ਪੀਲੀਏ ਦੇ ਮਰੀਜ਼ ਅਪਣਾਉਣ ਇਹ ਨੁਸਖ਼ੇ, ਜਲਦੀ ਮਿਲੇਗੀ ਰਾਹਤ
ਬਕਰੀ ਦਾ ਦੁੱਧ ਸਰੀਰ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ
ਮੁਹਾਲੀ : ਬਦਲਦੇ ਮੌਸਮ ਵਿਚ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਨ੍ਹਾਂ ਵਿਚੋਂ ਇਕ ਸਮੱਸਿਆ ਹੈ ਪੀਲੀਆ। ਪੀਲੀਏ ਦੀ ਸਮੱਸਿਆ ਹੋਣ ’ਤੇ ਜੀਭ, ਅੱਖਾਂ ਅਤੇ ਚਮੜੀ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਮਰੀਜ਼ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੀਲੀਏ ਦਾ ਜ਼ਿਆਦਾਤਰ ਇਲਾਜ ਘਰੇਲੂ ਨੁਸਖ਼ਿਆਂ ਦੁਆਰਾ ਕੀਤਾ ਜਾ ਸਕਦਾ ਹੈ।
ਬਕਰੀ ਦਾ ਦੁੱਧ ਸਰੀਰ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਕਈ ਬੀਮਾਰੀਆਂ ਤੋਂ ਨਿਜਾਤ ਮਿਲਦੀ ਹੈ। ਪੀਲੀਏ ਦੀ ਸਮੱਸਿਆ ਹੋਣ ’ਤੇ ਡਾਕਟਰ ਬਕਰੀ ਦਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਦੌਰਾਨ ਗਾਂ ਦਾ ਦੁੱਧ ਹਜ਼ਮ ਹੋਣ ਵਿਚ ਸਮੱਸਿਆ ਹੁੰਦੀ ਹੈ। ਬਕਰੀ ਦਾ ਦੁੱਧ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ, ਜਿਸ ਨਾਲ ਪੀਲੀਆ ਵਰਗੇ ਰੋਗ ਦੂਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਸ਼ਹੀਦ ਮਨਪ੍ਰੀਤ ਸਿੰਘ ਨੇ ਅਗਲੇ ਮਹੀਨੇ ਛੁੱਟੀ 'ਤੇ ਆਉਣਾ ਸੀ ਘਰ, ਅਗਲੀ ਪ੍ਰੋਮਸ਼ਨ ਲਈ ਸ਼ੁਰੂ ਕਰਨੀ ਸੀ ਤਿਆਰੀ
ਤੁਸੀਂ ਮਲੱਠੀ ਨੂੰ ਗਰਮ ਪਾਣੀ ਨਾਲ ਵੀ ਖਾ ਸਕਦੇ ਹੋ। ਇਕ ਚਮਚਾ ਮਲੱਠੀ ਪਾਊਡਰ ਨੂੰ ਅੱਧਾ ਕੱਪ ਪਾਣੀ ਵਿਚ ਮਿਲਾਉ। ਫਿਰ ਇਸ ਮਿਸ਼ਰਨ ਨੂੰ ਗਰਮ ਕਰ ਲਵੋ। ਛਾਣਨੀ ਦੇ ਨਾਲ ਛਾਣ ਕੇ ਮਿਸ਼ਰਨ ਵਿਚ ਇਕ ਚਮਚਾ ਸ਼ਹਿਦ ਮਿਲਾਉ। ਤੁਸੀਂ ਹਲਕੇ ਮਲੱਠੀ ਦੇ ਪਾਣੀ ਦਾ ਸੇਵਨ ਕਰੋ। ਪਰ ਧਿਆਨ ਰਹੇ ਕਿ ਪਾਣੀ ਠੰਢਾ ਨਾ ਹੋ ਜਾਵੇ ਇਹ ਤੁਹਾਡੇ ਲਈ ਫ਼ਾਇਦੇਮੰਦ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਜ਼ਮਾਨਤ ਦੇ ਹੱਕਦਾਰ ਨਹੀਂ, ਚੰਡੀਗੜ SIT ਨੇ ਅਦਾਲਤ ਵਿਚ ਦਿੱਤਾ ਜਵਾਬ
ਅਦਰਕ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪੀਲੀਏ ਦੀ ਸਮੱਸਿਆ ਹੋਣ ’ਤੇ ਲੋਕਾਂ ਨੂੰ ਅਪਣੀ ਡਾਇਟ ਵਿਚ ਅਦਰਕ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਪੀਲੀਏ ਦੇ ਰੋਗੀਆਂ ਲਈ ਅਦਰਕ ਦਾ ਸੇਵਨ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਲਿਵਰ ਵਿਚ ਹੋਣ ਵਾਲੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਅਦਰਕ ਨੂੰ ਸਬਜ਼ੀ ਜਾਂ ਸੂਪ ਦੇ ਰੂਪ ਵਿਚ ਨਹੀਂ ਖਾ ਸਕਦੇ ਉਹ ਅਦਰਕ ਨਾਲ ਬਣੀ ਚਾਹ ਦਾ ਸੇਵਨ ਕਰ ਲੈਣ।
ਪੀਲੀਏ ਦੇ ਰੋਗੀਆਂ ਲਈ ਧੁੱਪ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਪੀਲੀਏ ਦੀ ਸਮੱਸਿਆ ਹੋਣ ’ਤੇ ਮਰੀਜ਼ ਨੂੰ ਰੋਜ਼ਾਨਾ ਧੁੱਪ ਵਿਚ ਬੈਠਣਾ ਚਾਹੀਦਾ ਹੈ, ਜਿਸ ਨਾਲ ਪੀਲੀਆ ਤੇਜ਼ੀ ਨਾਲ ਠੀਕ ਹੁੰਦਾ ਹੈ। ਵਿਟਾਮਿਨ-ਸੀ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ, ਜੋ ਕਿਸੇ ਵੀ ਬੀਮਾਰੀ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। ਇਸੇ ਲਈ ਅਪਣੀ ਡਾਈਟ ਵਿਚ ਪੋਸ਼ਕ ਤੱਤ ਜ਼ਰੂਰ ਸ਼ਾਮਲ ਕਰੋ। ਪੀਲੀਏ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਅਪਣੀ ਡਾਈਟ ਵਿਚ ਵਿਟਾਮਿਨ-ਸੀ ਨਾਲ ਭਰਪੂਰ ਪਦਾਰਥਾਂ ਨੂੰ ਸ਼ਾਮਲ ਕਰੋ। ਤੁਸੀਂ ਆਂਵਲਾ, ਸੰਤਰਾ, ਨਿੰਬੂ ਸਣੇ ਕਈ ਸਬਜ਼ੀਆਂ ਦਾ ਸੇਵਨ ਵੀ ਕਰ ਸਕਦੇ ਹੋ। ਵਿਟਾਮਿਨ-ਸੀ ਲਿਵਰ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹੈ।