ਦਿਲ ਦੀ ਚੰਗੀ ਸਿਹਤ ਲਈ ਖਾਣ ‘ਚ ਵਰਤੋਂ ਇਨ੍ਹਾਂ ਚੀਜ਼ਾਂ ਨੂੰ

ਏਜੰਸੀ

ਜੀਵਨ ਜਾਚ, ਸਿਹਤ

ਦਿਲ ਜੋ ਇੱਕ ਮੁੱਠੀ ਦੇ ਆਕਾਰ ਦਾ ਹੈ, ਸਾਡੇ ਸਰੀਰ ਲਈ ਏਨਾ ਮਹੱਤਵਪੂਰਨ ਹੈ ਕਿ ਜਦੋਂ ਤੱਕ ਦਿਲ ਧੜਕਦਾ ਹੈ, ਸਾਹ ਚਲਦੇ ਹਨ, ਅਸੀਂ ਜੀਵਨ ਦਾ ਅਨੰਦ ਲੈਂਦੇ ਹਾਂ।

photo

 

ਦਿਲ ਜੋ ਇੱਕ ਮੁੱਠੀ ਦੇ ਆਕਾਰ ਦਾ ਹੈ, ਸਾਡੇ ਸਰੀਰ ਲਈ ਏਨਾ ਮਹੱਤਵਪੂਰਨ ਹੈ ਕਿ ਜਦੋਂ ਤੱਕ ਦਿਲ ਧੜਕਦਾ ਹੈ, ਸਾਹ ਚਲਦੇ ਹਨ, ਅਸੀਂ ਜੀਵਨ ਦਾ ਅਨੰਦ ਲੈਂਦੇ ਹਾਂ। ਜੇਕਰ ਦਿਲ ਧੜਕਣਾ ਬੰਦ ਕਰ ਦੇਵੇ ਤਾਂ ਸਾਡਾ ਸਰੀਰ ਨਕਾਰਾ ਅਤੇ ਨਿਕੰਮਾ ਹੋ ਜਾਂਦਾ ਹੈ। ਦਿਲ ਦੀ ਮਹੱਤਤਾ ਨੂੰ ਜਾਣਦੇ ਹੋਏ ਸਾਨੂੰ ਦਿਲ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਦਿਲ ਤੰਦਰੁਸਤ ਹੈ ਤਾਂ ਅਸੀਂ ਵੀ ਤੰਦਰੁਸਤ ਹਾਂ। ਜੇਕਰ ਦਿਲ ਬਿਮਾਰ ਹੈ ਤਾਂ ਅਸੀਂ ਵੀ ਬਿਮਾਰ ਹਾਂ।

ਵੈਸੇ ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਤਣਾਅ ਵਿੱਚ ਦਿਲ ਦਾ ਤੰਦਰੁਸਤ ਰਹਿਣਾ ਮੁਸ਼ਕਿਲ ਹੈ ਪਰ ਅਸੀਂ ਚਾਹੀਏ ਤਾਂ ਦਿਲ ਨੂੰ ਤੰਦਰੁਸਤ ਰੱਖ ਸਕਦੇ ਹਾਂ, ਆਪਣੀ ਖੁਰਾਕ ਬਦਲ ਕੇ, ਤਣਾਅ ਨੂੰ ਘੱਟ ਕਰਕੇ ਅਤੇ ਨਿਯਮਤ ਕਸਰਤ ਕਰਕੇ। ਦਿਲ ਦੀ ਬਿਮਾਰੀ ਉੱਚ ਖੂਨ ਦਬਾਅ ਅਤੇ ਕੋਲੈਸਟ੍ਰੋਲ ਦੇ ਵਧਣ ਕਾਰਨ ਵੀ ਹੋ ਸਕਦੀ ਹੈ। ਅਜਿਹੇ ਵਿੱਚ ਸਹੀ ਖੁਰਾਕ ਲੈਣੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ।

ਮੋਟੇ ਅਨਾਜ — ਮੱਕੀ, ਜੌਂ, ਬਾਜਰਾ, ਸਾਬਤ ਦਾਲ, ਬੀਨਸ, ਕਣਕ ਆਦਿ ਦੇ ਨਿਯਮਤ ਸੇਵਨ ਨਾਲ ਅਸੀਂ ਆਪਣੇ ਖੂਨ ਦੇ ਦਬਾਅ ਨੂੰ ਕੰਟਰੋਲ ਵਿਚ ਰੱਖ ਸਕਦੇ ਹਾਂ, ਕਿਉਂਕਿ ਇਨ੍ਹਾਂ ਵਿੱਚ ਕੁਦਰਤੀ ਰੇਸ਼ੇ ਹੁੰਦੇ ਹਨ ਅਤੇ ਕਈ ਵਿਟਾਮਿਨ ਵੀ। ਅਸੀਂ ਕਣਕ ਦਾ ਮਿੱਠਾ ਜਾਂ ਨਮਕੀਨ ਦਲੀਆ ਨਾਸ਼ਤੇ ਵਿੱਚ ਲੈ ਸਕਦੇ ਹਾਂ। ਨਮਕੀਨ ਦਲੀਏ ਵਿਚ ਹਰੀਆਂ ਸਬਜ਼ੀਆਂ ਵੀ ਪਾ ਸਕਦੇ ਹਾਂ।

ਜੌਂ, ਬਾਜਰਾ, ਮੱਕੀ ਨੂੰ ਰੋਟੀ ਦੇ ਰੂਪ ਵਿੱਚ ਖਾ ਸਕਦੇ ਹਾਂ। ਜੇਕਰ ਚਬਾਉਣ ਵਿੱਚ ਸਵਾਦ ਚੰਗਾ ਨਾ ਲੱਗੇ ਤਾਂ ਇਸ ਵਿੱਚ ਕਣਕ ਦਾ ਆਟਾ ਮਿਲਾ ਕੇ ਖਾ ਸਕਦੇ ਹਾਂ। ਜੌਂ ਅਤੇ ਬਾਜਰੇ ਦਾ ਦਲੀਆ ਕਣਕ ਦੇ ਦਲੀਏ ਦੇ ਨਾਲ ਮਿਲਾ ਕੇ ਨਮਕੀਨ ਦਲੀਏ ਅਤੇ ਖਿਚੜੀ ਦੇ ਰੂਪ ਵਿੱਚ ਆਸਾਨੀ ਨਾਲ ਖਾਧਾ ਜਾ ਸਕਦਾ ਹੈ।

ਮੱਛੀ — ਮਾਸਾਹਾਰੀ ਲੋਕਾਂ ਲਈ ਮੱਛੀ ਦਿਲ ਲਈ ਚੰਗੀ ਮੰਨੀ ਜਾਂਦੀ ਹੈ, ਵਿਸ਼ੇਸ਼ ਕਰਕੇ ‘ਸਾਲਮਨ ਮੱਛੀ’। ਇਸ ਮੱਛੀ ਵਿਚ ਫੈਟਸ ਬਹੁਤ ਘੱਟ ਮਾਤਰਾ ਵਿੱਚ ਹੁੰਦੀ ਹੈ, ਕਿਉਂਕਿ ਸਾਲਮਨ ਮੱਛੀ ਵਿੱਚ ਓਮੇਗਾ-3 ਫੈਟੀ ਐਸਿਡਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਖੂਨ ਦੇ ਥੱਕੇ ਨਹੀਂ ਬਣਨ ਦਿੰਦੀ। ਓਮੇਗਾ-3 ਫੈਟੀ ਐਸਿਡ ਦੇ ਕਾਰਨ ਕੋਲੈਸਟ੍ਰੋਲ ਦਾ ਪੱਧਰ ਵੀ ਘੱਟ ਰਹਿੰਦਾ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ — ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਮੂਲੀ ਦੇ ਪੱਤੇ, ਸਲਾਦ ਦੇ ਪੱਤੇ ਆਦਿ ਕੈਂਸਰ ਅਤੇ ਦਿਲ ਦੇ ਦੌਰੇ ਨੂੰ ਰੋਕਣ ਵਾਲੇ ਖਾਧ ਪਦਾਰਥ ਹਨ, ਕਿਉਂਕਿ ਇਨ੍ਹਾਂ ਵਿਚ ਸਭ ਤੋਂ ਘੱਟ ਫੈਟਸ ਅਤੇ ਕੈਲੋਰੀਜ਼ ਹੁੰਦੀ ਹੈ ਅਤੇ ਇਨ੍ਹਾਂ ਵਿੱਚ ਰੇਸ਼ਾ ਵੀ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ। ਇਨ੍ਹਾਂ ਵਿੱਚ ਫੋਲਿਕ ਐਸਿਡ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਪੋਟਾਸ਼ੀਅਮ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਜੋ ਲੋਕ ਨਿਯਮਤ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ, ਸੇਵਨ ਨਾ ਕਰਨ ਵਾਲਿਆਂ ਦੇ ਮੁਕਾਬਲੇ, ਦਿਲ ਦੀਆਂ ਬਿਮਾਰੀਆਂ 11 ਫੀਸਦੀ ਘੱਟ ਹੁੰਦੀਆਂ ਹਨ। ਇਕ ਖੋਜ ਨਾਲ ਇਹ ਸਿੱਧ ਹੋ ਚੁੱਕਾ ਹੈ।

ਓਟਸ — ਸਵੇਰੇ ਨਾਸ਼ਤੇ ਵਿੱਚ ਓਟਸ ਦਾ ਸੇਵਨ ਕਰਨਾ ਫਾਇਦੇਮੰਦ ਹੈ। ਇਹ ਪੇਟ ਨੂੰ ਭਰਦਾ ਹੈ ਅਤੇ ਊਰਜਾ ਵੀ ਦਿੰਦਾ ਹੈ, ਇਸ ਦੇ ਨਾਲ ਹੀ ਦਿਲ ਨੂੰ ਵੀ ਤੰਦਰੁਸਤ ਰੱਖਦਾ ਹੈ। ਓਟਸ ਵਿਚ ਬੇਟਾ ਗਲੂਕੇਨ ਪਾਇਆ ਜਾਂਦਾ ਹੈ, ਜਿਸ ਦਾ ਰੇਸ਼ਾ ਆਸਾਨੀ ਨਾਲ ਸਾਡੇ ਸਰੀਰ ਵਿੱਚ ਘੁਲ ਜਾਂਦਾ ਹੈ। ਇਸ ਨਾਲ ਸਾਡਾ ਕੋਲੈਸਟ੍ਰੋਲ ਪੱਧਰ ਘੱਟ ਰਹਿੰਦਾ ਹੈ, ਖਾਸ ਕਰਕੇ ਐਲ.ਡੀ.ਐਲ. ਜੋ ਸਰੀਰ ਵਿੱਚ ਮਾੜਾ ਕੋਲੈਸਟ੍ਰੋਲ ਹੁੰਦਾ ਹੈ। ਓਟਸ ਕ੍ਰੇਕਰਸ ਦਾ ਸੇਵਨ ਨਾਸ਼ਤੇ ਦੇ ਰੂਪ ਵਿੱਚ ਅਤੇ ਦੁਪਹਿਰ ਦੇ ਖਾਣੇ ਵਿਚ ਕਣਕ ਦੇ ਆਟੇ ਦੇ ਨਾਲ ਮਿਕਸ ਕਰਕੇ ਰੋਟੀ ਦੇ ਰੂਪ ਵਿੱਚ ਕਰ ਸਕਦੇ ਹੋ। ਓਟਮੀਲ ਦੀ ਬ੍ਰੈੱਡ ਅਤੇ ਬਿਸਕੁਟ ਵੀ ਬਾਜ਼ਾਰ ਵਿੱਚ ਉਪਲਬਧ ਹਨ, ਜਿਨ੍ਹਾਂ ਦਾ ਸੇਵਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

ਬਦਾਮ — ਸੰਜਮ ਵਿੱਚ ਰਹਿ ਕੇ ਬਦਾਮਾਂ ਦਾ ਸੇਵਨ ਕਰਕੇ ਤੁਸੀਂ ਆਪਣੇ ਕੋਲੈਸਟ੍ਰੋਲ ਨੂੰ ਘੱਟ ਕਰ ਸਕਦੇ ਹੋ। ਬਦਾਮਾਂ ਵਿੱਚ ਵਿਟਾਮਿਨ ‘ਈ’ ਅਤੇ ਵਿਟਾਮਿਨ ‘ਬੀ-17’ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਖਣਿਜ ਵੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਬਦਾਮ ਵਿੱਚ ਮੋਨੋਸੈਚੁਰੇਟਡ ਫੈਟਸ ਹੁੰਦੇ ਹਨ। ਗਰਮੀਆਂ ਵਿੱਚ ਇਨ੍ਹਾਂ ਦਾ ਸੇਵਨ ਇਨ੍ਹਾਂ ਨੂੰ ਭਿਉਂ ਕੇ, ਛਿੱਲ ਲਾਹ ਕੇ ਕਰ ਸਕਦੇ ਹੋ। ਸਰਦੀਆਂ ਵਿੱਚ ਇਨ੍ਹਾਂ ਨੂੰ ਸਵੇਰੇ ਦੁੱਧ ਨਾਲ ਲੈ ਸਕਦੇ ਹੋ।

IFrameIFrameIFrameIFrameIFrameIFrame