ਕਈ ਰੋਗਾਂ ਲਈ ਫਾਇਦੇਮੰਦ ਹੈ ਲੌਂਗ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਲੌਂਗ ਭੋਜਨ ਦਾ ਸੁਆਦ ਵਧਾਉਣ ਦੇ ਨਾਲ ਆਯੁਰਵੈਦਿਕ ਗੁਣਾਂ ਦਾ ਵੀ ਕੰਮ ਕਰਦਾ ਹੈ। ਦੇਖਣ 'ਚ ਛੋਟੇ-ਛੋਟੇ ਦਿਖਾਈ ਦੇਣ ਵਾਲੇ ਲੌਂਗ ਨੂੰ ਮਸਾਲਿਆਂ ਤੋਂ ਇਲਾਵਾ ਕਈ ਤਰ੍ਹਾਂ ...

Cloves

ਲੌਂਗ ਭੋਜਨ ਦਾ ਸੁਆਦ ਵਧਾਉਣ ਦੇ ਨਾਲ ਆਯੁਰਵੈਦਿਕ ਗੁਣਾਂ ਦਾ ਵੀ ਕੰਮ ਕਰਦਾ ਹੈ। ਦੇਖਣ 'ਚ ਛੋਟੇ-ਛੋਟੇ ਦਿਖਾਈ ਦੇਣ ਵਾਲੇ ਲੌਂਗ ਨੂੰ ਮਸਾਲਿਆਂ ਤੋਂ ਇਲਾਵਾ ਕਈ ਤਰ੍ਹਾਂ ਨਾਲ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਸਰਦੀ ਜ਼ੁਕਾਮ ਵਰਗੀਆਂ ਸਧਾਰਣ ਪਰੇਸ਼ਾਨੀਆਂ ਤੋਂ ਲੈ ਕੇ ਕੈਂਸਰ ਵਰਗੀ ਗੰਭੀਰ ਬੀਮਾਰੀ ਦੇ ਇਲਾਜ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਲੌਂਗ 2 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੁੰਦਾ ਹੈ ਤੇਜ਼ ਮਹਿਕ ਵਾਲਾ ਅਤੇ ਦੂਜਾ ਹੁੰਦਾ ਹੈ ਨੀਲੇ ਰੰਗ ਦਾ। ਨੀਲੇ ਰੰਗ ਦੇ ਲੋਂਗ ਦਾ ਤੇਲ ਮਸ਼ੀਨਾਂ ਤੋਂ ਕੱਢਿਆ ਜਾਂਦਾ ਹੈ। ਇਸ ਤੇਲ ਦੀ ਮਹਿਕ ਤੇਜ਼ ਹੁੰਦੀ ਹੈ ਅਤੇ ਸੁਆਦ 'ਚ ਇਹ ਸਧਾਰਣ ਲੌਂਗ ਤੋਂ ਤਿਖਾ ਹੁੰਦਾ ਹੈ।

ਲੌਂਗ ਦੇ ਤੇਲ ਨੂੰ ਆਯੁਰਵੈਦ ਦੇ ਰੂਪ 'ਚ ਵਰਤਿਆ ਜਾਂਦਾ ਹੈ। ਇਸ ਤੇਲ ਨੂੰ ਚਮੜੀ 'ਤੇ ਲਗਾਉਣ ਨਾਲ ਕੀੜੇ ਵੀ ਮਰ ਜਾਂਦੇ ਹਨ ਅਤੇ ਦੰਦਾਂ 'ਤੇ ਲਗਾਉਣ ਨਾਲ ਦੰਦਾਂ ਦੀ ਦਰਦ ਤੋਂ ਵੀ ਰਾਹਤ ਮਿਲਦਾ ਹੈ। ਜਿਸ ਲੌਂਗ ਤੋਂ ਤੇਲ ਕੱਢਿਆ ਜਾਂਦਾ ਹੈ। ਉਹ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਲੌਂਗ ਦਰਦਨਾਸ਼ਕ ਹੋਣ ਦੇ ਨਾਲ-ਨਾਲ ਜ਼ੁਕਾਮ, ਪਿੱਤ ਲਈ ਵੀ ਮਦਦਗਾਰ ਹੈ। ਮਿਤਲੀ ਆਉਣ ਅਤੇ ਪਿਆਸ ਲੱਗਣ 'ਤੇ ਲੌਂਗ ਦੀ ਵਰਤੋਂ ਕਰਨੀ ਚਾਹੀਦੀ ਹੈ।

ਲੌਂਗ ਨਾਲ ਭੁੱਖ ਵੀ ਵੱਧਦੀ ਹੈ। ਜੇਕਰ ਪੇਟ 'ਚ ਕੀੜੇ ਹਨ ਤਾਂ ਲੌਂਗ ਦੀ ਵਰਤੋਂ ਕਰਨੀ ਚਾਹੀਦੀ ਹੈ। ਲੌਂਗ ਨੂੰ ਪੀਹ ਕੇ ਮਿਸ਼ਰੀ ਦੀ ਚਾਸ਼ਣੀ ਜਾਂ ਸ਼ਹਿਦ ਨਾਲ ਮਿਲਾ ਕੇ ਲੈਣਾ ਚਾਹੀਦਾ ਹੈ। ਲੌਂਗ ਖਾਣ ਨਾਲ ਸਰੀਰ ਖੂਨ ਦੇ ਕਣ ਵੱਧਦੇ ਹਨ ਇਸ ਨਾਲ ਸਰੀਰ ਮਜ਼ਬੂਤ ਹੁੰਦਾ ਹੈ। ਦਮਾ ਰੋਗ ਦੇ ਇਲਾਜ 'ਚ ਵੀ ਲੌਂਗ ਬਹੁਤ ਫਾਇਦੇਮੰਦ ਹੈ। ਕਿਸੇ ਵੀ ਪ੍ਰਕਾਰ ਦੀ ਚਮੜੀ ਸੰਬੰਧੀ ਸਮੱਸਿਆਵਾਂ ਹੋਣ ‘ਤੇ ਲੌਂਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਚਮੜੀ ਰੋਗ ਹੋਣ ‘ਤੇ ਚੰਦਨ ਦੇ ਬੂਰੇ ਨਾਲ ਲੌਂਗ ਦਾ ਲੇਪ ਲਗਾਉਣਾ ਫਾਇਦਾ ਮਿਲਦਾ ਹੈ।

ਪੇਟ 'ਚ ਗੈਸ ਹੋਣ 'ਤੇ ਇਕ ਕੱਪ ਉਬਲੇ ਹੋਏ ਪਾਣੀ 'ਚ 2 ਲੋਂਗ ਪੀਹ ਕੇ ਪਾ ਦਿਓ। ਉਸ ਤੋਂ ਬਾਅਦ ਪਾਣੀ ਠੰਡਾ ਹੋਣ ਤੋਂ ਬਾਅਦ ਪੀ ਲਵੋ। ਇਸ ਨਾਲ ਪੇਟ ਦੀ ਗੈਸ ਖਤਮ ਹੋ ਜਾਵੇਗੀ। ਦੰਦਾਂ 'ਚ ਦਰਦ ਹੋਣ 'ਤੇ ਨਿੰਬੂ ਦੇ ਰਸ 'ਚ 2 ਜਾਂ 3 ਬੂੰਦਾਂ ਲੌਂਗ ਦੀਆਂ ਮਿਲਾ ਕੇ ਲਵੋ। ਇਸ ਨਾਲ ਦੰਦਾਂ ਦੀ ਦਰਦ ਤੋਂ ਰਾਹਤ ਮਿਲਦੀ ਹੈ। ਲੌਂਗ ਨੂੰ ਹਲਕਾ ਭੁੰਨ ਕੇ ਚਬਾਉਣ ਨਾਲ ਮੂੰਹ 'ਚੋਂ ਬਦਬੂ ਨਹੀਂ ਆਉਂਦੀ ਹੈ। ਲੌਂਗ ਪੀਹ ਕੇ ਪਾਣੀ ਨਾਲ ਖਾਓ। ਇਸ ਨਾਲ ਜ਼ੁਕਾਮ ਅਤੇ ਬੁਖਾਰ ਠੀਕ ਹੋ ਜਾਵੇਗਾ। ਗਰਦਨ 'ਚ ਦਰਦ ਜਾਂ ਫਿਰ ਗਲੇ 'ਚ ਸੋਜ ਹੋਣ 'ਤੇ ਲੋਂਗ ਨੂੰ ਸਰ੍ਹੋਂ ਦੇ ਨਾਲ ਮਾਲਸ਼ ਕਰਨ ਨਾਲ ਵੀ ਦਰਦ ਠੀਕ ਹੋ ਜਾਂਦਾ ਹੈ।