜਾਂਚ ਵਿਚ ਗੱਲ ਸਾਹਮਣੇ ਆਈ ਕਿ ਸੈਮਨ, ਟਰਾਉਟ ਅਤੇ ਸਾਰਡਾਇਨ ਵਰਗੀ ਮਛੀਆਂ ਨੂੰ ਅਪਣੇ ਖਾਣੇ ਵਿਚ ਸ਼ਾਮਿਲ ਕਰਨ ਨਾਲ ਬੱਚਿਆਂ ਵਿਚ ਅਸਥਮਾ ਦੇ ਲੱਛਣਾਂ ਵਿਚ ਕਮੀ ਆ ਸਕਦੀ ਹੈ। ਔਸਟਰੇਲੀਆ ਵਿਚ ਹੋਈ ਇਕ ਜਾਂਚ ਵਿਚ ਇਹ ਪਤਾ ਚਲਿਆ ਹੈ ਕਿ ਅਸਥਮਾ ਨਾਲ ਜੂਝ ਰਹੇ ਬੱਚਿਆਂ ਦੇ ਭੋਜਨ ਵਿਚ ਜਦੋਂ 6 ਮਹੀਨੇ ਤੱਕ ਚਰਬੀ ਯੁਕਤ ਮਛੀਆਂ ਨਾਲ ਭਰਪੂਰ ਪੌਸ਼ਟਿਕ ਸਮੁੰਦਰੀ ਭੋਜਨ ਨੂੰ ਸ਼ਾਮਿਲ ਕੀਤਾ ਗਿਆ, ਤੱਦ ਉਨ੍ਹਾਂ ਦੇ ਫੇਫੜੇ ਦੀ ਕਾਰਜ ਪ੍ਰਣਾਲੀ ਵਿਚ ਸੁਧਾਰ ਪਾਇਆ ਗਿਆ। ਇਸ ਅਧਿਐਨ ਨੂੰ ‘ਹਿਊਮਨ ਨਿਊਟਰਿਸ਼ਨ ਐਂਡ ਡਾਇਟੇਟਿਕਸ’ ਵਿਚ ਹਾਲ ਹੀ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਇਸ ਜਾਂਚ ਵਿਚ ਕਿਹਾ ਗਿਆ ਕਿ ਪੌਸ਼ਟਿਕ ਖਾਣਾ, ਬੱਚਿਆਂ ਵਿਚ ਅਸਥਮਾ ਦਾ ਸੰਭਾਵਿਕ ਇਲਾਜ ਹੋ ਸਕਦਾ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਜ਼ਾਹਿਰ ਤੌਰ 'ਤੇ ਚਰਬੀ, ਖੰਡ, ਲੂਣ ਬੱਚਿਆਂ ਵਿਚ ਅਸਥਮਾ ਦੇ ਵਧਣ ਨੂੰ ਪ੍ਰਭਾਵਿਤ ਕਰਦਾ ਹੈ। ਪੌਸ਼ਟਿਕ ਭੋਜਨ ਨਾਲ ਅਸਥਮਾ ਦੇ ਲੱਛਣਾਂ ਨੂੰ ਨਿਯੰਤਰਿਤ ਕਰਨਾ ਸੰਭਵ ਹੈ। ਤੁਹਾਨੂੰ ਦੱਸ ਦਈਏ ਕਿ ਚਰਬੀ ਯੁਕਤ ਮਛੀਆਂ ਵਿਚ ਓਮੇਗਾ - 3 ਫੈਟੀ ਐਸਿਡ ਹੁੰਦਾ ਹੈ ਜਿਨ੍ਹਾਂ ਵਿਚ ਬੀਮਾਰੀ ਨੂੰ ਰੋਕਣ ਵਿਚ ਸਮਰਥਾਵਾਨ ਗੁਣ ਹੁੰਦੇ ਹਨ। ਹਫ਼ਤੇ ਵਿਚ ਦੋ ਵਾਰ ਜਾਂ ਜ਼ਿਆਦਾ ਮੱਛੀ ਖਾਣ ਨਾਲ ਅਸਥਮਾ ਪੀਡ਼ਤ ਬੱਚਿਆਂ ਦੇ ਫੇਫੜਿਆਂ 'ਚ ਸੋਜ 'ਚ ਕਮੀ ਆ ਸਕਦੀ ਹੈ।