ਲੋਕਾਂ ਦੀ ਸਿਹਤ ਦੀ ਨਹੀਂ ਕੋਈ ਪਰਵਾਹ, ਸ਼ਰੇਆਮ ਬਣ ਰਿਹਾ ਨਕਲੀ ਦੇਸੀ ਘਿਉ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਿਹਤ ਵਿਭਾਗ ਦੀ ਟੀਮ ਦਾ ਵੱਜਿਆ ਛਾਪਾ, ਫੈਕਟਰੀ ਹੋਈ ਸੀਲ

No matter the health of the people, openly manufacture artificial Desi Ghee

ਮਾਨਸਾ- ਮਾਨਸਾ ਜਿਲ੍ਹੇ ਤੋਂ ਬਰਨਾਲਾ ਰੋਡ 'ਤੇ ਇੱਕ ਨਿਜੀ ਫੈਕਟਰੀ ਵਿਚ ਮਾਨਸਾ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰ ਉਥੋਂ 5 ਕੁਇੰਟਲ ਦੇਸੀ ਘਿਓ ਬਰਾਮਦ ਕੀਤਾ ਹੈ। ਵਿਭਾਗ ਦੇ ਕੋਲ ਸ਼ਿਕਾਇਤ ਪਹੁੰਚੀ ਸੀ ਕਿ ਇਸ ਫੈਕਟਰੀ ਵਿਚ ਵੱਡੀ ਤਾਦਾਦ ਵਿਚ ਨਕਲੀ ਘਿਓ ਤਿਆਰ ਕੀਤਾ ਜਾਂਦਾ ਹੈ। ਛਾਪੇਮਾਰੀ ਦੌਰਾਨ ਸਿਹਤ ਵਿਭਾਗ ਦੀ ਟੀਮ  ਦੇ ਹੱਥ ਨਕਲੀ ਘੀ ਤਿਆਰ ਕਰਨ ਵਾਲੇ ਪਰਫਿਊਮ ਅਤੇ ਕਈ ਤਰ੍ਹਾਂ ਦਾ ਹੋਰ ਸਮਾਨ ਮਿਲੇ। ਇਹ ਸਰਾਸਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ।  

ਸਿਹਤ ਵਿਭਾਗ ਦੀ ਟੀਮ ਨੇ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਸਿਹਤ ਵਿਭਾਗ ਦੇ ਇੰਸਪੈਕਟਰ ਅਮਨਦੀਪ ਸੋਡੀ ਨੇ ਦੱਸਿਆ ਕਿ ਦੇਸੀ ਘਿਓ ਦੇ ਸੈਂਪਲ ਭਰਕੇ ਚੰਡੀਗੜ ਲੈਬੋਰੇਟਰੀ ਵਿਚ ਭੇਜੇ ਜਾ ਰਹੇ ਹਨ ਅਤੇ ਇਸਦੇ ਸੈਂਪਲ ਦਾ ਰਿਜਲਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਪੁਲਿਸ ਜਾਂਚ ਕਰ ਰਹੀ ਹੈ ਇਹ ਨਕਲੀ ਘੀ ਕਿੱਥੇ ਕਿੱਥੇ ਵੇਚਿਆ ਜਾ ਰਿਹਾ ਸੀ।

ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਸੂਬੇ ਵਿਚ ਨਕਲੀ ਘਿਓ ਤਿਆਰ ਕਰਨ ਵਾਲਿਆਂ ਤੇ ਸ਼ਿਕੰਜਾ ਕਸਿਆ ਗਿਆ ਹੋਵੇ ਪਰ ਇਹ ਲੋਕ ਬਿਨ੍ਹਾਂ  ਪ੍ਰਵਾਹ ਕੀਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ 'ਤੇ ਤੁਲੇ ਹੋਏ ਹਨ। ਪ੍ਰਸ਼ਾਸ਼ਨ ਨੂੰ ਇਨ੍ਹਾਂ ਨਕਲੀ ਉਤਪਾਦਾਂ ਤਿਆਰ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।