ਟਮਾਟਰ ਨਾਲ ਖਾਓ ਇਹ ਚੀਜ਼ ਮਰ ਜਾਣਗੇ ਪੇਟ ਦੇ ਕੀੜੇ

ਏਜੰਸੀ

ਜੀਵਨ ਜਾਚ, ਸਿਹਤ

ਟਮਾਟਰ ਨੂੰ ਕੱਚਾ ਜਾਂ ਪਕਾ ਕੇ ਕਿਸੇ ਵੀ ਤਰ੍ਹਾਂ ਖਾਧਾ ਜਾ ਸਕਦਾ ਹੈ ਲਗਭਗ ਹਰ ਸਬਜ਼ੀ ਬਣਾਉਂਦੇ ਸਮੇਂ...

Stomach Worm

ਚੰਡੀਗੜ੍ਹ: ਟਮਾਟਰ ਨੂੰ ਕੱਚਾ ਜਾਂ ਪਕਾ ਕੇ ਕਿਸੇ ਵੀ ਤਰ੍ਹਾਂ ਖਾਧਾ ਜਾ ਸਕਦਾ ਹੈ ਲਗਭਗ ਹਰ ਸਬਜ਼ੀ ਬਣਾਉਂਦੇ ਸਮੇਂ ਇਸ ਦੀ ਵਰਤੋਂ ਹੁੰਦੀ ਹੈ ਹਾਲਾਂਕਿ ਟਮਾਟਰ ਦਾ ਸੂਪ,ਜੂਸ ਅਤੇ ਚਟਨੀ ਵੀ ਬਣਾਈ ਜਾਂਦੀ ਹੈ। ਟਮਾਟਰ ਦੇ ਅੰਦਰ ਵਿਟਾਮਿਨ ਸੀ, ਲਾਈਕੋਪੀਨ, ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਟਮਾਟਰ ਵਿੱਚ ਕਲੈਸਟਰੋਲ ਘੱਟ ਕਰਨ ਦੀ ਸ਼ਕਤੀ ਹੁੰਦੀ ਹੈ। ਟਮਾਟਰ ਦੀ ਇੱਕ ਖੂਬੀ ਇਹ ਵੀ ਹੈ ਕਿ ਇਸ ਦੇ ਵਿਟਾਮਿਨ ਗਰਮ ਕਰਨ ਦੇ ਬਾਵਜੂਦ ਵੀ ਖਤਮ ਨਹੀਂ ਹੁੰਦੇ।

ਆਓ ਜਾਣਦੇ ਹਾਂ ਟਮਾਟਰ ਦੇ ਗੁਣ

ਜੇ ਬੱਚੇ ਦਾ ਵਾਧਾ ਨਹੀਂ ਹੋ ਰਿਹਾ ਤਾਂ ਰੋਜ਼ਾਨਾ ਬੱਚੇ ਨੂੰ 2 ਜਾਂ 3 ਟਮਾਟਰ ਖਵਾਉਣ ਨਾਲ ਬੱਚਿਆਂ ਦਾ ਵਿਕਾਸ ਛੇਤੀ ਹੁੰਦਾ ਹੈ ।

ਗੱਠੀਏ ਵਿੱਚ ਲਾਹੇਵੰਦ

ਗਠੀਏ ਦਾ ਰੋਗ ਜਾਂ ਜੋੜਾਂ ਦੇ ਦਰਦ ਵਿੱਚ ਇੱਕ ਗਲਾਸ ਮਾਰਟਰ ਦੇ ਜੂਸ ਅੰਦਰ ਸੁੰਡ ਅਤੇ ਇੱਕ ਚਮਚ ਅਜਵਾਇਨ ਸਵੇਰੇ ਸ਼ਾਮ ਪਾ ਕੇ ਪੀਓ ਜੋੜਾ ਦਾ ਦਰਦ ਠੀਕ ਹੋਵੇਗਾ ।

ਪੇਟ ਦੇ ਕੀੜਿਆਂ ਦਾ ਨਾਸ਼

ਟਮਾਟਰ ਪੇਟ ਦੇ ਲਈ ਬਹੁਤ ਚੰਗਾ ਹੁੰਦਾ ਹੈ ਰੋਜ਼ਾਨਾ ਸੇਵਨ ਨਾਲ ਪੇਟ ਸਾਫ਼ ਰਹਿੰਦਾ ਹੈ। ਪੇਟ ਦੇ ਅੰਦਰ ਕੀੜੇ ਹੋਣ ਤਾਂ ਸਵੇਰੇ ਖਾਲੀ ਪੇਟ ਟਮਾਟਰ ਉੱਤੇ ਪੀਸੀ ਹੋਈ ਕਾਲੀ ਮਿਰਚ ਲਗਾ ਕੇ ਖਾਣ ਨਾਲ ਪੇਟ ਦੇ ਕੀੜੇ ਖਤਮ ਹੁੰਦੇ ਹਨ ।

ਚਿਹਰੇ ਦਾ ਗਲੋ ਵਧਾਏ

ਰੋਟੀ ਖਾਣ ਤੋਂ ਪਹਿਲਾਂ ਦੋ ਟਮਾਟਰ ਕੱਟ ਕੇ ਉਨ੍ਹਾਂ ਉੱਤੇ ਕਾਲੀ ਮਿਰਚ, ਸੇਂਧਾ ਨਮਕ ਅਤੇ ਹਰਾ ਧਨੀਆਂ ਲਗਾ ਕੇ ਖਾਣ ਨਾਲ ਚਿਹਰੇ ਦੀ ਲਾਲੀ ਵਧਦੀ ਹੈ ।

ਟਮਾਟਰ ਖਾਣ ਦੇ ਕੁਝ ਨੁਕਸਾਨ

ਪੇਟ ਵਿੱਚ ਤੇਜ਼ਾਬ, ਪੱਥਰੀ, ਪਿੱਤ ਰੋਗ ਹੋਵੇ। ਅਜਿਹੇ ਲੋਕਾਂ ਨੂੰ ਟਮਾਟਰ ਨਹੀਂ ਖਾਣਾ ਚਾਹੀਦਾ। ਅੰਤੜੀਆਂ ਦੀ ਕੋਈ ਵੀ ਬਿਮਾਰੀ ਜਾਂ ਮਾਸਪੇਸ਼ੀਆਂ ਦਾ ਦਰਦ ਹੋਵੇ ਉਸ ਸਮੇਂ ਵੀ ਟਮਾਟਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਚੰਗੀ ਲੱਗੀ ਹੋਵੇ ਇਹ ਜਾਣਕਾਰੀ ਹੋਰ ਲੋਕਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ। ਸਿਹਤ ਸਬੰਧੀ ਹੋਰ ਜ਼ਰੂਰੀ ਖ਼ਬਰਾਂ ਪੜ੍ਹਨ ਲਈ ਸਾਡੇ ਫੇਸਬੁੱਕ ਪੇਜ Rozana Spokesman  ਲਾਈਕ ਕਰੋ ਜੀ।