ਦੇਸੀ ਘੀ ਖਾਣ ਵਾਲੇ ਹੋ ਜਾਣ ਸਾਵਧਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਡੱਬਿਆਂ 'ਚ ਪੈਕ ਕੀਤੀ ਜਾ ਰਹੀ 'ਮੌਤ'

ਦੇਸੀ ਘੀ ਖਾਣ ਵਾਲੇ ਹੋ ਜਾਣ ਸਾਵਧਾਨ

ਨਵੀਂ ਦਿੱਲੀ-  ਦੇਸੀ ਘੀ ਖਾਣ ਵਾਲੇ ਹੋ ਜਾਣ ਸਾਵਧਾਨ। ਤੁਹਾਡੀ ਸਿਹਤ ਨਾਲ ਹੋ ਸਕਦੈ ਖਿਲਵਾੜ,  ਸਿਹਤ ਬਣਨ ਦੀ ਬਜਾਏ ਸਿਹਤ ਹੋ ਸਕਦੀ ਹੈ ਖ਼ਰਾਬ। ਹਾਂ, ਜੇਕਰ ਤੁਸੀਂ ਦੇਸੀ ਘੀ ਖਾਂਦੇ ਹੋ ਤਾਂ ਜ਼ਰ੍ਹਾ ਇਸ ਖ਼ਬਰ ਵੱਲ ਗੌਰ ਫ਼ਰਮਾ ਲਓ ਕਿ ਕਿਵੇਂ ਤੁਹਾਡੀ ਸਿਹਤ ਨਾਲ ਖਿਲਵਾੜ ਕਰਨ ਦਾ ਸਮਾਨ ਤਿਆਰ ਕੀਤਾ ਜਾ ਰਿਹਾ ਹੈ। ਇਹ ਖ਼ਬਰ ਦਿੱਲੀ ਦੇ ਰੋਹਿਣੀ ਦੀ ਹੈ ਜਿੱਥੇ ਇਕ ਨਕਲੀ ਦੇਸੀ ਘੀ ਬਣਾਉਣ ਵਾਲੀ ਫ਼ੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ।

ਨਕਲੀ ਘੀ ਦੀ ਹਕੀਕਤ ਜਾਣ ਛਾਪਾ ਮਾਰਨ ਵਾਲੇ ਅਫ਼ਸਰ ਵੀ ਹੈਰਾਨ ਰਹਿ ਗਏ। ਇੱਥੇ ਦੁੱਧ ਵਿਚ ਰਿਫਾਇੰਡ ਆਇਲ ਮਿਲਾ ਕੇ ਘੀ ਬਣਾਉਣ ਦਾ ਕੰਮ ਹੋ ਰਿਹਾ ਸੀ। ਛਾਪਾ ਮਾਰਨ ਆਈ ਟੀਮ ਨੇ ਇੱਥੋਂ 1200 ਲੀਟਰ ਕ੍ਰੀਮ ਕੱਢਿਆ ਹੋਇਆ ਦੁੱਧ ਅਤੇ ਰਿਫਾਇੰਡ ਆਇਲ ਬਰਾਮਦ ਕੀਤਾ ਹੈ। ਇਹ ਲੋਕ ਬਿਨਾਂ ਕ੍ਰੀਮ ਦੇ ਮਿਲਕ ਵਿਚ ਰਿਫਾਇੰਡ ਮਿਲਾ ਕੇ ਨਕਲੀ ਦੇਸੀ ਘੀ ਬਣਾਉਂਦੇ ਸਨ ਜੋ ਦੇਖਣ ਵਿਚ ਬਿਲਕੁਲ ਅਸਲੀ ਘੀ ਵਰਗਾ ਲਗਦਾ ਸੀ ਪਰ ਜਿਵੇਂ ਹੀ ਇਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਫੜਿਆ ਤਾਂ ਦੇਖੋ ਕਿਵੇਂ ਇਨ੍ਹਾਂ ਦੇ ਹੋਸ਼ ਉਡ ਗਏ।

ਦਸ ਦਈਏ ਕਿ ਇਸ ਤਰ੍ਹਾਂ ਨਕਲੀ ਦੇਸੀ ਘਿਓ ਬਣਾਉਣ ਵਾਲੀਆਂ ਫੈਕਟਰੀਆਂ ਪਹਿਲਾਂ ਵੀ ਕਈ ਵਾਰ ਫੜੀਆਂ ਜਾ ਚੁੱਕੀਆਂ ਹਨ। ਇਕੱਲੀ ਦਿੱਲੀ ਵਿਚ ਹੀ ਨਹੀਂ ਦੇਸ਼ ਵਿਚ ਨਕਲੀ ਪਦਾਰਥ ਬਣਾਏ ਜਾਣ ਦਾ ਕਾਲਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਜਿੱਥੇ ਇਹੋ ਜਿਹੇ ਪਦਾਰਥਾਂ ਪ੍ਰਤੀ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਥੇ ਹੀ ਸਰਕਾਰ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।